July 4, 2024 9:38 pm
Patna Pirates win

Pro Kabaddi League: ਪਟਨਾ ਪਾਈਰੇਟਸ ਨੇ ਹਰਿਆਣਾ ਸਟੀਲਰਸ ਨੂੰ ਆਖ਼ਰੀ ਪਲਾਂ ‘ਚ ਹਰਾ ਕੇ ਜਿੱਤ ਨਾਲ ਕੀਤੀ ਸ਼ੁਰੂਆਤ

ਚੰਡੀਗੜ੍ਹ 24 ਦਸੰਬਰ 2021: ਪ੍ਰੋ ਕਬੱਡੀ ਲੀਗ 2021-22 (Pro Kabaddi League 2021-22) ਦੇ ਛੇਵੇਂ ਮੁਕਾਬਲੇ ‘ਚ ਪਟਨਾ ਪਾਈਰੇਟਸ (Patna Pirates) ਨੇ ਸ਼ਾਨਦਾਰ ਪ੍ਰਦਰਸ਼ਨ ਨਾਲ ਹਰਿਆਣਾ ਸਟੀਲਰਸ (Haryana Steelers) ਨੂੰ 42-39 ਨਾਲ ਮਾਤ ਦੇ ਦਿੱਤੀ । ਇਸ ਤਰ੍ਹਾਂ ਤਿੰਨ ਵਾਰ ਦੀ ਚੈਂਪੀਅਨ ਪਟਨਾ ਪਾਈਰੇਟਸ (Patna Pirates) ਨੇ ਜਿੱਤ ਦੇ ਨਾਲ ਮੁਹਿੰਮ ਦੀ ਸ਼ੁਰੂਆਤ ਕੀਤੀ।

ਮੈਚ ਖ਼ਤਮ ਹੋਣ ਤੋਂ ਇਕ ਮਿੰਟ ਪਹਿਲਾਂ ਤਕ ਪਟਨਾ ਸਿਰਫ਼ ਇਕ ਪੁਆਇੰਟ ਤੋਂ ਅੱਗੇ ਸੀ। ਆਖ਼ਰੀ ਸਮੇਂ ‘ਚ ਉਸ ਨੇ 2 ਪੁਆਇੰਟ ਹਾਸਲ ਕਰਕੇ ਮੈਚ ‘ਚ ਜਿੱਤ ਪ੍ਰਾਪਤ ਕੀਤੀ | ਪਟਨਾ ਵਲੋਂ ਮੋਨੂੰ ਗੋਇਤ ਨੇ 15 ਪੁਆਇੰਟ ਬਣਾਏ। ਉਨ੍ਹਾਂ 11 ਟਚ ਪੁਆਇੰਟ, ਇਕ ਟੈਕਲ ਤੇ 3 ਬੋਨਸ ਪੁਆਇੰਟ ਬਣਾਏ। ਜਦਕਿ ਰੇਡਰ ਪ੍ਰਸ਼ਾਂਤ ਕੁਮਾਰ ਤੇ ਸਚਿਨ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 7-7 ਪੁਆਇੰਟ ਅੰਕ ਜੋੜੇ।