TheUnmute.com

ਪਟਿਆਲਾ ਪੁਲਿਸ ਨੇ ਨਸ਼ਾ ਤਸਕਰਾਂ ਤੇ ਮਾੜੇ ਅਨਸਰਾਂ ਖ਼ਿਲਾਫ਼ ਚਲਾਇਆ ਤਲਾਸ਼ੀ ਅਭਿਆਨ

ਪਟਿਆਲਾ, 08 ਜਨਵਰੀ 2024: ਪਟਿਆਲਾ ਸ਼ਹਿਰ ਦੇ ਭਰਤ ਨਗਰ ਵਿਖੇ ਡੀਆਈਜੀ ਰੇਂਜ ਹਰਚਰਨ ਸਿੰਘ ਭੁੱਲਰ ਦੀ ਨਿਗਰਾਨੀ ਹੇਠ ਤਲਾਸ਼ੀ ਅਭਿਆਨ (Cordon and Search Operation) ਚਲਾਇਆ ਗਿਆ ਹੈ | ਇਸ ਤਲਾਸ਼ੀ ਅਭਿਆਨ ਮੌਕੇ ਪੁਲਿਸ (Patiala Police) ਦੇ ਸੀਨੀਅਰ ਅਧਿਕਾਰੀ ਸ਼ਾਮਲ ਰਹੇ |

ਪੁਲਿਸ ਨੇ ਆਬਕਾਰੀ ਮਾਮਲੇ ਤੇ ਵੱਖ-ਵੱਖ ਮਾਮਲਿਆਂ ‘ਚ ਕਥਿਤ ਭਗੌੜੇ ਵਿਅਕਤੀਆਂ ਨੂੰ ਵੀ ਕਾਬੂ ਕੀਤਾ ਗਿਆ ਹੈ, ਜਿਸਦੀ ਜਾਣਕਾਰੀ ਡੀਆਈਜੀ ਹਰਚਰਨ ਸਿੰਘ ਭੁੱਲਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਨਸ਼ਾ ਤਸਕਰਾਂ ਅਪਰਾਧੀਆਂ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਦੇ ਲਈ ਪੰਜਾਬ ਪੁਲਿਸ ਦੇ ਵੱਲੋਂ ਵੱਖ-ਵੱਖ ਸਮੇਂ ‘ਤੇ ਅਜਿਹੇ ਤਲਾਸ਼ੀ ਅਭਿਆਨ ਚਲਾਏ ਜਾਂਦੇ ਹਨ |

ਉਨ੍ਹਾਂ ਕਿਹਾ ਕਿ ਅੱਜ ਵੀ ਪਟਿਆਲਾ (Patiala) ਦੇ ਰੇਲਵੇ ਸਟੇਸ਼ਨ ਬੱਸ ਸਟੈਂਡ ਰੈਡ ਜ਼ੋਨ ਏਰੀਆ ਦੇ ਵਿੱਚ ਇਹ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ | ਇਸ ਮੌਕੇ ਜੋ ਕੁਝ ਵੀ ਬਰਾਮਦੀ ਹੋਵੇਗੀ, ਉਸ ਦੀ ਜਾਣਕਾਰੀ ਸ਼ਾਮ ਨੂੰ ਪ੍ਰੈਸ ਨੋਟ ਦੇ ਜ਼ਰੀਏ ਦੇ ਦਿੱਤੀ ਜਾਵੇਗੀ | ਪਟਿਆਲਾ ਪੁਲਿਸ ਦੇ 600 ਦੇ ਕਰੀਬ ਮੁਲਾਜ਼ਮ ਅੱਜ ਇਸ ਤਲਾਸ਼ੀ ਅਭਿਆਨ ਦੇ ਵਿੱਚ ਤਾਇਨਾਤ ਹਨ |

 

Exit mobile version