ਚੰਡੀਗੜ੍ਹ, 6 ਜੂਨ 2024: ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਕੰਵਰ ਪਾਲ ਨੇ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰੇਲੂ ਵਰਤੋ ਲਈ ਬਾਇਓਗੈਸ ਪਲਾਂਟ (biogas plants) ਸਥਾਪਿਤ ਕਰਨ ਜਿਸ ਨਾਲ ਉਨ੍ਹਾਂ ਦੇ ਖਰਚ ਘੱਟ ਹੋਵੇਗਾ ਅਤੇ ਨਾਲ ਹੀ ਕਲਾਈਮੇਟ ਬਦਲਾਅ ਦੇ ਕਾਰਨ ਨੂੰ ਵੀ ਘੱਟ ਕਰਨ ਵਿਚ ਮੱਦਦ ਮਿਲੇਗੀ।
ਕੰਵਰ ਪਾਲ ਨੇ ਕਿਹਾ ਕਿ ਰਾਜ ਦੇ ਲੋਕਾਂ ਨੂੰ ਨਵੀਂ ਕੌਮੀ ਬਾਇਓਗੈਸ ਅਤੇ ਜੈਵਿਕ ਖਾਦ ਪ੍ਰੋਗਰਾਮ ਯੋਜਨਾ ਦਾ ਲਾਭ ਚੁੱਕਣ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਯੋਜਨਾ ਦੇ ਤਹਿਤ ਰਾਜ ਵਿਚ ਪਰਿਵਾਰਕ ਆਕਾਰ ਦੇ ਬਾਇਓਗੈਸ ਪਲਾਂਟ ਸਥਾਪਿਤ ਕੀਤੇ ਜਾਂਦੇ ਹਨ।
ਉਨ੍ਹਾਂ ਨੇ ਦੱਸਿਆ ਕਿ ਇੰਨ੍ਹਾਂ ਬਾਇਓਗੈਸ ਪਲਾਂਟਾਂ (biogas plants) ਦਾ ਨਿਰਮਾਣ ਕੌਮੀ ਬਾਇਓਗੈਸ ਵਿਕਾਸ ਪਰਿਯੋਜਨਾ ਦੇ ਅਧੀਨ ਕੀਤਾ ਜਾਂਦਾ ਹੈ। ਭਾਰਤ ਸਰਕਾਰ ਵੱਲੋਂ ਰਾਜ ਨੂੰ ਸਟਾਫ ਸਹਾਇਤਾ, ਖਰਚ ‘ਤੇ ਗ੍ਰਾਂਟ ਪ੍ਰਦਾਨ ਕਰਨ, ਵੱਖ-ਵੱਖ ਤਰ੍ਹਾ ਦੇ ਸਿਖਲਾਈ ਕੋਰਸਾਂ ਦਾ ਪ੍ਰਬੰਧ ਅਤੇ ਬਾਇਓਗੈਸ ਲਗਾਉਣ ਦੇ ਪ੍ਰਦਰਸ਼ਨ ਦੇ ਲਈ ਗ੍ਰਾਂਟ-ਇੰਨ-ਏਡ ਵਜੋਂ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਇਸ ਕੇਂਦਰੀ ਯੋਜਨਾ ਤਹਿਤ ਪਹਿਲਾਂ ਤੋਂ ਸਥਾਪਿਤ ਕੀਤੇ ਜਾ ਚੁੱਕੇ ਬਾਇਓਗੈਸ ਪਲਾਂਟਾਂ ਦੀ ਮੁਰੰਮਤ ਰੱਖਰਖਾਵ ਅਤੇ ਦੇਖਭਾਲ ਦਾ ਕੰਮ ਵੀ ਸ਼ਾਮਿਲ ਹੈ।
ਕੰਵਰ ਪਾਲ ਨੇ ਦੱਸਿਆ ਕਿ ਉਪਰੋਕਤ ਯੋਜਨਾ ਦਾ ਲਾਭ ਚੁੱਕਣ ਵਾਲੇ ਲੋਕਾਂ ਨੂੰ ਕੇਂਦਰ ਸਰਕਾਰ ਤੋਂ ਮਾਲੀ ਸਹਾਇਤਾ ਦਿੱਤੀ ਜਾਂਦੀ ਹੈ, ਇਸ ਦੇ ਤਹਿਤ ਅਨੁਸੂਚਿਤ ਜਾਤੀ ਤੇ ਜਨਜਾਤੀ ਦੀ ਸ਼੍ਰੇਣੀ ਦੇ ਲਾਭਕਾਰਾਂ ਨੂੰ ਇਕ ਘਣਮੀਟਰ ਦੇ ਲਈ 22 ਹਜ਼ਾਰ ਰੁਪਏ ਅਤੇ 6 ਘਣਮੀਟਰ ਦੇ ਆਕਾਰ ਲਈ 29250 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੇ। ਇਸ ਤਰ੍ਹਾ, ਆਮ ਸ਼੍ਰੇਣੀ ਦੇ ਲਾਭਕਾਰਾਂ ਨੂੰ ਇਕ ਘਣਮੀਟਰ ਦੇ ਆਕਾਰ ਦਾ ਬਾਇਓਗੈਸ ਪਲਾਂਟ ਲਗਾਉਣ ਲਈ 9800 ਰੁਪਏ , 2 ਤੋਂ 4 ਘਣਮੀਟਰ ਲਈ 14350 ਰੁਪਏ ਅਤੇ 6 ਘਣਮੀਟਰ ਦੇ ਆਕਾਰ ਲਈ 22750 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ।
ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨੇ ਅੱਗੇ ਜਾਣਕਾਰੀ ਦਿੱਤੀ ਕਿ ਨਵੀਂ ਕੌਮੀ ਬਾਇਓਗੈਸ ਅਤੇ ਜੈਵਿਕ ਖਾਦ ਪ੍ਰੋਗ੍ਰਾਮ ਯੋਜਨਾ ਦਾ ਮੁੱਖ ਉਦੇਸ਼ ਗ੍ਰਾਮੀਣ/ਨੀਮ-ਸ਼ਹਿਰੀ ਖੇਤਰਾਂ ਵਿਚ ਜੈਵਿਕ ਖਾਦ ਦੀ ਜਰੂਰਤਾਂ ਅਤੇ ਰਸੋਈ ਵਿਚ ਸਵੱਛ ਭੋਜਨ ਪਕਾਉਣ ਦੇ ਲਈ ਫਿਯੂਲ ਦੀ ਜਰੂਰਤ ਨੂੰ ਪੂਰਾ ਕਰਨਾ ਹੈ। ਇਸ ਤੋਂ ਸੈਨੇਟਰੀ ਪਖਾਨਿਆਂ ਨੂੰ ਪਸ਼ੂਆਂ ਦੇ ਗੋਬਰ ਦੇ ਬਾਇਓ
ਗੈਸ ਪਲਾਂਟ ਨਾਲ ਜੋੜਨ ਸਮੇਤ ਗ੍ਰਾਮੀਣ ਅਤੇ ਨੀਮ ਸ਼ਹਿਰੀ ਖੇਤਰਾਂ ਵਿਚ ਸਵੱਛਤਾ ਵਿਚ ਸੁਧਾਰ ਕਰਨ ਵਿਚ ਮਦਦ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਇਹ ਯੋਜਨਾ ਮਹਿਲਾਵਾਂ ਦੇ ਮੂਸ਼ਕਿਲ ਮਿਹਨਤ ਨੂੰ ਘੱਟ ਕਰਨ ਅਤੇ ਉਨ੍ਹਾਂ ਦੀ ਹੋਰ ਆਜੀਵਿਕਾ ਗਤੀਵਿਧੀਆਂ ਦੇ ਲਈ ਸਮੇਂ ਦੀ ਬਚੱਤ ਕਰਨ ਵਿਚ ਵੀ ਸਹਾਇਤਾ ਕਰੇਗੀ।
ਕੰਵਰ ਪਾਲ ਨੇ ਦੱਸਿਆ ਕਿ ਨਵੀਂ ਕੌਮੀ ਬਾਇਓਗੈਸ ਅਤੇ ਜੈਵਿਕ ਖਾਦ ਪ੍ਰੋਗਰਾਮ ਯੋਜਨਾ ਨਾਲ ਜੈਵਿਕ ਖਾਦ ਵੀ ਪ੍ਰਾਪਤ ਹੋਵੇਗੀ। ਬਾਇਓਗੈਸ ਪਲਾਂਟਾਂ ਵੱਲੋਂ ਉਤਪਾਦਤ ਜੈਵਿਕ ਖਾਦ ਦੀ ਵਰਤੋ ਕਰ ਕੇ ਯੂਰਿਆ ਵਰਗੇ ਰਸਾਇਨਿਕ ਫਰਟੀਲਾਈਜਰਾਂ ਦੀ ਵਰਤੋ ਨੂੰ ਘੱਟ ਕੀਤਾ ਜਾ ਸਕੇਗਾ।
ਉਨ੍ਹਾਂ ਨੇ ਗਲੋਬਲ ਵਾਰਮਿੰਗ ਵਰਗੀ ਸਮੱਸਿਆਵਾਂ ‘ਤੇ ਚਿੰਤਾ ਜ਼ਾਹਰ ਕਰਦੇ ਹੋਏ ਕਿਹਾ ਕਿ ਇਸ ਯੋਜਨਾ ਨਾਲ ਗ੍ਰੀਨ ਹਾਊਸ ਗੈਸਾਂ (ਜਿਵੇਂ ਕਾਰਬਨ ਡਾਈਓਕਸਾਇਡ ਅਤੇ ਮਿਥੇਨ) ਦੇ ਵਾਤਾਵਰਣ ਵਿਚ ਹੋ ਰਹੇ ਉਤਸਰਜਨ ਨੂੰ ਰੋਕ ਕੇ ਕਲਾਈਮੇਟ ਬਦਲਾਅ ਕਾਰਨਾਂ ਨੂੰ ਘੱਟ ਕਰਨ ਵਿਚ ਵੀ ਮੱਦਦ ਮਿਲੇਗੀ।