ਪਟਿਆਲਾ

ਪਟਿਆਲਾ ਪੁਲਿਸ ਵੱਲੋਂ ਨਾਮੀ ਗੈਂਗਸਟਰਾਂ ਦੇ ਨੇੜਲੇ ਸਾਥੀਆਂ ਨੂੰ ਅਸਲੇ ਸਮੇਤ ਕੀਤਾ ਕਾਬੂ

ਪਟਿਆਲਾ 18 ਅਪ੍ਰੈਲ 2022: ਪਟਿਆਲਾ ਪੁਲਸ ਵੱਲੋਂ ਪੰਜ ਵਿਅਕਤੀਆਂ ਨੂੰ ਪੰਜ ਪਿਸਤੌਲਾਂ ਅਤੇ ਜ਼ਿੰਦਾ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ | ਮਾਮਲੇ ਦੀ ਜਾਣਕਾਰੀ ਦਿੰਦਿਆਂ ਡੀਐਸਪੀ ਮਹਿਤਾਬ ਸਿੰਘ ਨੇ ਦੱਸਿਆ ਕਿ ਸੀਆਈਏ ਪਟਿਆਲਾ ਪਾਸ ਗੁਪਤ ਸੂਚਨਾ ਸੀ ਕਿ ਕ੍ਰਿਮੀਨਲ ਅਪਰਾਧਿਕ ਪਿਛੋਕੜ ਵਾਲੇ ਵਿਅਕਤੀ ਨਾਜਾਇਜ਼ ਹਥਿਆਰਾਂ ਦੀ ਸਪਲਾਈ ਕਰ ਰਹੇ ਹਨ |

ਸਪੈਸ਼ਲ ਆਪ੍ਰੇਸ਼ਨ ਤਹਿਤ ਗ੍ਰਿਫਤਾ

ਇਸ ਦੀ ਡੂੰਘਾਈ ਨਾਲ ਤਫਤੀਸ਼ ਕਰਨ ਲਈ ਪਟਿਆਲਾ ਪੁਲਸ ਵੱਲੋਂ ਇਕ ਸਪੈਸ਼ਲ ਟੀਮ ਦਾ ਗਠਨ ਕੀਤਾ ਗਿਆ ਜਿਸ ਦੇ ਵਿਚ ਸੀਆਈਏ ਸਟਾਫ਼ ਪਟਿਆਲਾ ਵੱਲੋਂ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਅਤੇ ਨਾਜਾਇਜ਼ ਹਥਿਆਰਾਂ ਦੀ ਬਰਾਮਦਗੀ ਲਈ ਇਕ ਸਪੈਸ਼ਲ ਆਪ੍ਰੇਸ਼ਨ ਚਲਾਇਆ ਗਿਆ | ਉਨ੍ਹਾਂ ਦੱਸਿਆ ਕਿ ਸੀਆਈਏ ਪਟਿਆਲਾ ਨੂੰ ਖੁਫੀਆ ਜਾਣਕਾਰੀ ਮਿਲੀ ਸੀ ਕਿ ਇਹ ਕੈਟਾਗਰੀ ਦੇ ਗੈਂਗਸਟਰ ਰਾਜੀਵ ਉਰਫ ਰਾਜਾ ਜੋ ਕਿ ਵੱਖ ਵੱਖ ਕੇਸਾਂ ਤਹਿਤ ਨਵੀਂ ਜ਼ਿਲ੍ਹਾ ਜੇਲ੍ਹ ਨਾਭਾ ਵਿੱਚ ਬੰਦ ਹੈ| ਜਿਸ ‘ਤੇ 34 ਦੇ ਕਰੀਬ ਕਤਲ, ਡਕੈਤੀ, ਹਾਈਵੇ ਤੋਂ ਕੋਹਾਂ ਆਦਿ ਦੇ ਮੁਕੱਦਮੇ ਦਰਜ ਹਨ|

