Site icon TheUnmute.com

ਸੂਬੇ ‘ਚ ਵਿਕਸਿਤ ਭਾਰਤ ਸੰਕਲਪ ਯਾਤਰਾ ਰਾਹੀਂ ਲੋਕਾਂ ਨੂੰ ਸਰਕਾਰ ਦੀ ਯੋਜਨਾਵਾਂ ਬਾਰੇ ਕੀਤਾ ਜਾ ਰਿਹੈ ਜਾਗਰੂਕ: ਹਰਿਆਣਾ ਸਰਕਾਰ

Bharat Sankpal Yatra

ਚੰਡੀਗੜ੍ਹ, 5 ਜਨਵਰੀ 2024: ਹਰਿਆਣਾ ਸਰਕਾਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਚਲਾਈ ਜਾ ਰਹੀ ਵਿਕਸਿਤ ਭਾਰਤ ਸੰਕਲਪ ਯਾਤਰਾ (Bharat Sankpal Yatra) ਵਿਚ ਆਪਣਾ ਸਰਗਰਮ ਯੋਗਦਾਨ ਦੇ ਰਹੀਆਂ ਹਨ। ਸੂਬੇ ਵਿਚ ਸੰਕਲਪ ਯਾਤਰਾ ਪਿੰਡ, ਸ਼ਹਿਰ ਸਮੇਤ ਵੱਖ-ਵੱਖ ਖੇਤਰਾਂ ਵਿਚ ਲੋਕਾਂ ਨੂੰ ਸਰਕਾਰ ਦੀ ਯੋਜਨਾਵਾਂ ਦੀ ਜਾਣਕਾਰੀ ਦੇ ਰਹੀ ਹੈ। ਸੂਬੇ ਵਿਚ ਇਸ ਯਾਤਰਾ ਦੇ ਵੱਧ ਤੋਂ ਵੱਧ ਪ੍ਰੋਗਰਾਮ ਪ੍ਰਬੰਧਿਤ ਕੀਤੇ ਜਾ ਰਹੇ ਹਨ। ਯਾਤਰਾ ਰਾਹੀਂ ਯੋਗ ਲਾਭਕਾਰਾਂ ਨੂੰ ਕੇਂਦਰ ਸਰਕਾਰ ਦੀ ਯੋਜਨਾਵਾਂ ਦੇ ਬਾਰੇ ਵਿਚ ਨਾ ਸਿਰਫ ਜਾਗਰੂਕ ਕੀਤਾ ਜਾ ਰਿਹਾ ਹੈ ਸਗੋ ਉਨ੍ਹਾਂ ਨੂੰ ਯੋਜਨਾਵਾਂ ਦਾ ਲਾਭ ਵੀ ਪਹੁੰਚਾਇਆ ਜਾ ਰਿਹਾ ਹੈ। ਕੋਈ ਵੀ ਯੋਗ ਵਿਅਕਤੀ ਸਰਕਾਰ ਦੀ ਯੋਜਨਾਵਾਂ ਦੇ ਲਾਭ ਤੋਂ ਵਾਂਝਾ ਨਾ ਰਹੇ, ਇਹ ਯਕੀਨੀ ਬਣਾਉਣ ਲਈ ਹਰਿਆਣਾ ਵਿਚ ਇਸ ਯਾਤਰਾ ਨਦੀ ਦੇਖ ਰੇਖ ਸੀਨੀਅਰ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਹੈ।

