Site icon TheUnmute.com

ਪਟਿਆਲਾ ਪੁਲਿਸ ਨੇ ਪੰਜ ਕੇਸਾਂ ‘ਚ ਭਗੌੜੇ ਦੋਸ਼ੀ ਨੂੰ ਅਸਲੇ ਸਮੇਤ ਕੀਤਾ ਗ੍ਰਿਫ਼ਤਾਰ

Patiala police

ਪਟਿਆਲਾ 18 ਜੂਨ 2022 : ਪਟਿਆਲਾ ਪੁਲਿਸ (Patiala police) ਵੱਲੋਂ ਅਪਰਾਧਿਕ ਭਗੌੜਿਆਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਪਟਿਆਲਾ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਦੋ ਭਗੌੜਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ |

ਮਾਮਲੇ ਦੀ ਜਾਣਕਾਰੀ ਦਿੰਦਿਆਂ ਪਟਿਆਲਾ ਦੇ ਐਸਐਸਪੀ ਦੀਪਕ ਪਾਰਿਖ ਨੇ ਦੱਸਿਆ ਕਿ ਪਟਿਆਲਾ ਪੁਲਿਸ ਨੂੰ ਪਿਛਲੇ ਕਾਫੀ ਸਮੇਂ ਤੋਂ ਵੱਖ ਵੱਖ ਸੰਗੀਨ ਜੁਰਮਾਂ ਦੇ ਕੇਸਾਂ ਵਿੱਚ ਭਗੌੜੇ ਰਹੇ ਗੁਰ ਉਪਕਾਰ ਸਿੰਘ ਉਰਫ ਗੋਲੂ ਵਿਰਕ ਵਾਸੀ ਤ੍ਰਿਪੜੀ ਨੂੰ ਅਸਲੇ ਸਮੇਤ ਗ੍ਰਿਫ਼ਤਾਰ ਕੀਤਾ ਗਿਆ | ਇਨ੍ਹਾਂ ਕੋਲੋਂ ਇਕ ਦੇਸੀ ਪਿਸਤੌਲ ਸਮੇਤ ਜ਼ਿੰਦਾ ਰੌਂਦ ਵੀ ਬਰਾਮਦ ਕੀਤੇ ਗਏ ਹਨ |

ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਗੁਰ ਉਪਕਾਰ ਸਿੰਘ ਉਰਫ ਗੋਲੂ ਵਿਰਕ ਨਾਮੀ ਦੋਸ਼ੀ ਦਾ ਪਿਛਲਾ ਰਿਕਾਰਡ ਵੀ ਕ੍ਰਿਮੀਨਲ ਵਜੋਂ ਹੈ ਜੋ ਕਿ ਪਿਛਲੇ ਕਰੀਬ 10-12 ਸਾਲ ਪਹਿਲਾਂ ਪਟਿਆਲਾ ਸ਼ਹਿਰ ਵਿਚ ਕ੍ਰਿਮੀਨਲ ਗਰੁੱਪਾਂ ਦੀ ਧੜੇਬੰਦੀ ਦੀਆਂ ਲੜਾਈਆਂ ਵਿੱਚ ਵੀ ਸ਼ਾਮਲ ਰਿਹਾ ਅਤੇ ਇਸ ਦੇ ਕਈ ਅਪਰਾਧਿਕ ਪਿਛੋਕੜ ਵਾਲੇ ਕ੍ਰਿਮੀਨਲ ਵਿਅਕਤੀਆਂ ਨਾਲ ਵੀ ਸਬੰਧ ਸਨ |

ਪੁਲਿਸ ਨੇ ਦੱਸਿਆ ਕਿ ਮੁਲਜ਼ਮ ‘ਤੇ ਵੱਖ ਵੱਖ ਜੁਰਮਾਂ ਤਹਿਤ 12 ਮੁਕੱਦਮੇ ਦਰਜ ਹਨ ਅਤੇ ਕਈ ਵਾਰ ਇਹ ਜੇਲ੍ਹ ਵੀ ਜਾ ਚੁੱਕਿਆ ਹੈ ਅਤੇ ਤਫਤੀਸ਼ ਦੌਰਾਨ ਸਾਹਮਣੇ ਆਇਆ ਕਿ ਗੁਰ ਉਪਕਾਰ ਸਿੰਘ ਉਰਫ ਗੋਲੂ ਜੋ ਕਿ ਪੰਜ ਮੁਕੱਦਮਿਆਂ ਵਿਚ ਪਿਛਲੇ ਕਰੀਬ ਪੰਜ ਸਾਲਾਂ ਤੋਂ ਭਗੌੜਾ ਚਲਿਆ ਆ ਰਿਹਾ ਸੀ ਉਨ੍ਹਾਂ ਦੱਸਿਆ ਕਿ ਇਸ ਭਗੌੜੇ ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਹਰ ਕੇਸ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਉਸ ਤੋਂ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਸਕੇ |

Exit mobile version