ਪੈਗਾਸਸ ਮਾਮਲਾ

ਪੈਗਾਸਸ ਮਾਮਲਾ : ਸੁਪਰੀਮ ਕੋਰਟ ‘ਚ ਨਵੀਂ ਪਟੀਸ਼ਨ ਦਾਇਰ, ਸੌਦੇ ‘ਚ ਸ਼ਾਮਲ ਲੋਕਾਂ ਖਿਲਾਫ ਐੱਫ.ਆਈ.ਆਰ ਦੀ ਮੰਗ

ਚੰਡੀਗੜ੍ਹ, 30 ਜਨਵਰੀ 2022 : ਪੈਗਾਸਸ ਮਾਮਲੇ ‘ਚ ਸੁਪਰੀਮ ਕੋਰਟ ‘ਚ ਨਵੀਂ ਪਟੀਸ਼ਨ ਦਾਇਰ ਕੀਤੀ ਗਈ ਹੈ। ਇਸ ਅਰਜ਼ੀ ਵਿੱਚ ਵਿਵਾਦਤ ਸੌਦੇ ਵਿੱਚ ਸ਼ਾਮਲ ਲੋਕਾਂ ਖ਼ਿਲਾਫ਼ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਗਈ ਹੈ। ਪਟੀਸ਼ਨ ਵਿੱਚ ਨਿਊਯਾਰਕ ਟਾਈਮਜ਼ (NYT) ਦੀ ਰਿਪੋਰਟ ਦਾ ਹਵਾਲਾ ਦਿੱਤਾ ਗਿਆ ਹੈ ਕਿ ਭਾਰਤ ਸਰਕਾਰ ਨੇ ਮਿਜ਼ਾਈਲ ਪ੍ਰਣਾਲੀਆਂ ਸਮੇਤ ਹਥਿਆਰਾਂ ਲਈ $2 ਬਿਲੀਅਨ ਪੈਕੇਜ ਦੇ ਹਿੱਸੇ ਵਜੋਂ 2017 ਵਿੱਚ ਪੈਗਾਸਸ ਨੂੰ ਖਰੀਦਿਆ ਸੀ।

ਐਡਵੋਕੇਟ ਐਮਐਲ ਸ਼ਰਮਾ, ਜੋ ਸੁਪਰੀਮ ਕੋਰਟ ਵਿੱਚ ਮੂਲ ਪੈਗਾਸਸ ਕੇਸ ਵਿੱਚ ਮੁੱਖ ਪਟੀਸ਼ਨਰ ਸਨ, ਨੇ ਇੱਕ ਨਵੀਂ ਪਟੀਸ਼ਨ ਦਾਇਰ ਕੀਤੀ ਹੈ। ਸ਼ਰਮਾ ਨੇ SC ਨੂੰ NYT ਦੀ ਰਿਪੋਰਟ ਦਾ ਨੋਟਿਸ ਲੈਣ ਅਤੇ ਇਜ਼ਰਾਈਲ ਨਾਲ ਸੌਦੇ ਵਿੱਚ ਸ਼ਾਮਲ ਸਾਰੇ ਲੋਕਾਂ ਵਿਰੁੱਧ ਸਿੱਧੇ ਤੌਰ ‘ਤੇ ਐਫਆਈਆਰ ਦਰਜ ਕਰਨ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਪਟੀਸ਼ਨ ‘ਚ ਭਾਰਤ ਅਤੇ ਇਜ਼ਰਾਈਲ ਵਿਚਾਲੇ ਹੋਏ ਇਸ ਸੌਦੇ ਦੀ ਜਾਂਚ ਦੀ ਮੰਗ ਵੀ ਕੀਤੀ ਗਈ ਹੈ।

ਇਸ ਤੋਂ ਪਹਿਲਾਂ ਸੀਜੇਆਈ ਐਨਵੀ ਰਮਨਾ ਦੀ ਅਗਵਾਈ ਵਾਲੀ ਬੈਂਚ ਨੇ ਇਸ ਸੌਦੇ ਨਾਲ ਸਬੰਧਤ ਮਾਮਲੇ ਵਿੱਚ ਤਿੰਨ ਮੈਂਬਰੀ ਮਾਹਿਰ ਜਾਂਚ ਕਮੇਟੀ ਦਾ ਗਠਨ ਕੀਤਾ ਸੀ। ਦੱਸ ਦੇਈਏ ਕਿ ਅਮਰੀਕੀ ਅਖਬਾਰ ਨਿਊਯਾਰਕ ਟਾਈਮਜ਼ ਨੇ ਆਪਣੀ ਜਾਂਚ ਦੇ ਹਵਾਲੇ ਨਾਲ ਪ੍ਰਕਾਸ਼ਿਤ ਕੀਤਾ ਹੈ ਕਿ ਇਜ਼ਰਾਈਲ ਸਰਕਾਰ ਨੇ ਭਾਰਤ ਨੂੰ ਪੈਗਾਸਸ ਟੈਕਨਾਲੋਜੀ ਵੇਚੀ ਸੀ। ਸ਼ਰਮਾ ਨੇ ਇਸ ਰਿਪੋਰਟ ਦੇ ਆਧਾਰ ‘ਤੇ ਡੀਲ ਲਈ ਸਬੰਧਤ ਅਧਿਕਾਰੀ ਜਾਂ ਅਥਾਰਟੀ ਵਿਰੁੱਧ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰਨ ਦੀ ਮੰਗ ਕੀਤੀ ਹੈ।

Scroll to Top