July 2, 2024 9:24 pm
virat kohli

ਭਾਰਤੀ ਟੀਮ ਦੇ ਸਮਰਥਨ ਵਿਚ ਆਏ ਪੀਟਰਸਨ, ਕਿਹਾ ਖਿਡਾਰੀ ਹਨ ਰੋਬੋਟ ਨਹੀਂ

ਚੰਡੀਗੜ੍ਹ; ਇੰਗਲੈਂਡ ਦੇ ਸਾਬਕਾ ਬੱਲੇਬਾਜ ਕੇਵਿਨ ਪੀਟਰਸਨ ਨੇ ਸੋਮਵਾਰ ਨੂੰ ਆਲੋਚਨਾ ਦਾ ਸਾਹਮਣਾ ਕਰ ਰਹੇ ਭਾਰਤੀ ਟੀਮ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਖਿਡਾਰੀ ਰੋਬੋਟ ਨਹੀਂ ਹਨ ਤੇ ਉਨ੍ਹਾਂ ਨੂੰ ਹਰ ਸਮੇ ਪ੍ਰਸ਼ੰਸਕਾਂ ਦੇ ਸਮਰਥਨ ਦੀ ਜ਼ਰੂਰਤ ਹੁੰਦੀ ਹੈ, ਭਾਰਤ ਗਰੁੱਪ 2 ਦੀ ਅੰਕ ਸੂਚੀ ਵਿਚ 5ਵੇ ਨੰਬਰ ਤੇ ਚਲ ਰਿਹਾ ਹੈ ਤੇ ਟੀਮ ਦਾ ਅੱਗੇ ਵਧਣਾ ਹੋਰਾਂ ਟੀਮਾਂ ਦੇ ਪ੍ਰਦਸ਼ਨ ਤੇ ਨਿਰਭਰ ਕਰਦਾ ਹੈ, ਟੀਮ ਦੀ ਉਮੀਦ ਦੇ ਮੁਤਾਬਕ ਪ੍ਰਦਸ਼ਨ ਨਾ ਕਰਨ ਦੇ ਕਾਰਨ ਪ੍ਰਸ਼ੰਸਕਾਂ ਦੀ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇੰਗਲੈਂਡ ਵਲੋਂ 104 ਟੈਸਟ 136 ਇਕ ਰੋਜ਼ਾ ਕੌਮਾਂਤਰੀ ਖੇਡਣ ਵਾਲੇ ਪੀਟਰਸਨ ਨੇ ਭਾਰਤ ਦਾ ਬਚਾਅ ਕੀਤਾ,
ਪੀਟਰਸਨ ਨੇ ਹਿੰਦੀ ਵਿਚ ਟਵੀਟ ਕੀਤਾ ਕਿ ਖੇਡ ਵਿਚ ਇਕ ਜਿੱਤਣ ਤੇ ਇਕ ਹਾਰਨ ਵਾਲਾ ਹੁੰਦਾ ਹੈ, ਕੋਈ ਵੀ ਖਿਡਾਰੀ ਹਾਰਨ ਲਈ ਨਹੀਂ ਖੇਡਦਾ, ਆਪਣੇ ਦੇਸ਼ ਦੇ ਨੁਮਾਇਦਗੀ ਕਰਨਾ ਸਭ ਤੋਂ ਵੱਡਾ ਸਨਮਾਨ ਹੈ, ਕਿਰਪਾ ਕਰ ਕੇ ਮਹਿਸੂਸ ਕਰੇ ਕਿ ਖੇਡ ਦੇ ਲੋਕ ਰੋਬੋਟ ਨਹੀਂ ਹਨ ਤੇ ਉਨ੍ਹਾਂ ਨੂੰ ਹਰ ਸਮੇ ਸਮਰਥਨ ਦੀ ਜਰੂਰਤ ਹੁੰਦੀ ਹੈ, ਸਾਬਕਾ ਖਿਡਾਰੀਆਂ ਨੇ ਬੱਲੇਬਾਜ਼ਾਂ ਦੇ ਸ਼ਾਰਟ ਚੋਣ ਤੋਂ ਇਲਾਵਾ ਬੱਲੇਬਾਜ਼ੀ ਕ੍ਰਮ ਵਿਚ ਅਚਾਨਕ ਬਦਲਾਵ ਤੇ ਸਵਾਲ ਚੁੱਕੇ, ਰੋਹਿਤ ਸ਼ਰਮਾ ਪਾਰੀ ਦਾ ਆਗਾਜ਼ ਕਰਨ ਦੀ ਜਗ੍ਹਾ ਤੀਜੇ ਨੰਬਰ ਤੇ ਬੱਲੇਬਾਜ਼ੀ ਕਰਨ ਉਤਰੇ, ਸਾਬਕਾ ਭਾਰਤੀ ਟੀਮ ਦੇ ਆਫ ਸਪਿਨਰ ਹਰਭਜਨ ਸਿੰਘ ਨੇ ਵੀ ਟੀਮ ਦਾ ਸਮਰਥਨ ਕੀਤਾ,