Site icon TheUnmute.com

ਪਿੰਡ ਟਾਹਲੀਵਾਲਾ ਵਿਖੇ ਲੱਗੇ ਲੋਕ ਸੁਵਿਧਾ ਕੈਂਪ, MLA ਜਗਦੀਪ ਕੰਬੋਜ ਗੋਲਡੀ ਨੇ ਸੁਣੀਆਂ ਲੋਕਾਂ ਦੀਆਂ ਮੁਸ਼ਕਿਲਾਂ

Jagdeep Kamboj Goldy

ਜਲਾਲਾਬਾਦ 9 ਫਰਵਰੀ 2024: ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ‘ਆਪ ਦੀ ਸਰਕਾਰ ਆਪ ਦੇ ਦੁਆਰ’ ਮੁਹਿੰਮ ਦੇ ਤਹਿਤ ਜਲਾਲਾਬਾਦ ਉਪਮੰਡਲ ਦੇ ਪਿੰਡ ਟਾਹਲੀਵਾਲਾ, ਚੱਕ ਅਰਿਆ ਵਾਲਾ, ਲਦੂ ਵਾਲਾ ਉਤਾੜ ਅਤੇ ਸੁਖੇਰਾ ਬੋਦਲਾ ਵਿਖੇ ਅੱਜ ਲੋਕ ਸੁਵਿਧਾ ਕੈਂਪ ਲਗਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ (Jagdeep Kamboj Goldy) ਪਹੁੰਚੇ ।

ਇਸ ਮੌਕੇ ਉਹਨਾਂ ਨੇ ਇੱਥੇ ਪੰਜਾਬ ਸਰਕਾਰ ਦੀ ਪ੍ਰਚਾਰ ਵਾਹਨ ਨੂੰ ਵੀ ਇਹਨਾਂ ਕੈਂਪਾਂ ਲਈ ਰਵਾਨਾ ਕੀਤਾ | ਇਸ ਮੌਕੇ ਬੋਲਦਿਆਂ ਵਿਧਾਇਕ ਜਗਦੀਪ ਕੰਬੋਜ ਗੋਲਡੀ (Jagdeep Kamboj Goldy) ਨੇ ਆਖਿਆ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸੁਰਕਾਰ ਦਾ ਉਦੇਸ਼ ਹੈ ਕਿ ਲੋਕਾਂ ਨੂੰ ਉਹਨਾਂ ਦੇ ਘਰਾਂ ਦੇ ਨੇੜੇ ਹੀ ਵੱਖ-ਵੱਖ ਸਕੀਮਾਂ ਦਾ ਲਾਭ ਮਿਲੇ। ਇਸ ਲਈ ਪਿੰਡ ਪਿੰਡ ਲੋਕ ਸੁਵਿਧਾ ਕੈਂਪ ਲਗਾਏ ਜਾ ਰਹੇ ਹਨ ਜਿੱਥੇ ਪੂਰੀ ਸਰਕਾਰ ਚੱਲ ਕੇ ਪਿੰਡ ਵਿੱਚ ਪਹੁੰਚਦੀ ਹੈ ਅਤੇ ਵੱਖ-ਵੱਖ ਵਿਭਾਗ ਮੌਕੇ ਤੇ ਹੀ ਸਰਕਾਰੀ ਸਕੀਮਾਂ ਦਾ ਲਾਭ ਦਿੰਦੇ ਹਨ। ਉਹਨਾਂ ਨੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਇਹਨਾਂ ਕੈਂਪਾਂ ਵਿੱਚ ਪਹੁੰਚ ਕੇ ਇੱਥੇ ਮਿਲ ਰਹੀਆਂ 44 ਪ੍ਰਕਾਰ ਦੀਆਂ ਸਰਕਾਰੀ ਸੇਵਾਵਾਂ ਦਾ ਲਾਭ ਲਿਆ ਜਾਵੇ । ਇਸ ਮੌਕੇ ਉਹਨਾਂ ਨੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਮੌਕੇ ਤੇ ਹੀ ਅਧਿਕਾਰੀਆਂ ਨੂੰ ਮੁਸ਼ਕਿਲਾਂ ਦੇ ਹੱਲ ਕਰਨ ਦੇ ਨਿਰਦੇਸ਼ ਜਾਰੀ ਕੀਤੇ ।

12 ਫਰਵਰੀ ਨੂੰ ਜਲਾਲਾਬਾਦ ਉਪ ਮੰਡਲ ਦੇ ਨਿਮਨ ਪਿੰਡਾਂ ਵਿੱਚ ਲੋਕ ਸੁਵਿਧਾ ਕੈਂਪ ਲੱਗਣਗੇ। ਜਲਾਲਾਬਾਦ ਉਪਮੰਡਲ ਵਿੱਚ 12 ਫਰਵਰੀ ਨੂੰ ਰੱਤਾ ਖੇੜਾ ਚੱਕ ਬਹਾਵਰਾ ਪਿੰਡਾਂ ਵਿੱਚ ਸਵੇਰੇ 10 ਵਜੇ ਤੋਂ ਲੋਕ ਸੁਵਿਧਾ ਕੈਂਪ ਲੱਗਣਗੇ। ਜਿਸ ਵਿੱਚ ਰੱਤਾ ਖੇਡਾ, ਤੇਲੂਪੁਰਾ ਪੁਰਾਣਾ, ਤੇਲੂਪੁਰਾ ਨਵਾਂ,ਚੱਕ ਖੁੰੜਜ ਅਤੇ ਚੱਕ ਮੁਹਮਦੇ ਵਾਲਾ,ਚੱਕ ਬਹਾਵਰਾ, ਚੱਕ ਮੋਜਦਿਨ ਵਾਲਾ,ਚੱਕ ਬੱਭਾ ਵਟੂ ਦੇ ਵਸਨੀਕ ਵੀ ਸੇਵਾਵਾਂ ਦਾ ਲਾਭ ਲੈ ਸਕਣਗੇ। ਇਸ ਤੋਂ ਬਿਨ੍ਹਾਂ ਪਿੰਡ ਹਜਾਰਾ ਸਿੰਘ ਵਾਲਾ ਅਤੇ ਚੱਕ ਬਲੋਚਨ ਪਿੰਡਾਂ ਵਿੱਚ ਸਵੇਰੇ 2 ਵਜੇ ਤੋਂ ਲੋਕ ਸੁਵਿਧਾ ਕੈਂਪ ਲਗਣਗੇ। ਜਿਸ ਵਿੱਚ ਨਾਨਕ ਨਗਰ, ਮੋਹਰ ਸਿੰਘ ਵਾਲਾ,ਹਜਾਰਾ ਸਿੰਘ ਵਾਲਾ, ਫਤੂ ਵਾਲਾ, ਚੱਕ ਗਰੀਬਾ ਸਾਦੜ ਅਤੇ ਚੱਕ ਬਲੂਚਾ, ਢਾਣੀ ਪ੍ਰੇਮ ਸਿੰਘ, ਅਰਨੀਵਾਲਾ,ਢਾਬ ਖੁਸਹਾਲ ਜੋਇਆ, ਗੁਮਾਨੀ ਵਾਲਾ ਖੂੰਹ ਦੇ ਵਸਨੀਕ ਵੀ ਸੇਵਾਵਾਂ ਦਾ ਲਾਭ ਲੈ ਸਕਣਗੇ।

Exit mobile version