July 1, 2024 12:30 am
ਪੰਜਾਬ ਰੋਡਵੇਜ਼ ਪਨਬਸ

ਪੰਜਾਬ ਵਾਸੀ ਸਫ਼ਰ ਤੋਂ ਪਹਿਲਾ ਜਾਣ ਲੈਣ ਇਹ ਖ਼ਬਰ ,ਪੜੋ ਕਿ ਹੈ ਖ਼ਬਰ

ਚੰਡੀਗੜ੍ਹ ,9 ਸਤੰਬਰ 2021 : ਪੰਜਾਬੀਆਂ ਲਈ ਸਫ਼ਰ ਨੂੰ ਲੈ ਕੇ ਅਹਿਮ ਖ਼ਬਰ ਹੈ ਕਿ ਅੱਜ ਉਹਨਾਂ ਨੂੰ ਸਫ਼ਰ ਕਰਨ ਵਿੱਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਅੱਜ ਪਨਬੱਸ, ਪੰਜਾਬ ਰੋਡਵੇਜ਼ ਅਤੇ ਪੀ. ਆਰ. ਟੀ. ਸੀ. ਦੇ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਦੇ ਸਾਰੇ ਬੱਸ ਅੱਡੇ ਬੰਦ ਰੱਖਣ ਦਾ ਐਲਾਨ ਕੀਤਾ ਹੈ | ਉਹਨਾਂ ਕਿਹਾ ਕਿ ਭਾਵੇਂ ਬੱਸ ਅੱਡੇ 4 ਘੰਟੇ ਲਈ ਬੰਦ ਰੱਖਣ ਲਈ ਕਿਹਾ ਗਿਆ ਹੈ ਪਰ ਇਹ ਸਮਾਂ ਵੱਧ ਜਾ ਘੱਟ ਵੀ ਸਕਦਾ ਹੈ |

ਦੱਸਣਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਪਨਬੱਸ, ਪੰਜਾਬ ਰੋਡਵੇਜ਼ ਅਤੇ ਪੀ. ਆਰ. ਟੀ. ਸੀ. ਦੇ ਠੇਕਾ ਮੁਲਾਜ਼ਮ ਪੱਕੇ ਕਰਨ ਦੀ ਮੰਗ ਨੂੰ ਲੈ ਧਰਨਾ ਪ੍ਰਦਰਸ਼ਨ ਕਰ ਰਹੇ ਹਨ | ਜਿਸ ਦੇ ਮੱਦੇਨਜ਼ਰ ਉਹਨਾਂ ਵੱਲੋ ਸਰਕਾਰੀ ਬੱਸਾਂ ਦੀ ਆਵਾਜਾਈ ਠੱਪ ਕੀਤੀ ਹੋਈ ਹੈ | ਜਿਸ ਦੇ ਨਾਲ ਸਫ਼ਰ ਕਰਨ ਵਾਲਿਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪਰ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਇਸ ਦੀ ਜਿੰਮੇਵਾਰ ਸਰਕਾਰ ਹੈ | ਸਾਡੀ ਸਰਕਾਰ ਨਾਲ ਬੈਠਕ ਹੋ ਚੁੱਕੀ ਹੈ | ਜੋ ਕਿ ਬੇਸਿੱਟਾ ਰਹੀ ਤੇ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਇਹ ਧਰਨਾ ਪ੍ਰਦਰਸ਼ਨ ਇਸ ਤਰੀਕੇ ਨਾਲ ਹੀ ਜਾਰੀ ਰਹੇਗਾ |