ਪੰਜਾਬ

ਕੁਰਸੀ ਬਚਾਉਣ ਵਾਲੇ ਲੋਕ ਪੰਜਾਬ ਦਾ ਵਿਕਾਸ ਨਹੀਂ ਕਰ ਸਕਦੇ : PM ਮੋਦੀ

ਚੰਡੀਗੜ੍ਹ, 14 ਫਰਵਰੀ 2022 : ਪੰਜਾਬ ਵਿਧਾਨ ਸਭਾ ਚੋਣਾਂ ਦਾ ਸਮੇਂ ਬੇਹੱਦ ਨਜ਼ਦੀਕ ਆਏ ਚੁੱਕਾ ਹੈ, ਸਿਆਸਤ ਪੂਰੀ ਤਰਾਂ ਗਰਮਾ ਚੁੱਕੀ ਹੈ, 20 ਫਰਵਰੀ ਨੂੰ ਚੋਣਾਂ ਹੋਣਗੀਆਂ ਅਤੇ 10 ਮਾਰਚ ਨੂੰ ਨਤੀਜੇ ਐਲਾਨ ਕੀਤੇ ਜਾਣਗੇ | ਜਿਸ ਦੇ ਚਲਦਿਆਂ ਸਾਰੇ ਸਿਆਸੀ ਆਗੂ ਆਪੋ-ਆਪਣੀਆਂ ਤਾਰੀਫ਼ਾਂ ਦੇ ਪੁਲ ਬੰਨਣ ‘ਤੇ ਲੱਗੇ ਹੋਏ ਹਨ | ਜਲੰਧਰ ਪੁੱਜੇ PM ਮੋਦੀ ਨੇ ਕਿਹਾ ਕਿ ਸੂਬੇ ਦੇ ਵਿਕਾਸ ਲਈ ਡਬਲ ਇੰਜਣ ਸਰਕਾਰ ਜਰੂਰੀ ਹੈ, ਨਵੇਂ ਪੰਜਾਬ ‘ਚ ਸਾਰਿਆਂ ਨੂੰ ਬਣਦਾ ਮਾਨ – ਸਨਮਾਨ ਦਿੱਤਾ ਜਾਵੇਗਾ | ਉਨ੍ਹਾਂ ਨੇ ਵਿਰੋਧੀਆਂ ‘ਤੇ ਤੰਜ਼ ਕੱਸਦੇ ਹੋਏ ਕਿਹਾ ਕਿ ਇਹ ਉਹ ਹੀ ਲੋਕ ਹਨ ਜੋ ਭਾਰਤੀ ਸੈਨਾ ਨੂੰ ਬਦਨਾਮ ਕਰਦੇ ਹਨ |

ਕੁਰਸੀ ਬਚਾਉਣ ਵਾਲੇ ਲੋਕ ਪੰਜਾਬ ਦਾ ਵਿਕਾਸ ਨਹੀਂ ਕਰ ਸਕਦੇ, ਉਨ੍ਹਾਂ ਦਾ ਕਹਿਣਾ ਸੀ ਕਿ ਕਾਂਗਰਸ ਨੇ ਕੈਪਟਨ ਨੂੰ ਹਟਾਇਆ ਹੈ | ਕਾਂਗਰਸ ਦੀਆਂ ਸਰਕਾਰਾਂ ਰਿਮੋਟ ਕੰਟਰੋਲ ਨਾਲ ਚਲਦੀਆਂ ਹਨ ਅਤੇ ਇਹ ਪੰਜਾਬ ਲਈ ਕੰਮ ਨਹੀਂ ਕਰ ਸਕਦੀਆਂ | ਇਸ ਮੌਕੇ ਉਨ੍ਹਾਂ ਨੇ ਅਕਾਲੀ ਦਲ ਨੂੰ ਵੀ ਨਿਸ਼ਾਨੇ ‘ਤੇ ਲਿਆ ਅਤੇ ਕਿਹਾ ਕਿ ਭਾਜਪਾ ਨੂੰ ਉੱਪ ਮੁੱਖ ਮੰਤਰੀ ਦਾ ਅਹੁਦਾ ਮਿਲਣਾ ਚਾਹੀਦਾ ਸੀ ਪਰ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਪੁੱਤਰ ਨੂੰ ਤਰਜੀਹ ਦਿੱਤੀ | ਉਨ੍ਹਾਂ ਦਾ ਕਹਿਣਾ ਸੀ ਕਿ ਇਸ ਅਹੁਦੇ ਲਈ ਮਨੋਰੰਜਨ ਕਾਲੀਆ ਕਾਬਿਲ ਸਨ |

ਪੰਜਾਬ ਦੀ ਧਰਤੀ ਉਹ ਧਰਤੀ ਹੈ ਜਿਸ ਨੇ ਸਾਨੂੰ ਹੌਸਲਾ ਦਿੱਤਾ | ਉਨ੍ਹਾਂ ਦਾ ਕਹਿਣਾ ਸੀ ਕਿ ਪੰਜਾਬ ਨੇ ਭੁੱਖਮਰੀ ਦੌਰਾਨ ਹਰੀ ਕ੍ਰਾਂਤੀ ਲਿਆਂਦੀ ਹੈ | ਇਸ ਨਾਲ ਹੀ ਕਿਹਾ ਕਿ ਪੰਜਾਬ ਦੀ ਸ਼ਾਂਤੀ ਦੇਸ਼ ਦੀ ਸੁਰੱਖਿਆ ਲਈ ਜਰੂਰੀ ਹੈ | ਇਸ ਮੌਕੇ ਉਨ੍ਹਾਂ ਦਾ ਕਹਿਣਾ ਸੀ ਕਿ ਨਵੇਂ ਪੰਜਾਬ ‘ਚ ਵਿਰਾਸਤ ਤੇ ਵਿਕਾਸ ਹੋਵੇਗਾ | ਕਾਂਗਰਸ ਪਾਰਟੀ ਨੂੰ ਨਿਸ਼ਾਨੇ ‘ਤੇ ਲਿਆ ਅਤੇ ਕਿਹਾ ਕਿ ਰਿਮੋਟ ਕੰਟਰੋਲ ਨਾਲ ਚੱਲਣ ਵਾਲੀਆਂ ਸਰਕਾਰਾਂ ਪੰਜਾਬ ਦਾ ਵਿਕਾਸ ਨਹੀਂ ਕਰ ਸਕਦੀਆਂ |ਪੰਜਾਬ ‘ਚ ਐੱਨ.ਡੀ.ਏ ਗਠਜੋੜ ਦੀ ਸਰਕਾਰ ਬਣੇਗੀ | ਅਸੀਂ ਨਵਾਂ ਪੰਜਾਬ ਬਣਾਵਾਂਗੇ ਤੇ ਇੱਥੇ ਮਾਫੀਆ ਰਾਜ ਖ਼ਤਮ ਕਰਾਂਗੇ | ਇਸ ਮੌਕੇ ਉਨ੍ਹਾਂ ਨੇ ਨਾਅਰਾ ਦਿੱਤਾ ” ਨਵਾਂ ਪੰਜਾਬ ਨਵੀਂ ਟੀਮ ਦੇ ਨਾਲ ”|

 

 

Scroll to Top