Site icon TheUnmute.com

ਪਰਲ ਗਰੁੱਪ ਮਾਮਲਾ: ਸਾਬਕਾ ਕਾਂਗਰਸੀ MLA ਪ੍ਰੀਤਮ ਸਿੰਘ ਕੋਟਭਾਈ ਸਮੇਤ 6 ਜਣਿਆ ‘ਤੇ ਧੋਖਾਧੜੀ ਤੇ ਠੱਗੀ ਦਾ ਕੇਸ ਦਰਜ

Pritam Singh Kotbhai

ਚੰਡੀਗੜ੍ਹ, 24 ਜੂਨ 2023: ਪਰਲ ਗਰੁੱਪ (Pearl Group) ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਜ਼ਮਾਨਤ ਕਰਵਾਉਣ ਬਦਲੇ ਸਾਢੇ ਤਿੰਨ ਕਰੋੜ ਲੈਣ ਦੇ ਦੋਸ਼ ਤਹਿਤ ਪੁਲਿਸ ਨੇ ਸਾਬਕਾ ਕਾਂਗਰਸੀ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਮਾਮਲੇ ਵਿਚ ਤਿੰਨ ਵਿਅਕਤੀਆਂ ਦੀ ਗ੍ਰਿਫ਼ਤਾਰੀ ਵੀ ਹੋਈ ਹੈ ਅਤੇ ਬਾਕੀਆਂ ਦੀ ਤਲਾਸ਼ ਜਾਰੀ ਹੈ | ਦੱਸਿਆ ਜਾ ਰਿਹਾ ਹੈ ਕਿ ਲੁਧਿਆਣਾ ਵਾਸੀ ਸ਼ਿੰਦਰ ਸਿੰਘ ਨੇ ਇਹ ਮਾਮਲਾ ਦਰਜ ਕਰਵਾਇਆ ਹੈ |

ਇਸ ਮਾਮਲੇ ਵਿੱਚ ਦਰਜ ਐਫਆਈਆਰ ਨੰਬਰ 84 ਮਿਤੀ 23/6/23 ਅਧੀਨ 406, 420, 467, 468, 471,120B ਆਈਪੀਸੀ ਥਾਣਾ ਸਰਾਭਾ ਨਗਰ ਲੁਧਿਆਣਾ ਵਿਖੇ ਦਰਜ ਕੀਤੀ ਗਈ ਸੀ। ਜਿਸ ਵਿੱਚ 1. ਪ੍ਰੀਤਮ ਸਿੰਘ ਕੋਟਭਾਈ ਸਾਬਕਾ ਵਿਧਾਇਕ ਕੋਟਭਾਈ, 2 ਜੀਵਨ ਸਿੰਘ ਵਾਸੀ ਵੀ.ਐਲ. ਧੋਲਾ ਤਹਿਸੀਲ ਗਿੱਦੜਬਾਹਾ, 3. ਦਲੀਪ ਕੁਮਾਰ ਤ੍ਰਿਪਾਠੀ ਵਾਸੀ ਕਾਨਪੁਰ ਰੋਡ, ਲਖਨਊ, 4. ਸੰਜੇ ਸ਼ਰਮਾ ਫਰੀਦਾਬਾਦ, ਹਰਿਆਣਾ, 5 ਸਈਦ ਪਰਵੇਜ਼ ਰਹਿਮਈ ਵਾਸੀ ਲਖਨਊ, ਯੂ.ਪੀ, 6 ਧਰਮਵੀਰ ਵਾਸੀ ਵੀ.ਐੱਲ. ਧੋਲਾ ਤਹਿਸੀਲ ਗਿੱਦੜਬਾਹਾ ਸ਼ਾਮਲ ਹਨ |

Exit mobile version