UCO Bank Ghanaur

ਪਟਿਆਲਾ ਪੁਲਿਸ ਵੱਲੋਂ 24 ਘੰਟਿਆਂ ਅੰਦਰ ਯੂਕੋ ਬੈਂਕ ਘਨੌਰ ਡਕੈਤੀ ‘ਚ ਸ਼ਾਮਲ ਚਾਰ ਵਿਅਕਤੀ ਗ੍ਰਿਫਤਾਰ

ਪਟਿਆਲਾ 29 ਨਵੰਬਰ 2022: ਅਰੁਣ ਸ਼ਰਮਾ ਆਈ ਪੀ ਐੱਸ ਸੀਨੀਅਰ ਕਪਤਾਨ ਪੁਲਿਸ ਨੇ ਕਾਨਫਰੰਸ ਵਿੱਚ ਦੱਸਿਆ ਕਿ ਮਿਤੀ 28 ਜਨਵਰੀ 2022 ਨੂੰ ਯੂਕੋ ਬੈਂਕ ਘਨੌਰ (UCO Bank Ghanaur) ਵਿੱਚੋਂ 17 ਲੱਖ ਰੁਪਏ ਦੀ ਹੋਈ ਡਕੈਤੀ ਪੁਲਿਸ ਵੱਲੋ 24 ਘੰਟੇ ਵਿੱਚ ਹੀ ਟਰੇਸ ਕਰਦੇ ਹੋਏ ਸ਼ਾਮਲ 4 ਜਣਿਆਂ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਲੁੱਟੀ 17 ਲੱਖ ਨਕਦੀ ਅਤੇ ਅਸਲਾ ਬਰਾਮਦ ਕਰ ਲਿਆ ਹੈ। ਵਾਰਦਾਤ ਵਿਚ ਵਰਤੀ ਸਵਿਫ਼ਟ ਕਾਰ ਇਕ 12 ਬੋਰ ਗੰਨ 2ਰੋਦ ਜੋ ਬੈਂਕ ਦੀ ਲੁੱਟ ਦੌਰਾਨ ਥਾਣਾ ਖਮਾਣੋਂ ਦੇ ਏਰੀਏ ਵਿਚੋਂ ਖੋਈ ਸੀ ਵੀ ਬਰਾਮਦ ਕੀਤੇ ਗਈ, 2 ਖਪਰੇ 1 ਕਿਰਚ ਵੀ ਬ੍ਰਾਮਦ ਕੀਤੀ।

ਬੈਂਕ ਡਕੈਤੀ ਕਰਨ ਵਾਲੇ ਅਮਨਦੀਪ ਸਿੰਘ ਸਰਪੰਚ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਹਫਿਜਾਬਾਦ ਥਾਣਾ ਚਮਕੌਰ ਸਾਹਿਬ ਰੂਪਨਗਰ, ਦਿਲਪ੍ਰੀਤ ਸਿੰਘ ਉਰਫ਼ ਭਾਨਾ ਪੁੱਤਰ ਅਮਰੀਕ ਸਿੰਘ ਵਾਸੀ ਬਾਲਸੰਡਾ ਥਾਣਾ ਚਮਕੌਰ ਸਾਹਿਬ ਜ਼ਿਲ੍ਹਾ ਰੂਪਨਗਰ, ਪ੍ਰਭਦਿਆਲ ਸਿੰਘ ਨਿੱਕੂ ਪੁਤਰ ਘੀਸਾ ਰਾਮ ਵਾਸੀ ਬਾਲਸੰਡਾ, ਚਮਕੌਰ ਸਾਹਿਬ ਜ਼ਿਲ੍ਹਾ ਰੂਪਨਗਰ, ਨਰਿੰਦਰ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਪਿੰਡ ਬਲਰਾਮਪੁਰ ਥਾਣਾ ਚਮਕੌਰ ਸਾਹਿਬ ਜ਼ਿਲਾਂ ਰੂਪਨਗਰ ਨੂੰ ਮਿਤੀ 29,11,22 ਨੂੰ ਦਿਲਪ੍ਰੀਤ ਸਿੰਘ ਭਾਨਾ ਦੇ ਖੇਤ ਵਾਲੀ ਮੋਟਰ ਪਿੰਡ ਬਾਲਸੰਡਾ ਤੋਂ ਗ੍ਰਿਫਤਾਰ ਕੀਤਾ ਗਿਆ ।

ਅਮਨਦੀਪ ਸਿੰਘ ਸਰਪੰਚ ਅਪਰਾਧਿਕ ਪਿਛੋਕੜ ਵਾਲਾ ਹੈ ਅਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਕਰਦਾ ਰਿਹਾ ਹੈ ਇਸ ਦੇ ਖਿਲਾਫ ਦਰਜਨ ਦੇ ਕਰੀਬ ਮੁਕੱਦਮੇ ਦਰਜ ਹਨ। ਦਿਲਪ੍ਰੀਤ ਭਾਨਾ ਦੇ ਵੀਂ ਕਤਲ ਕੇਸ ਦਰਜ ਹੈ। ਅਮਨਦੀਪ ਸਿੰਘ ਸਰਪੰਚ ਜੋ ਸੰਘੋਲ ਅਤੇ ਘਨੋਰ ਬੈਂਕ ਡਕੈਤੀ ਦਾ ਮਾਸਟਰਮਾਈਂਡ ਹੈ। ਇਹ ਆਪਣੇ ਪਿੰਡ ਹਾਫ਼ਿਜਾਬਾਦ ਜਿਲ੍ਹਾ ਰੂਪਨਗਰ ਦਾ ਮੌਜੂਦਾ ਸਰਪੰਚ ਵੀ ਹੈ। ਐਸਐਸਪੀ ਪਟਿਆਲਾ ਨੇ ਦੱਸਿਆ ਸੀ ਆਈ‌ ਏ ਸਟਾਫ ਪਟਿਆਲਾ ਅਤੇ ਥਾਣਾ ਘਨੌਰ ਦੇ ਕਰਮਚਾਰੀਆਂ ਵੱਲੋਂ ਕੀਤੀ ਸ਼ਾਨਦਾਰ ਕਾਰਗੁਜ਼ਾਰੀ ਲਈ ਸਨਮਾਨਤ ਕੀਤਾ ਜਾਵੇਗਾ।

Scroll to Top