Site icon TheUnmute.com

Patiala violence Case : ਅਦਾਲਤ ਨੇ ਬਰਜਿੰਦਰ ਪਰਵਾਨਾ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ‘ਚ ਭੇਜਿਆ

Barjinder Parwana

ਪਟਿਆਲਾ 09 ਮਈ 2022: (Patiala violence Case) ਪਟਿਆਲਾ ਦੇ ਇਤਿਹਾਸਕ ਕਾਲੀ ਮਾਤਾ ਮੰਦਰ ਵਿਖੇ ਕੁਝ ਸਮਾਂ ਪਹਿਲਾਂ ਵਾਪਰੀ ਹਿੰਸਕ ਘਟਨਾ ਤੋਂ ਬਾਅਦ ਜਿੱਥੇ ਪਟਿਆਲਾ ਪੁਲਸ ਵੱਲੋਂ ਇਸ ਘਟਨਾ ਨਾਲ ਜੁੜੇ ਦੋਸ਼ੀ ਜਿਨ੍ਹਾਂ ਵਿੱਚ ਹਰੀਸ ਸਿੰਗਲਾ ਅਤੇ ਪੁਲਿਸ ਮੁਤਾਬਕ ਕਥਿਤ ਮਾਸਟਰਮਾਇੰਡ ਬਰਜਿੰਦਰ ਸਿੰਘ ਪਰਵਾਨਾ (Barjinder Parwana) ਪਹਿਲੇ ਤੇ ਸ਼ੰਕਰ ਭਾਰਦਵਾਜ ਗੱਗੀ ਪੰਡਿਤ ਸਮੇਤ ਕਈ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ |

ਇਨ੍ਹਾਂ ਦੋਸ਼ੀਆਂ ਨੂੰ ਪੁਲਸ ਵੱਲੋਂ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਹੋਰ ਪੁੱਛਗਿੱਛ ਲਈ ਰਿਮਾਂਡ ਵੀ ਹਾਸਲ ਕੀਤੀ ਗਈ ਸੀ | ਇਸ ਦੇ ਚੱਲਦਿਆਂ ਬਰਜਿੰਦਰ ਪਰਵਾਨਾ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਅੱਜ ਫਿਰ ਪਟਿਆਲਾ ਪੁਲਸ ਵੱਲੋਂ ਉਨ੍ਹਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ | ਜਿੱਥੇ ਭਾਰੀ ਪੁਲਸ ਫੋਰਸ ਤਾਇਨਾਤ ਕੀਤੀ ਗਈ ਅਤੇ ਮੀਡੀਆ ਤੋਂ ਦੂਰੀ ਬਣਾ ਕੇ ਪੁਲਸ ਵੱਲੋਂ ਰਾਜਿੰਦਰ ਪ੍ਰਬੰਧਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ | ਜਿੱਥੇ ਮਾਨਯੋਗ ਅਦਾਲਤ ਵੱਲੋਂ ਇਸ ਹਿੰਸਕ ਘਟਨਾ ਦੇ ਪੁਲਿਸ ਮੁਤਾਬਕ ਕਥਿਤ ਮਾਸਟਰਮਾਇੰਡ ਬਰਜਿੰਦਰ ਸਿੰਘ ਪਰਵਾਨਾ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਵਿੱਚ ਭੇਜਣ ਦੇ ਹੁਕਮ ਜਾਰੀ ਕੀਤੇ ਹਨ |

ਪਟਿਆਲਾ ਹਿੰਸਕ ਘਟਨਾ ਦੇ ਦੋਸ਼ ‘ਚ ਬਰਜਿੰਦਰ ਪਰਵਾਨਾ (Barjinder Parwana) ਨੂੰ ਪੁਲੀਸ ਰਿਮਾਂਡ ਖ਼ਤਮ ਹੋਣ ਦੇ ਚਲਦਿਆਂ ਅੱਜ ਪਟਿਆਲਾ ਪੁਲਸ ਵੱਲੋਂ ਭਾਰੀ ਪੁਲਸ ਬਲ ਦੇ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੇ ਮਾਣਯੋਗ ਅਦਾਲਤ ਵੱਲੋਂ ਬਰਜਿੰਦਰ ਸਿੰਘ ਪਰਵਾਨਾ ਨੂੰ 14 ਦਿਨ ਦੇ ਜੁਡੀਸ਼ੀਅਲ ਕਸਟਡੀ ਵਿਚ ਭੇਜ ਦਿੱਤਾ ਗਿਆ |

Exit mobile version