TheUnmute.com

ਪਟਿਆਲਾ ਪੁਲਿਸ ਵੱਲੋਂ ਵਪਾਰੀ ਤੋਂ ਫਿਰੋਤੀ ਮੰਗਣ ਵਾਲੇ ਲਾਰੈਂਸ ਬਿਸ਼ਨੋਈ-ਗੋਲਡੀ ਬਰਾੜ ਦੇ 3 ਗੁਰਗੇ ਗ੍ਰਿਫਤਾਰ

ਪਟਿਆਲਾ, 19 ਜੁਲਾਈ 2024: ਪਟਿਆਲਾ ਪੁਲਿਸ (Patiala police) ਨੇ ਰਾਜਪੁਰਾ ਸ਼ਹਿਰ ਦੇ ਨਾਮੀ ਵਪਾਰੀ ਤੋਂ 50 ਲੱਖ ਰੁਪਏ ਦੀ ਫਿਰੋਤੀ ਮੰਗਣ ਵਾਲੇ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਗੈਂਗ ਦੇ ਤਿੰਨ ਗੁਰਗੇ ਗ੍ਰਿਫਤਾਰ ਕੀਤੇ ਹਨ | ਪੁਲਿਸ ਨੇ ਇਨ੍ਹਾਂ ਤੋਂ 32 ਬੋਰ ਦੀ ਨਜਾਇਜ਼ ਪਿਸਟਲ ਅਤੇ 5 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ |

ਪਟਿਆਲਾ ਦੇ ਐਸ.ਐਸ.ਪੀ ਵਰੁਣ ਸ਼ਰਮਾ ਦੀ ਅਗਵਾਈ ਹੇਠ ਰਾਜਪੁਰਾ ਪੁਲਿਸ ਪਾਰਟੀ ਨੇ ਇਨ੍ਹਾਂ ਨੂੰ ਕਾਬੂ ਕੀਤਾ ਹੈ | ਉਨ੍ਹਾਂ ਦੱਸਿਆ ਕਿ ਰਾਜਪੁਰਾ ਦੇ ਇੱਕ ਨਾਮੀ ਵਪਾਰੀ ਨੂੰ ਵਿਦੇਸ਼ ਵਿੱਚ ਬੈਠੇ ਬਦਮਾਸ਼ ਲਾਰੈਸ਼ ਬਿਸਨੋਈ ਅਤੇ ਗੋਲਡੀ ਬਰਾੜ ਵੱਲੋਂ ਵੱਖ-ਵੱਖ ਮੋਬਾਇਲ ਨੰਬਰਾ ਤੋਂ 50 ਲੱਖ ਦੀ ਫਿਰੋਤੀ ਲਈ ਧਮਕੀ ਭਰੀਆਂ ਕਾਲਾਂ ਕੀਤੀਆ ਜਾ ਰਹੀਆ ਸਨ, ਜਿਸਦੇ ਸਬੰਧ ‘ਚ ਉਕਤ ਵਪਾਰੀ ਦੇ ਬਿਆਨ ‘ਤੇ ਕੇਸ ਦਰਜ ਕੀਤਾ ਗਿਆ | ਪੁਲਿਸ ਨੇ ਕਾਰਵਾਈ ਕਰਦਿਆਂ ਇਨ੍ਹਾਂ ਤਿੰਨ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ |

Exit mobile version