Site icon TheUnmute.com

ਪਟਿਆਲਾ ਵੂਮੈਨ ਸੰਸਥਾ ਨੇ ਬੀਐਨ ਖਾਲਸਾ ਸਕੂਲ ਦੇ ਬੱਚਿਆਂ ਨੂੰ ਵੰਡੇ ਬੂਟੇ

BN Khalsa School

ਪਟਿਆਲਾ, 10 ਅਗਸਤ 2024: ਪਟਿਆਲਾ ਵਿਖੇ ਬੀਐਨ ਖਾਲਸਾ ਸਕੂਲ (BN Khalsa School) ‘ਚ ਪ੍ਰਿੰਸੀਪਲ ਬਲਵਿੰਦਰ ਕੌਰ ਦੀ ਅਗਵਾਈ ‘ਚ ਪਟਿਆਲਾ ਵੂਮੈਨ ਸੰਸਥਾ ਵੱਲੋਂ ਬੱਚਿਆਂ ਨੂੰ ਸਾਫ-ਸੁਥਰੇ ਵਾਤਾਵਰਨ ‘ਚ ਯੋਗਦਾਨ ਪਾਉਣ ਲਈ ਬੂਟੇ ਵੰਡੇ ਗਏ ਹਨ | ਇਸ ਮੌਕੇ ਪਟਿਆਲਾ ਵੂਮਨ ਸੰਸਥਾ ਦੀ ਪ੍ਰਧਾਨ ਬੀਬੀ ਸ਼ਮਿੰਦਰ ਕੌਰ ਸੰਧੂ ਅਤੇ ਉਹਨਾਂ ਦੀ ਸੰਸਥਾ ਵੱਲੋਂ ਚਲਾਈ ‘ਰੁੱਖ ਲਗਾਓ ਮੁਹਿੰਮ” ਤਹਿਤ ਜਾਮੁਣ, ਅੰਬ, ਆਵਲਾ ਆਦਿ ਫਲਦਾਰ ਬੂਟੇ ਵੰਡੇ ਗਏ ਤਾਂ ਜੋ ਲੋਕ ਉਹਨਾਂ ਨੂੰ ਆਪਣੇ ਘਰ ਲਗਾ ਕਿ ਨਾ ਸਿਰਫ ਮੌਸਮੀ ਫਲ ਪ੍ਰਾਪਤ ਕਰ ਸਕਣ ਸਗੋਂ ਪੰਜਾਬ ਦੇ ਵਾਤਾਵਰਣ ਨੂੰ ਬਚਾਉਣ ‘ਚ ਆਪਣਾ ਯੋਗਦਾਨ ਵੀ ਪਾ ਸਕਣ। ਵਾਤਾਵਰਨ ਤਬਦੀਲੀ ਦੇ ਮੱਦੇਨਜਰ ਅੱਜ ਹਰਿਆ-ਭਰਿਆ ਵਾਤਾਵਰਨ ਸਿਰਜਣ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਲੋੜ ਹੈ |

ਇਸ ਮੌਕੇ ਤੀਆਂ ਦੇ ਇਸ ਮੇਲੇ ‘ਚ ਬੱਚਿਆਂ ਨੇ ਗਿੱਧਾ, ਭੰਗੜਾ ਅਤੇ ਕਵਿਤਾਵਾਂ ਪੇਸ਼ ਕੀਤੀਆਂ | ਇਸ ਮੌਕੇ ਸੰਸਥਾ “ਪਟਿਆਲਾ ਵੂਮਨ” ਦੇ ਉੱਘੇ ਮੈਬਰ ਪਰਮਜੀਤ ਕੌਰ ਚੱਢਾ, ਗਗਨਦੀਪ ਕੌਰ, ਸੁਰਜੀਤ ਕੌਰ, ਸੀਮਾ ਧੀਮਾਨ ਅਤੇ ਮਨਪ੍ਰੀਤ ਕੌਰ ਹਾਜ਼ਰ ਰਹੇ।

Exit mobile version