July 7, 2024 1:35 pm
Police

Patiala: ਪੁਲੀਸ ਵੱਲੋਂ ਸਮਾਣਾ ਵਿਖੇ ਸੱਟੇਬਾਜ਼ ਨੂੰ 24 ਲੱਖ 97 ਹਜ਼ਾਰ ਰੁਪਏ ਵੀ ਨਕਦੀ ਸਮੇਤ ਕੀਤਾ ਗ੍ਰਿਫ਼ਤਾਰ

ਪਟਿਆਲਾ 27 ਅਪ੍ਰੈਲ 2022: ਪੰਜਾਬ ਪੁਲੀਸ (Punjab Police) ਵੱਲੋਂ ਜੂਆ ਸੱਟੇ ਆਦਿ ਦਾ ਕਾਲਾ ਕਾਰੋਬਾਰ ਕਰਨ ਵਾਲੇ ਵਿਅਕਤੀਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ ਉੱਥੇ ਹੀ ਇਹ ਜੂਏ ਸੱਟੇ ਦਾ ਕਾਲਾ ਕਾਰੋਬਾਰ ਕਰਨ ਵਾਲੇ ਵਿਅਕਤੀ ਉਸ ਲਈ ਵੀ ਚਿੰਤਾ ਦਾ ਵਿਸ਼ਾ ਬਣਦੇ ਜਾ ਰਹੇ ਸਨ |

ਸ਼ਰ੍ਹੇਆਮ ਦੁਕਾਨਾਂ ਖੋਲ੍ਹ ਕੇ ਬੇਖੌਫ਼ ਚੱਲ ਰਿਹਾ ਹੈ ਸੱਟੇ ਦਾ ਕੰਮ

ਇਹ ਜੂਏ ਸੱਟੇ ਦਾ ਕਾਲਾ ਕਾਰੋਬਾਰ ਪੁਲੀਸ (Police) ਪ੍ਰਸ਼ਾਸਨ ਦੀ ਨੱਕ ਹੇਠ ਸ਼ਰ੍ਹੇਆਮ ਕੀਤਾ ਜਾ ਰਿਹਾ ਸੀ ਜੋ ਕਿ ਕੁਝ ਸਮੇਂ ਤੋਂ ਸ਼ਰ੍ਹੇਆਮ ਦੁਕਾਨਾਂ ਖੋਲ੍ਹ ਕੇ ਬੇਖੌਫ਼ ਸੱਟੇ ਦਾ ਕੰਮ ਕਰਨ ਵਿੱਚ ਮਸ਼ਹੂਰ ਸਨ ਪਰ ਹੁਣ ਸਮਾਣਾ ਪੁਲੀਸ ਵੱਲੋਂ ਇਨ੍ਹਾਂ ਜੂਆ ਸੱਟੇ ਦਾ ਕਾਲਾ ਕਾਰੋਬਾਰ ਕਰਨ ਵਾਲੇ ਵਿਅਕਤੀ ਨੂੰ ਭਾਰੀ ਰਕਮ ਸਮੇਤ ਗ੍ਰਿਫਤਾਰ ਕੀਤਾ ਮਾਮਲੇ ਦੀ ਜਾਣਕਾਰੀ ਦਿੰਦਿਆਂ ਪਟਿਆਲਾ ਅਤੇ ਐੱਸਪੀਡੀ ਮਹਿਤਾਬ ਸਿੰਘ ਨੇ ਦੱਸਿਆ ਕਿ ਅੱਛਰੂ ਰਾਮ ਜਿਸ ਕੋਲੋਂ 24 ਲੱਖ 97 ਹਜ਼ਾਰ ਸਮੇਤ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਐ ਉਨ੍ਹਾਂ ਦੱਸਿਆ ਕਿ ਸਮਾਣਾ ਦੀ ਥਾਣਾ ਸਿਟੀ ਪੁਲਸ ਵੱਲੋਂ ਮੁਖਬਰੀ ਦੇ ਆਧਾਰ ਤੇ ਅੱਛਰੂ ਰਾਮ ਨੂੰ ਪੱਚੀ ਲੱਖ ਰੁਪਏ ਦੀ ਨਗਦੀ ਸਮੇਤ ਗਿ੍ਫ਼ਤਾਰ ਕੀਤਾ ਗਿਆ ਜੋ ਕਿ ਜੂਏ ਸੱਟੇ ਦਾ ਕਾਲਾ ਕਾਰੋਬਾਰ ਕਰ ਰਿਹਾ ਸੀ|

ਪਹਿਲਾਂ ਵੀ ਜੂਏ ਸੱਟੇ ਦੇ ਪੰਦਰਾਂ ਮੁਕੱਦਮੇ ਦਰਜ

ਉਨ੍ਹਾਂ ਦੱਸਿਆ ਕਿ ਇਸ ਵਿਅਕਤੀ ਦੇ ਖਿਲਾਫ ਪਹਿਲਾਂ ਵੀ ਜੂਏ ਸੱਟੇ ਦੇ ਪੰਦਰਾਂ ਮੁਕੱਦਮੇ ਦਰਜ ਨੇ ਤੇ ਇਹ ਕਾਫੀ ਸਾਲ ਜੇਲ੍ਹ ਵਿਚ ਵੀ ਰਿਹਾ ਪਰ ਜੇਲ੍ਹ ਤੋਂ ਬਾਹਰ ਆ ਕੇ ਇਸ ਨੇ ਫਿਰ ਤੋਂ ਇਹ ਕਾਲਾ ਕਾਰੋਬਾਰ ਸ਼ੁਰੂ ਕਰ ਦਿੱਤਾ ਸੀ ਜਿਸ ਨੂੰ ਹੁਣ ਮੁਖਬਰੀ ਦੇ ਆਧਾਰ ਤੇ ਜੂਏ ਸੱਟੇ ਦੇ ਪੱਚੀ ਲੱਖ ਰੁਪਏ ਦੀ ਨਕਦੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਉਨ੍ਹਾਂ ਦੱਸਿਆ ਕਿ ਇਸ ਦੋਸ਼ੀ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਇਸ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਇਸ ਤੋਂ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਸਕੇ।

ਦੱਸ ਦੇਈਏ ਕਿ ਪਟਿਆਲਾ ਪੁਲਸ ਵੱਲੋਂ ਇਸ ਤੋਂ ਪਹਿਲਾਂ ਵੀ ਰਾਜਪੁਰਾ ਅਤੇ ਬਨੂੜ ਵਿਖੇ ਜੂਏ ਸੱਟੇ ਦੇ ਕਾਲੇ ਕਾਰੋਬਾਰ ਦਾ ਪਰਦਾਫਾਸ਼ ਕੀਤਾ ਗਿਆ ਸੀ ਜਿਸ ਵਿੱਚ ਕਾਫ਼ੀ ਵਿਅਕਤੀਆਂ ਨੂੰ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਹੁਣ ਜੂਏ ਸੱਟੇ ਦਾ ਇਹ ਕਾਲਾ ਕਾਰੋਬਾਰ ਸਮਾਣੇ ਤੋਂ ਸਾਹਮਣੇ ਆਇਆ