ਚੰਡੀਗੜ 20 ਸਤੰਬਰ 2022: ਦਿੱਲੀ ਦੀ ਸਾਕੇਤ ਅਦਾਲਤ ਨੇ ਕੁਤੁਬਮੀਨਾਰ (Qutub Minar) ਕੰਪਲੈਕਸ ਨਾਲ ਸਬੰਧਤ ਇਕ ਪਟੀਸ਼ਨ ਨੂੰ ਖਾਰਜ ਕਰ ਦਿੱਤੀ ਹੈ | ਅਦਾਲਤ ਵੱਲੋਂ ਰੱਦ ਕੀਤੀ ਗਈ ਪਟੀਸ਼ਨ ਕੁੰਵਰ ਮਹਿੰਦਰ ਧਵਜ ਪ੍ਰਸਾਦ ਵੱਲੋਂ ਦਾਇਰ ਕੀਤੀ ਗਈ ਸੀ। ਕੁੰਵਰ ਮਹਿੰਦਰ ਧਵਜ ਪ੍ਰਸਾਦ ਨੇ ਆਪਣੇ ਆਪ ਨੂੰ ਤੋਮਰ ਰਾਜੇ ਦਾ ਵੰਸ਼ਜ ਦੱਸਦੇ ਹੋਏ ਮੰਗ ਕੀਤੀ ਸੀ ਕਿ ਕੁਤੁਬ ਮੀਨਾਰ ਨਾਲ ਜੁੜੇ ਮਾਮਲੇ ‘ਚ ਉਨ੍ਹਾਂ ਨੂੰ ਧਿਰ ਬਣਾਇਆ ਜਾਣਾ ਚਾਹੀਦਾ ਹੈ।
ਇਸਦੇ ਨਾਲ ਹੀ ਸਾਕੇਤ ਅਦਾਲਤ ਇਸ ਸਮੇਂ ਕੁਤੁਬ ਮੀਨਾਰ ਕੰਪਲੈਕਸ ਦੇ ਅੰਦਰ ਹਿੰਦੂਆਂ ਅਤੇ ਜੈਨੀਆਂ ਲਈ ਪੂਜਾ ਕਰਨ ਦੇ ਅਧਿਕਾਰ ਦੀ ਮੰਗ ਕਰਨ ਵਾਲੀ ਅਪੀਲ ਦੀ ਜਾਂਚ ਕਰ ਰਹੀ ਹੈ। ਅਦਾਲਤ ਦਾ ਕਹਿਣਾ ਹੈ ਕਿ ਉਹ ਕੁਤੁਬਮੀਨਾਰ (Qutub Minar) ਕੰਪਲੈਕਸ ਦੇ ਅੰਦਰ ਹਿੰਦੂ ਅਤੇ ਜੈਨ ਮੰਦਰਾਂ ਦੀ ਬਹਾਲੀ ਦੀ ਮੰਗ ਕਰਨ ਵਾਲੇ ਮੁੱਖ ਮੁਕੱਦਮੇ ਦੀ ਸੁਣਵਾਈ 19 ਅਕਤੂਬਰ ਨੂੰ ਕੀਤੀ ਜਾਵੇਗੀ।