ਵਿਕਸਿਤ ਭਾਰਤ ਸੰਕਲਪ ਯਾਤਰਾ (Bharat Sankpal Yatra) ਦੇ ਪੂਰੇ ਸੂਬੇ ਵਿਚ ਅੱਜ ਤੱਕ 4802 ਸਥਾਨਾਂ ‘ਤੇ ਪ੍ਰੋਗ੍ਰਾਮ ਪ੍ਰਬੰਧਿਤ ਕੀਤੇ ਗਏ। ਯਾਤਰਾ ਦੌਰਾਨ 7 ਲੱਖ 35 ਹਜ਼ਾਰ ਤੋਂ ਵੱਧ ਜਣਿਆਂ ਨੂੰ ਆਯੂਸ਼ਮਾਨ ਭਰਤ ਕਾਰਡ ਤੇ 9224 ਕਿਸਾਨ ਕ੍ਰੇਡਿਟ ਕਾਰਡ ਜਾਰੀ ਕੀਤੇ ਗਏ। 9811 ਲੋਕਾਂ ਨੇ ਪੀਐੱਮ ਸਵਨਿਧੀ ਯੋਜਨਾ ਲਈ ਜਾਣਕਾਰੀ ਲਈ। ਇਸ ਦੌਰਾਨ 9399 ਲੋਕ ਆਧਾਰ ਕਾਰਡ ਕੈਂਪ ਵਿਚ ਪਹੁੰਚੇ ਅਤੇ 4014 ਜਣਿਆਂ ਨੇ ਨੈਚੂਰਲ ਫਾਰਮਿੰਗ ਨਾਲ ਸਬੰਧਿਤ ਜਾਣਕਾਰੀ ਲਈ। ਯਾਤਰਾ ਦੌਰਾਨ 26891 ਮਹਿਲਾਵਾਂ, 40204ਵਿਦਿਆਰਥੀਆਂ, 5714 ਸਥਾਨਕ ਖਿਡਾਰੀਆਂ ਅਤੇ 5503 ਸਥਾਨਕ ਕਲਾਕਾਰਾਂ ਨੂੰ ਅਵਾਰਡ ਵੀ ਵੰਡੇ ਗਏ। 12280 ਲੋਕਾਂ ਨੇ ਆਯੂਸ਼ਮਾਨ ਕਾਰਡ ਦਾ ਲਾਭ ਪ੍ਰਾਪਤ ਕੀਤਾ।

ਸੂਬਾ ਸਰਕਾਰ ਨੇ ਇਸ ਯਾਤਰਾ ਨੂੰ ਜਨਸੰਵਾਦ ਦੇ ਨਾਲ ਜੋੜ ਕੇ ਲੋਕਾਂ ਨੂੰ ਵੱਡੀ ਸੌਗਾਤ ਦਿੱਤੀ ਹੈ। ਇਸ ਦੇ ਚਲਦੇ ਲੋਕਾਂ ਦੀ ਸ਼ਿਕਾਇਤਾਂ ਅਤੇ ਸਮਸਿਆਵਾਂ ਨੂੰ ਵੀ ਸੁਣਿਆ ਜਾ ਰਿਹਾ ਹੈ ਅਤੇ ਮੌਕੇ ‘ਤੇ ਹੀ ਉਨ੍ਹਾਂ ਦੇ ਹੱਲ ਦੇ ਕਦਮ ਵੀ ਚੁੱਕੇ ਜਾ ਰਹੇ ਹਨ। ਸਰਕਾਰ ਦੀ ਇਸ ਪਹਿਲ ਨੂੰ ਲੈ ਕੇ ਸੂਬਾ ਵਾਸੀ ਖਾਸ ਉਤਸਾਹਿਤ ਹਨ ਅਤੇ ਘਰ ਬੈਠੇ ਹੀ ਉਨ੍ਹਾਂ ਨੂੰ ਯੋਜਨਾਵਾਂ ਦਾ ਸਿੱਧਾ ਲਾਭ ਮਿਲ ਰਿਹਾ ਹੈ। ਵੱਡੀ ਗਿਣਤੀ ਵਿਚ ਲੋਕ ਇਸ ਯਾਤਰਾ ਵਿਚ ਸ਼ਾਮਿਲ ਹੋ ਕੇ ਵਿਕਸਿਤ ਭਾਰਤ ਦਾ ਸੰਕਲਪ ਲੈ ਰਹੇ ਹੈ ਅਤੇ ਨਾਲ ਹੀ ਸਰਕਾਰ ਦੀ ਵੱਖ-ਵੱਖ ਭਲਾਈਕਾਰੀ ਯੋਜਨਾਵਾਂ ਦੀ ਜਾਣਕਾਰੀ ਵੀ ਜੁਟਾ ਰਹੇ ਹਨ।

Exit mobile version