ਜੋ ਰਾਜੀਵ ਰਾਜਾ ਪੁਰਾਣੇ ਕੇਸ ਵਾਲਾ ਅਤੇ ਜਿਨ੍ਹਾਂ ਨਾਲ ਜੇਲ੍ਹ ਵਿੱਚ ਬੰਦ ਰਹਿਣ ਨਾਲ ਮਿਲ ਕੇ ਪੰਜਾਬ ਵਿੱਚ ਅਸਲੇ ਦੀ ਸਪਲਾਈ ਕਰ ਰਿਹਾ ਹੈ ਅਤੇ ਪੁਲਸ ਵੱਲੋਂ ਨਾਜਾਇਜ਼ ਤਰ੍ਹਾਂ ਦੀ ਬਰਾਮਦਗੀ ਲਈ ਚਲਾਏ ਗਏ ਅਪਰੇਸ਼ਨ ਦੌਰਾਨ ਸੀਆਈਏ ਸਟਾਫ਼ ਪਟਿਆਲਾ ਵੱਲੋਂ ਨਾਕਾਬੰਦੀ ਦੌਰਾਨ ਤਰਨ ਕੁਮਾਰ ਜਸਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ |

ਪੁਲਿਸ ਵਲੋਂ ਹਥਿਆਰ ਬਰਾਮਦ

ਇਸ ਦੌਰਾਨ ਤਰਨ ਕੁਮਾਰ ਦੀ ਤਲਾਸ਼ੀ ਦੌਰਾਨ ਦੋ ਪਿਸਟਲ ਬੱਤੀ ਬੋਰ ਪੰਜ ਰੌਂਦ ਅਤੇ ਇਕ ਪਿਸਤੌਲ ਤੀਹ ਬੋਰ ਸਮੇਤ ਪੰਜ ਰੌਂਦ ਅਤੇ ਜਸਦੀਪ ਸਿੰਘ ਉਰਫ ਜੱਸ ਦੀ ਤਲਾਸ਼ੀ ਦੌਰਾਨ ਇਕ ਪਿਸਟਲ ਬੱਤੀ ਬੋਰ ਸਮੇਤ ਪੰਜ ਰੌਂਦ ਬਰਾਮਦ ਹੋਏ ਜੋ ਉਕਤ ਦੋਵੇਂ ਰਾਜੀਵ ਰਾਜੇ ਦੇ ਕਰੀਬੀ ਸਾਥੀਆਂ ਨੇ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਕ ਅਸਲਾ ਇਸ ਗਿਰੋਹ ਵੱਲੋਂ ਸੁਖਵਿੰਦਰ ਸਿੰਘ ਰਾਜਾ ਨੂੰ ਦੇਣਾ ਪਾਇਆ ਗਿਆ ਜਿਸ ਤੇ ਕਾਰਵਾਈ ਕਰਦਿਆਂ ਪੁਲਸ ਵੱਲੋਂ ਸੁਖਵਿੰਦਰ ਸਿੰਘ ਰਾਜਾ ਨੂੰ ਗ੍ਰਿਫ਼ਤਾਰ ਕੀਤਾ ਗਿਆ |

ਜਿਸ ਕੋਲੋਂ ਇੱਕ ਪਿਸਤੌਲ ਬੱਤੀ ਬੋਰ ਸਮੇਤ ਪੰਜ ਰੌਂਦ ਬਰਾਮਦ ਕੀਤੇ ਗਏ ਤੂੰ ਫੁੱਲ ਮਿਲਾ ਕੇ ਹੁਣ ਤੱਕ ਪੁਲਸ ਵੱਲੋਂ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਇਨ੍ਹਾਂ ਕੋਲੋਂ ਕੁੱਲ ਪੰਜ ਪਿਸਟਲ ਬਰਾਮਦ ਕੀਤੇ ਹਨ ਇਨ੍ਹਾਂ ਹਥਿਆਰਾਂ ਦੀ ਸਪਲਾਈ ਸੋਰਸ ਬਾਰੇ ਵੀ ਪੁਲਸ ਡੂੰਘਾਈ ਨਾਲ ਤਫਤੀਸ਼ ਕਰ ਰਹੀ ਹੈ | ਡੀ ਐੱਸ ਪੀ ਨੂੰ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇਨ੍ਹਾਂ ਦਾ ਰਿਮਾਂਡ ਹਾਸਲ ਕਰ ਕੇ ਇਨ੍ਹਾਂ ਤੋਂ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਇਨ੍ਹਾਂ ਤੋਂ ਹੋਰ ਵੀ ਕਈ ਤਰ੍ਹਾਂ ਦੇ ਵੱਡੇ ਖੁਲਾਸੇ ਹੋ ਸਕਣ |

Scroll to Top