July 2, 2024 10:45 pm
Patiala Police

ਪਟਿਆਲਾ ਪੁਲਿਸ ਨੇ ਦੋਹਰੇ ਕਤਲ ਕੇਸ ਦੀ ਗੁੱਥੀ ਨੂੰ ਸੁਲਝਾਉਂਦਿਆਂ ਦੋ ਦੋਸ਼ੀਆਂ ਨੂੰ ਕੀਤਾ ਗ੍ਰਿਫ਼ਤਾਰ

ਪਟਿਆਲਾ 18 ਜੂਨ 2022: ਮੁਖਵਿੰਦਰ ਸਿੰਘ ਛੀਨਾ ਆਈ.ਪੀ.ਐਸ ਆਈ.ਜੀ ਪਟਿਆਲਾ ਰੇਂਜ ਪਟਿਆਲਾ ਦੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਤਹਿਤ ਪਟਿਆਲਾ ਪੁਲਿਸ (Patiala Police) ਨੇ ਡਬਲ ਮਰਡਰ ਕੇਸ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਸਬੰਧੀ ਦੀਪਕ ਪਾਰੀਕ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਮਿਤੀ 31,05, 22 ਨੂੰ ਸ਼ਾਮ ਵਕਤ ਭੂਨਰਹੇੜੀ ਵਿਖੇ ਹੋਏ ਦੋਹਰੇ ਕਤਲ ਕੇਸ ਦੇ ਮੁੱਖ ਦੋਸ਼ੀਆਂ ਨੂੰ ਮੱਧ ਪ੍ਰਦੇਸ਼ ਤੋਂ ਗ੍ਰਿਫਤਾਰ ਕਰ ਲਿਆ ਹੈ |

ਜਿਸ ਸਬੰਧੀ ਮੁਕੱਦਮਾ ਨੰਬਰ 85 ਮਿਤੀ 31.05.2022 ਅ/ਧ 302,323,120-ਬੀ, ਹਿੰ:ਦ:ਥਾਣਾ ਸਦਰ ਪਟਿਆਲਾ ਦਰਜ ਹੈ। ਮਿਤੀ 30.05.2022 ਨੂੰ ਹਰਪ੍ਰੀਤ ਕੌਰ ਅਤੇ ਇਸਦੀ ਲੜਕੀ ਨਵਦੀਪ ਕੌਰ ਦਾ ਭੁਨਰਹੇੜੀ ਵਿਖੇ ਬਹੁਤ ਹੀ ਵਹਿਸ਼ੀਆਨਾ ਤਰੀਕੇ ਨਾਲ ਕਤਲ ਕੀਤਾ ਗਿਆ ਸੀ। ਇਹ ਮੁਕੱਦਮਾ ਬਰਖਿਲਾਫ ਗੁਰਮੁੱਖ ਸਿੰਘ (ਸਾਬਕਾ ਫੌਜੀ) ਪੁੱਤਰ ਨਰੈਣ ਸਿੰਘ ਵਾਸੀ ਵਾਰਡ ਨੰਬਰ 15 ਨੇੜੇ ਐਫ.ਸੀ.ਆਈ.ਯੂਨੀਅਨ ਬੁਢਲਾਡਾ ਥਾਣਾ ਸਿਟੀ ਮਾਨਸਾ ਜਿਲ੍ਹਾ ਮਾਨਸਾ ਅਤੇ ਇੱਕ ਹੋਰ ਨਾ ਮਾਲੂਮ ਵਿਅਕਤੀ ਦੇ ਖਿਲਾਫ ਮੁਕੱਦਮਾ ਦਰਜ ਸੀ। ਮੁੱਖ ਦੋਸ਼ੀਆਂ ਗੁਰਮੁੱਖ ਸਿੰਘ ਪੁੱਤਰ ਨਰੈਣ ਸਿੰਘ ਵਾਸੀ ਵਾਰਡ ਨੰਬਰ 15 ਨੇੜੇ ਐਫ.ਸੀ.ਆਈ.ਯੂਨੀਅਨ ਬੁਢਲਾਡਾ ਥਾਣਾ ਸਿਟੀ ਮਾਨਸਾ, ਅਤੇ ਗੁਰਮੁੱਖ ਸਿੰਘ ਦੇ ਭਤੀਜੇ ਸੁਖਪਾਲ ਸਿੰਘ ਪੁੱਤਰ ਲੋਟ ਹਰਭਜਨ ਸਿੰਘ ਵਾਸੀ ਪਿੰਡ ਹਰਿਆਓ ਥਾਣਾ ਲਹਿਰਾਗਾਗਾ ਜਿਲ੍ਹਾ ਸੰਗਰੂਰ ਨੂੰ ਮੱਧ ਪ੍ਰਦੇਸ਼ ਦੇ ਜਿਲ੍ਹਾ ਭਿੰਡ ਤੋਂ ਮਿਤੀ 17,06.2022 ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਜਿਨ੍ਹਾਂ ਨੇ ਅੱਗੇ ਦੱਸਿਆ ਕਿ ਇਸ ਦੋਹਰੇ ਕਤਲ ਕੇਸ ਵਿੱਚ ਡੂੰਘਾਈ ਨਾਲ ਤਫਤੀਸ ਕਰਨ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਡਾ: ਮਹਿਤਾਬ ਸਿੰਘ ਆਈ.ਪੀ.ਐਸ. ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਪਟਿਆਲਾ ਅਤੇ ਅਜੈਪਾਲ ਸਿੰਘ, ਪੀ.ਪੀ.ਐਸ, ਉਪ ਕਪਤਾਨ ਪੁਲਿਸ, ਡਿਟੈਕਟਿਵ ਪਟਿਆਲਾ,  ਸੁਖਮਿੰਦਰ ਸਿੰਘ ਚੌਹਾਨ, ਪੀ.ਪੀ.ਐਸ. ਉਪ ਕਪਤਾਨ ਪੁਲਿਸ ਦਿਹਾਤੀ ਦੀ ਨਿਗਰਾਨੀ ਹੇਠ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਪਟਿਆਲਾ ਦੀ ਟੀਮ ਦਾ ਗਠਨ ਕੀਤਾ ਗਿਆ ਸੀ।

