Site icon TheUnmute.com

PBKS vs RR: ਧਰਮਸ਼ਾਲਾ ‘ਚ ਦੌੜਾਂ ਦੀ ਲੱਗੇਗੀ ਝੜੀ ਜਾਂ ਡਿੱਗਣਗੇ ਵਿਕਟ, ਜਾਣੋ ਪਿੱਚ ਅਤੇ ਮੌਸਮ ਦਾ ਹਾਲ?

PBKS vs RR

ਚੰਡੀਗੜ੍ਹ, 19 ਮਈ, 2023: 2023 ਆਈਪੀਐਲ 2023 ਦਾ 66ਵਾਂ ਮੈਚ ਪੰਜਾਬ ਕਿੰਗਜ਼ ਅਤੇ ਰਾਜਸਥਾਨ ਰਾਇਲਜ਼ (PBKS vs RR) ਵਿਚਕਾਰ 19 ਮਈ ਨੂੰ ਐਚਪੀਸੀਏ ਸਟੇਡੀਅਮ ਧਰਮਸ਼ਾਲਾ ਵਿੱਚ ਸ਼ਾਮ 7:30 ਵਜੇ ਤੋਂ ਖੇਡਿਆ ਜਾਣਾ ਹੈ।ਜੇਕਰ ਪੰਜਾਬ ਕਿੰਗਜ਼ ਬਨਾਮ ਰਾਜਸਥਾਨ ਰਾਇਲਜ਼ (PBKS vs RR) ਵਿਚਾਲੇ ਖੇਡੇ ਗਏ ਮੈਚ ਦੇ ਮੌਸਮ ਦੀ ਗੱਲ ਕਰੀਏ ਤਾਂ ਦੱਸ ਦਈਏ ਕਿ ਧਰਮਸ਼ਾਲਾ ਦਾ ਮੌਸਮ ਸਾਫ ਹੋਣ ਵਾਲਾ ਹੈ। ਇੱਥੇ ਮੀਂਹ ਦੀ ਸੰਭਾਵਨਾ ਬਹੁਤ ਘੱਟ ਹੈ, ਅਸਮਾਨ ਕਾਲੇ ਬੱਦਲਾਂ ਨਾਲ ਢੱਕਿਆ ਰਹੇਗਾ। ਘੱਟੋ-ਘੱਟ ਤਾਪਮਾਨ 18 ਡਿਗਰੀ ਸੈਲਸੀਅਸ ਤੋਂ ਲੈ ਕੇ ਉੱਚਤਮ ਤਾਪਮਾਨ 28 ਡਿਗਰੀ ਸੈਲਸੀਅਸ ਤੱਕ ਹੋ ਸਕਦਾ ਹੈ। ਜੇਕਰ ਧਰਮਸ਼ਾਲਾ ਦੀ ਪਿੱਚ ਦੀ ਗੱਲ ਕਰੀਏ ਤਾਂ ਦੱਸ ਦਈਏ ਕਿ ਇੱਥੇ ਬੱਲੇਬਾਜ਼ਾਂ ਨੂੰ ਦੌੜਾਂ ਬਣਾਉਣ ‘ਚ ਕਾਫੀ ਮਦਦ ਮਿਲਦੀ ਹੈ।

ਪੰਜਾਬ ਕਿੰਗਜ਼ ਨੇ ਇਸ ਤੋਂ ਪਹਿਲਾਂ IPL 2023 ਦਾ 64ਵਾਂ ਮੈਚ ਦਿੱਲੀ ਕੈਪੀਟਲਸ ਦੇ ਖਿਲਾਫ ਇਸੇ ਮੈਦਾਨ ‘ਤੇ ਖੇਡਿਆ ਸੀ ਪਰ ਇਸ ਮੈਚ ‘ਚ ਪੰਜਾਬ ਨੂੰ 6 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਇਸ ਦੇ ਨਾਲ ਹੀ ਟੀਮ ਪਲੇਆਫ ਦੀ ਦੌੜ ਤੋਂ ਵੀ ਬਾਹਰ ਹੋ ਗਈ।

ਇਸ ਦੇ ਨਾਲ ਹੀ ਰਾਜਸਥਾਨ ਰਾਇਲਸ ਇਸ ਸਮੇਂ 12 ਅੰਕਾਂ ਨਾਲ ਅੰਕ ਸੂਚੀ ਵਿੱਚ ਛੇਵੇਂ ਸਥਾਨ ‘ਤੇ ਹੈ। ਇਸ ਮੈਚ ‘ਚ ਦੋਵਾਂ ਟੀਮਾਂ ਦਾ ਪਿੱਚ ‘ਤੇ ਅਹਿਮ ਮੁਕਾਬਲਾ ਦੇਖਣ ਨੂੰ ਮਿਲੇਗਾ । ਜਿੱਥੇ ਇਕ ਪਾਸੇ ਸ਼ਿਖਰ ਧਵਨ ਪਿਛਲੇ ਮੈਚ ‘ਚ ਹੋਈ ਗਲਤੀ ਨੂੰ ਸੁਧਾਰਨ ਦੀ ਕੋਸ਼ਿਸ਼ ਕਰਨਗੇ, ਉਥੇ ਹੀ ਦੂਜੇ ਪਾਸੇ ਰਾਜਸਥਾਨ ਦੀ ਟੀਮ ਵੀ ਜਿੱਤ ਦੀ ਤਲਾਸ਼ ‘ਚ ਹੋਵੇਗੀ।

ਦਰਅਸਲ, ਰਾਜਸਥਾਨ ਰਾਇਲਜ਼ ਪੰਜਾਬ ਕਿੰਗਜ਼ ਦੇ ਖਿਲਾਫ ਲੀਗ ਪੜਾਅ ਦੇ ਆਪਣੇ ਆਖਰੀ ਮੈਚ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਾ ਚਾਹੇਗੀ। ਰਾਜਸਥਾਨ ਦੀ ਟੀਮ ਨੂੰ ਪੰਜਾਬ ਖਿਲਾਫ ਜਿੱਤ ਦਾ ਫਾਇਦਾ ਹੋਵੇਗਾ। ਇਸ ਦੇ ਨਾਲ ਹੀ ਜੇਕਰ RCB ਅਤੇ ਮੁੰਬਈ ਦੀ ਟੀਮ ਪਲੇਆਫ ‘ਚ ਪਹੁੰਚਣ ਲਈ ਆਪਣੇ ਬਾਕੀ ਸਾਰੇ ਮੈਚ ਹਾਰ ਜਾਂਦੀ ਹੈ ਤਾਂ ਰਾਜਸਥਾਨ ਰਾਇਲਸ ਲਈ ਪਲੇਆਫ ‘ਚ ਪਹੁੰਚਣ ਦਾ ਰਸਤਾ ਸਾਫ ਹੋ ਜਾਵੇਗਾ।

Exit mobile version