Site icon TheUnmute.com

ਪਟਿਆਲਾ: ਨਰਾਤਰਿਆਂ ਦੇ ਤਿਉਹਾਰ ਦੇ ਮੱਦੇਨਜਰ ਟ੍ਰੈਫਿਕ ਪੁਲਿਸ ਨੇ ਜਾਰੀ ਕੀਤਾ ਟ੍ਰੈਫਿਕ ਰੂਟ ਪਲਾਨ

Yamunanagar

ਪਟਿਆਲਾ, 8 ਅਪ੍ਰੈਲ 2024: ਨਰਾਤਰਿਆਂ ਦੇ ਪਵਿੱਤਰ ਤਿਉਹਾਰ ਨੂੰ ਮੁੱਖ ਰਖਦਿਆਂ ਆਮ ਲੋਕਾਂ ਦੀ ਸਹੂਲਤ ਲਈ ਟ੍ਰੈਫਿਕ ਪੁਲਿਸ ਨੇ ਪਟਿਆਲਾ ਦੇ ਐਸ.ਐਸ.ਪੀ ਵਰੁਣ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਟ੍ਰੈਫਿਕ ਸਬੰਧੀ ਆਮ ਲੋਕਾਂ ਦੀ ਸਹੂਲਤ ਲਈ ਟ੍ਰੈਫਿਕ ਰੂਟ ਪਲਾਨ ਤਿਆਰ ਕੀਤਾ ਹੈ।

ਇਹ ਜਾਣਕਾਰੀ ਦਿੰਦਿਆਂ ਡੀਐਸਪੀ ਟ੍ਰੈਫਿਕ ਕਰਨੈਲ ਸਿੰਘ ਨੇ ਦੱਸਿਆ ਕਿ ਬਣਾਏ ਗਏ ਟ੍ਰੈਫਿਕ ਰੂਟ ਪਲਾਨ ਅਨੁਸਾਰ ਸੰਗਰੂਰ ਅਤੇ ਸਮਾਣਾ,ਪਾਤੜਾਂ ਵਾਲੇ ਪਾਸੇ ਤੋਂ ਆਉਣ ਵਾਲੀ ਟ੍ਰੈਫਿਕ ਫੁਹਾਰਾ ਚੌਂਕ ਤੋਂ ਲੀਲਾ ਭਵਨ, ਖੰਡਾ ਚੌਂਕ, ਪੁਰਾਣਾ ਬੱਸ ਸਟੈਡ ਰਾਹੀ ਰਾਜਪੁਰਾ ਚੰਡੀਗੜ੍ਹ ਨੂੰ ਜਾਵੇਗੀ।ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਹੀ ਰਾਜਪੁਰਾ ਚੰਡੀਗੜ ਤੋਂ ਆ ਰਹੀ ਟ੍ਰੈਫਿਕ ਪੁਰਾਣਾ ਬੱਸ ਸਟੈਂਡ ਓਵਰ ਬਰਿਜ ਰਾਹੀ, ਖੰਡਾ ਚੌਂਕ, ਲੀਲਾ ਭਵਨ, ਫੁਹਾਰਾ ਚੌਂਕ ਰਾਹੀ ਹੋ ਕੇ ਜਾਵੇਗੀ।

ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਦੀ ਸੁਵਿਧਾ ਲਈ ਪਾਰਕਿੰਗ ਦੀ ਵਿਵਸਥਾ ਫੂਲ ਸਿਨੇਮਾ, ਮਾਲਵਾ ਸਿਨੇਮਾ, ਪੁਰਾਣਾ ਆਰ.ਟੀ.ਏ ਆਫਿਸ ਅਤੇ ਕੈਪੀਟਲ ਸਿਨੇਮਾ ਪਟਿਆਲਾ ਵਿਖੇ ਕੀਤੀ ਗਈ ਹੈ।ਡੀਐਸਪੀ ਟ੍ਰੈਫਿਕ ਕਰਨੈਲ ਸਿੰਘ ਨੇ ਆਮ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਇੱਕ ਚੰਗੇ ਨਾਗਰਿਕ ਹੋਣ ਦਾ ਸਬੂਤ ਦਿੰਦਿਆਂ ਟ੍ਰੈਫਿਕ ਰੂਟ ਦੀ ਪਾਲਣਾ ਕਰਕੇ ਪ੍ਰਸ਼ਾਸ਼ਨ ਦਾ ਸਾਥ ਦੇਣ ਤਾਂ ਜੋ ਸ਼ਰਧਾਲੂਆਂ ਨੂੰ ਨਵਰਾਤਰਿਆਂ ਦੇ ਤਿਉਹਾਰ ਸਮੇਂ ਕੋਈ ਪ੍ਰੇਸ਼ਾਨੀ ਨਾ ਆਵੇ।

Exit mobile version