ਇਸ ਦੋਹਰੇ ਕਤਲ ਦੀ ਵਜ੍ਹਾ ਰੰਜਿਸ਼ ਗੁਰਮੁੱਖ ਸਿੰਘ ਦਾ ਆਪਣੀ ਪਤਨੀ ਹਰਪ੍ਰੀਤ ਕੌਰ (ਮ੍ਰਿਤਕ) ਨਾਲ ਲੜਾਈ ਝਗੜਾ ਰਹਿੰਦਾ ਸੀ ਅਤੇ ਜਾਇਦਾਦ ਸਬੰਧੀ ਰੌਲਾ ਚੱਲਦਾ ਸੀ ਜੋ ਗੁਰਮੁੱਖ ਸਿੰਘ ਦੇ 4 ਕਿੱਲੇ ਜਮੀਨ ਪਿੰਡ ਡਸਕਾ ਜਿਲ੍ਹਾ ਸੰਗਰੂਰ ਵਿਖੇ ਅਤੇ ਬੁਢਲਾਡਾ ਵਿਖੇ 2 ਮਕਾਨ ਆਪਣੀ ਪਤਨੀ ਦੇ ਨਾਮ ਕਰਵਾ ਦਿੱਤੇ ਸੀ। ਜੋ ਹੁਣ ਕਾਫੀ ਦੇਰ ਤੋਂ ਗੁਰਮੁੱਖ ਸਿੰਘ ਨੂੰ ਸ਼ੱਕ ਸੀ ਕਿ ਉਸਦੀ ਪਤਨੀ ਦੇ ਚਰਿੱਤਰ ਪਰ ਵੀ ਸ਼ੱਕ ਕਰਦਾ ਸੀ ਜੋ ਹਰਪ੍ਰੀਤ ਕੌਰ ਆਪਣੀ 2 ਲੜਕੀਆਂ ਨਵਦੀਪ ਕੌਰ ਅਤੇ ਸੁਖਮਨ ਕੌਰ ਅਤੇ 1 ਲੜਕਾ ਗੁਰਨੂਰ ਸਿੰਘ ਨਾਲ ਭੁੱਨਰਹੇੜੀ ਵਿਖੇ ਆ ਗਈ ਸੀ ਜੋ ਗੁਰਮੁੱਖ ਸਿੰਘ ਨੂੰ ਖਦਸ਼ਾ ਸੀ ਕਿ ਇਹ ਜਾਇਦਾਦ ਉਸਦੀ ਘਰਵਾਲੀ ਵੇਚ ਦੇਵੇਗੀ ਜੋ ਇੱਕ ਮਕਾਨ ਉਸਦੀ ਘਰਵਾਲੀ ਨੇ ਕੁੱਝ ਦਿਨ ਪਹਿਲਾਂ ਵੇਚ ਦਿੱਤਾ ਸੀ, ਜਿਸਦੇ ਚਲਦੇ ਹੀ ਗੁਰਮੁਖ ਸਿੰਘ ਨੇ ਇਹਨਾਂ ਦੋਵਾਂ ਕਤਲਾਂ ਨੂੰ ਅੰਜਾਮ ਦੇ ਦਿੱਤਾ ਸੀ, ਉਹਨਾਂ ਪਹਿਲਾਂ ਲੜਕੀ ਅਤੇ ਘਰਵਾਲੀ ‘ਚ ਮਿਤੀ 30.05.2022 ਨੂੰ ਸ਼ਾਮ 8 ਵਜੇ ਕਾਰ ਦੀ ਫੇਟ ਮਾਰ ਕੇ ਜ਼ਮੀਨ ਤੇ ਸੁੱਟ ਦਿੱਤਾ  ਅਤੇ ਫਿਰ ਕਿਰਪਾਨ ਨਾਲ ਬੁਰੀ ਤਰ੍ਹਾਂ ਦੋਵਾਂ ਨੂੰ ਮਾਰ ਦਿੱਤਾ ਸੀ ਤੇ ਮੌਕੇ ਤੋਂ ਫਰਾਰ ਹੋ ਗਏ ਸੀ।

