Site icon TheUnmute.com

PBKS vs KKR: ਪੰਜਾਬ ਕਿੰਗਜ਼ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 192 ਦੌੜਾਂ ਦਾ ਦਿੱਤਾ ਟੀਚਾ

PBKS vs KKR

ਚੰਡੀਗੜ੍ਹ, 01 ਅਪ੍ਰੈਲ 2023: (PBKS vs KKR) ਅੱਜ ਆਈਪੀਐੱਲ 2023 (IPL 2023) ਦਾ ਪਹਿਲਾ ਡਬਲ ਹੈਡਰ ਖੇਡਿਆ ਜਾ ਰਿਹਾ ਹੈ । ਡਬਲ ਹੈਡਰ ਦਾ ਪਹਿਲਾ ਮੈਚ ਪੰਜਾਬ ਕਿੰਗਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਖੇਡਿਆ ਜਾ ਰਿਹਾ ਹੈ। ਕੋਲਕਾਤਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪੰਜਾਬ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 191 ਦੌੜਾਂ ਬਣਾਈਆਂ ਹਨ।

ਇਹ ਮੈਚ ਪੰਜਾਬ ਦੇ ਹੋਮ ਗਰਾਊਂਡ ਮੋਹਾਲੀ ਵਿਖੇ ਖੇਡਿਆ ਜਾ ਰਿਹਾ ਹੈ। ਦੋਵੇਂ ਟੀਮਾਂ ਦੇ ਕਪਤਾਨ ਨਵੇਂ ਹਨ। ਕਪਤਾਨ ਸ਼ਿਖਰ ਧਵਨ 29 ਗੇਂਦਾਂ ਵਿੱਚ 40 ਦੌੜਾਂ ਬਣਾਈਆਂ ਉਸ ਨੇ ਆਪਣੀ ਪਾਰੀ ਵਿੱਚ ਚਾਰ ਛੱਕੇ ਜੜੇ। ਭਾਨੁਕਾ ਰਾਜਪਕਸ਼ੇ 32 ਗੇਂਦਾਂ ਵਿੱਚ 50 ਦੌੜਾਂ ਬਣਾ ਕੇ ਆਊਟ ਹੋਏ। ਪੰਜਾਬ ਦੀ ਕਮਾਨ ਸ਼ਿਖਰ ਧਵਨ ਅਤੇ ਕੋਲਕਾਤਾ ਨਾਈਟ ਰਾਈਡਰਜ਼ ਦੀ ਕਮਾਨ ਨਿਤੀਸ਼ ਰਾਣਾ ਸੰਭਾਲ ਰਹੇ ਹਨ।

Exit mobile version