ਪਟਿਆਲਾ 15 ਸਤੰਬਰ 2022: ਪੰਜਾਬ ਸਰਕਾਰ ਵੱਲੋਂ ਲੋੜਵੰਦ ਲੋਕਾਂ ਨੂੰ ਰਾਸ਼ਨ ਡਿੱਪੂਆਂ ‘ਤੇ ਕਣਕ ਦੀ ਸਪਲਾਈ ਕੀਤੀ ਜਾਂਦੀ ਹੈ, ਪਰ ਅਸਲੀਅਤ ਇਹ ਹੈ ਕਿ ਅਜਿਹੇ ਜ਼ਿਆਦਾਤਰ ਰਾਸ਼ਨ ਡਿੱਪੂ ਵਿਚ ਲੋਕਾਂ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਪਟਿਆਲਾ (Patiala) ਦੀ ਗੱਲ ਕਰੀਏ ਤਾਂ ਇੱਥੇ ਅੱਜ ਇੱਕ ਡਿੱਪੂ ਹੋਲਡਰ ਰਾਹੀਂ ਲੋਕਾਂ ਨੂੰ ਕਣਕ ਦੀ ਸਪਲਾਈ ਮੌਕੇ ਸਹੀ ਢੰਗ ਦੇ ਨਾਲ ਨਾ ਦੇਣ ਕਾਰਨ ਲੋਕਾਂ ਵਿੱਚ ਕਾਫੀ ਰੋਸ਼ ਦੇਖਣ ਨੂੰ ਮਿਲਿਆ |
ਇਸ ਮੌਕੇ ਕਣਕ ਲੈਣ ਪੁੱਜੀਆਂ ਔਰਤਾਂ ਨੇ ਡਿੱਪੂ ਹੋਲਡਰ ਵਿਰੁੱਧ ਆਪਣਾ ਗੁੱਸਾ ਜ਼ਾਹਰ ਕੀਤਾ, ਜ਼ਿਆਦਾਤਰ ਔਰਤਾਂ ਨੇ ਦੱਸਿਆ ਕਿ ਉਹ ਕਈ ਦਿਨਾਂ ਤੋਂ ਲਗਾਤਾਰ ਇੱਥੇ ਆ ਰਹੀਆਂ ਹੈ, ਪਰ 4-4 ਘੰਟੇ ਬਿਤਾਉਣ ਤੋਂ ਬਾਅਦ ਵੀ.ਡਿਪੂ ਹੋਲਡਰ ਦੁਆਰਾ ਇਹ ਕਹਿ ਕੇ ਵਾਪਸ ਭੇਜ ਦਿੱਤਾ ਜਾਂਦਾ ਹੈ ਕਿ ਉਪਭੋਗਤਾ ਦੇ ਅੰਗੂਠੇ ਦੀ ਸਕੈਨਿੰਗ ਨਹੀਂ ਹੋ ਰਹੀ ਜਾਂ ਮਸ਼ੀਨ ਨੂੰ ਨੈਟਵਰਕ ਨਹੀਂ ਮਿਲ ਰਿਹਾ ਹੈ ਅਤੇ ਜਾਂ ਮਸ਼ੀਨ ਤੁਹਾਡੇ ਹੱਥ ਦੀ ਕਿਸੇ ਵੀ ਅੰਗੂਠੇ ਦੀ ਉਂਗਲੀ ਨੂੰ ਸਕੈਨ ਨਹੀਂ ਕਰ ਰਹੀ ਹੈ | ਇਸ ਲਈ ਉਨ੍ਹਾਂ ਵਲੋਂ ਕਿਹਾ ਜਾਂਦਾ ਹੈ ਕਿ ਤੁਸੀਂ ਕੱਲ੍ਹ ਆ ਸਕਦੇ ਹੋ ਪਰ ਅਗਲੇ ਦਿਨ ਆਉਣ ‘ਤੇ ਕਿਹਾ ਜਾਂਦਾ ਹੈ ਕਿ ਕਣਕ ਖ਼ਤਮ ਹੋ ਗਈ ਹੈ, ਤੁਸੀਂ ਅਗਲੀ ਵਾਰ ਆ ਜਾਣਾ |
ਇਸ ਦੌਰਾਨ ਗੁੱਸੇ ‘ਚ ਆਏ ਲੋਕਾਂ ਨੇ ਕਿਹਾ ਕਿ ਅਸੀਂ ਆਪਣਾ ਕੰਮ ਛੱਡ ਕੇ ਇੱਥੇ ਆ ਜਾਂਦੇ ਹਾਂ ਪਰ ਇੱਥੇ ਸਾਨੂੰ ਅਨਾਜ ਨਹੀਂ ਮਿਲਦਾ | ਇਸ ਮੌਕੇ ਇਕ 80 ਸਾਲਾ ਬਜ਼ੁਰਗ ਔਰਤ ਨੇ ਕਿਹਾ ਕਿ ਉਹ ਸਿਰਫ ਆਪਣੇ ਲਈ ਹੀ ਕਣਕ ਲੈਣ ਆਈ ਹੈ, ਪਰ ਡਿੱਪੂ ਵਾਲੇ ਨੇ ਕਿਹਾ ਹੈ ਕਿ ਮਸ਼ੀਨ ਨਹੀਂ ਚੱਲ ਰਹੀ |
ਇਸ ਮੌਕੇ ‘ਤੇ ਪਹੁੰਚੇ ਫੂਡ ਸਪਲਾਈ ਦੇ ਇੰਸਪੈਕਟਰ ਨੇ ਦੱਸਿਆ ਕਿ ਕਈ ਵਾਰ ਨੈੱਟਵਰਕ ਹੌਲੀ ਹੋਣ ਕਾਰਨ ਮਸ਼ੀਨ ਕੰਮ ਨਹੀਂ ਕਰਦੀ, ਜਿਸ ਕਾਰਨ ਲੋਕਾਂ ਨੂੰ ਅਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਇਸ ਦਾ ਜਲਦੀ ਹੀ ਹੱਲ ਕਰ ਦਿੱਤਾ ਜਾਵੇਗਾ ਅਤੇ ਅਸੀ ਇਸ ਬਾਰੇ ਲੋਕਾਂ ਨੂੰ ਭਰੋਸਾ ਦਿੱਤਾ ਹੈ | ਪਰ ਹਰ ਵਾਰ ਅਜਿਹੇ ਕਈ ਡਿੱਪੂਆਂ ‘ਤੇ ਲੋਕਾਂ ਵੱਲੋਂ ਲਗਾਤਾਰ ਸ਼ਿਕਾਇਤਾਂ ਮਿਲਣ ਦੇ ਬਾਵਜੂਦ ਕਾਰਵਾਈ ਨਾ ਹੋਣਾ ਵਿਭਾਗ ਦੀ ਕਾਰਜਪ੍ਰਣਾਲੀ ‘ਤੇ ਸਵਾਲ ਖੜ੍ਹੇ ਕਰ ਰਿਹਾ ਹੈ |