ਪਟਿਆਲਾ ਪੁਲਿਸ (Patiala Police) ਵੱਲੋਂ ਇਹਨਾਂ ਦੀ ਭਾਲ ਲਈ ਵੱਖ ਵੱਖ ਰਾਜਾਂ ਹਰਿਆਣਾ, ਯੂ.ਪੀ., ਮਹਾਂਰਾਸ਼ਟਰ ਆਦਿ ਥਾਵਾਂ ਵਿਖੇ ਤਲਾਸ਼ ਲਈ ਰੇਡਾਂ ਕੀਤੀਆਂ ਗਈਆਂ ਸਨ ਅਤੇ ਇਹਨਾਂ ਦੀ ਗ੍ਰਿਫਤਾਰੀ ਲਈ ਸਪੈਸ਼ਲ ਆਪਰੇਸ਼ਨ ਚਲਾਇਆ ਗਿਆ ਸੀ ਜੋ ਇਸੇ ਦੌਰਾਨ ਗੁਪਤ ਸੂਚਨਾ ਮਿਲੀ ਸੀ ਕਿ ਗੁਰਮੁਖ ਸਿੰਘ ਅਤੇ ਇਸਦਾ ਭਤੀਜਾ ਸੁਖਪਾਲ ਸਿੰਘ ਉਕਤ ਮੱਧ ਪ੍ਰਦੇਸ਼ ਦੇ ਸ਼ਹਿਰ ਭਿੰਡ ਵਿੱਚ ਹੋਣ ਬਾਰੇ ਜਾਣਕਾਰੀ ਹਾਸਲ ਹੋਈ ਸੀ, ਜੋ ਇਸ ਇਤਲਾਹ ਪਰ ਸੀ.ਆਈ.ਏ ਪਟਿਆਲਾ ਦੀ ਪੁਲਿਸ ਪਾਰਟੀ ਵੱਲੋਂ ਰੇਡ ਕਰਕੇ ਮਿਤੀ 17.06.2022 ਨੂੰ ਗੁਰਮੁੱਖ ਸਿੰਘ ਅਤੇ ਸੁਖਪਾਲ ਸਿੰਘ ਉਕਤ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਇਨ੍ਹਾਂ ਪਾਸੋਂ ਵਾਰਦਾਤ ਵਿੱਚ ਵਰਤੀ ਗਈ ਗੱਡੀ ਅਤੇ ਕਤਲ ਵਿੱਚ ਵਰਤੀ ਗਈ ਕਿਰਪਾਨ ਵੀ ਬ੍ਰਾਮਦ ਹੋ ਗਈ ਹੈ, ਇਹਨਾਂ ਤੋਂ ਵਾਰਦਾਤ ਬਾਰੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਮਿਤੀ 22,6,2022 ਤੱਕ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ।