Site icon TheUnmute.com

ਪਟਿਆਲਾ ਦੇ ਐੱਸਐੱਸਪੀ ਵਰੁਣ ਸ਼ਰਮਾ ਵਲੋਂ ਸਾਈਬਰ ਠੱਗੀ ਸੰਬੰਧੀ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ

SSP Varun Sharma

ਪਟਿਆਲਾ 29 ਨਵੰਬਰ 2022: ਪਟਿਆਲਾ ਦੇ ਐੱਸਐੱਸਪੀ ਵਰੁਣ ਸ਼ਰਮਾ (SSP Varun Sharma) ਨੇ ਸਾਈਬਰ ਠੱਗੀ ਤੂੰ ਸਾਵਧਾਨੀ ਵਰਤਣ ਲਈ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪਟਿਆਲਾ ਪੁਲਿਸ ਵੱਲੋਂ 24×7 ਸਾਈਬਰ ਹੈਲਪ ਡੈਕਸ ਚਲਾਇਆ ਜਾ ਰਿਹਾ ਹੈ | ਪੁਲਿਸ ਬਹੁਤ ਮਿਹਨਤ ਅਤੇ ਲਗਨ ਨਾਲ ਕੰਮ ਕਰ ਰਹੀ ਹੈ ਤਾਂ ਜੋ ਕਿਸੇ ਨਾਲ ਵੀ ਕੋਈ ਆਨਲਾਈਨ ਧੋਖਾਧੜੀ ਹੁੰਦੀ ਹੈ, ਤਾਂ ਉਸ ਨੂੰ ਤੁਰੰਤ ਮਦਦ ਮਿਲ ਸਕੇ |

ਉਨ੍ਹਾਂ ਦੱਸਿਆ ਕਿ ਸਾਈਬਰ ਹੈਲਪ ਡੈਕਸ ਵੱਲੋਂ ਸਾਇਬਰ ਕਰਾਇਮ ਦੇ ਸੰਬੰਧ ਵਿੱਚ ਪ੍ਰਾਪਤ ਹੋਈਆਂ ਦਰਖ਼ਾਸਤਾਂ ਦੇ ਸਬੰਧ ਵਿੱਚ ਕਾਰਵਾਈ ਕਰਦਿਆਂ ਪਿਛਲੇ 10 ਦਿਨਾਂ ਦੌਰਾਨ ਧੋਖੇ ਨਾਲ ਖਾਤਿਆਂ ਵਿਚੋਂ ਨਿਕਲੇ 9 ਲੱਖ ਤੋਂ ਵਧੇਰੇ ਪੈਸੇ ਲੋਕਾਂ ਨੂੰ ਵਾਪਸ ਕਰਵਾਏ ਗਏ ਹਨ |

ਐੱਸਐੱਸਪੀ ਸਵਰਨ ਸ਼ਰਮਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੋਸ਼ਲ ਮੀਡੀਆ ਤੇ ਸੋਚ ਸਮਝ ਕੇ ਆਪਣੇ ਦੋਸਤ ਬਣਾਉਣ ਕਿਉਂਕਿ ਅਜਿਹੇ ਅਣਜਾਣ ਦੋਸਤ ਅੱਗੇ ਜਾ ਕੇ ਤੁਹਾਡੇ ਨਾਲ ਹੋਣ ਵਾਲੀ ਠੱਗੀ ਦਾ ਕਾਰਨ ਬਣ ਸਕਦੇ ਹਨ, ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਕਿਸੇ ਵਿਅਕਤੀ ਨਾਲ ਆਨਲਾਈਨ ਠੱਗੀ ਹੁੰਦੀ ਹੈ ਤਾਂ ਉਹ ਆਪਣੀ ਸ਼ਿਕਾਇਤ ਸਾਈਬਰ ਹੈਲਪ ਡੈਕਸ ਵਿਚ ਜਾ ਕੇ ਕਰਵਾ ਸਕਦੇ ਹਨ |

Exit mobile version