Site icon TheUnmute.com

Patiala News: CM ਮਾਨ ਅੱਜ ਜਾਣਗੇ ਪਟਿਆਲਾ, ਸਿੱਖ ਪੈਲੇਸ ਹੋਟਲ ਰੇਨਬਾਸ ਕਰਨਗੇ ਉਦਘਾਟਨ

ਚੰਡੀਗੜ੍ਹ 13 ਜਨਵਰੀ 2025 : ਪੰਜਾਬ (punjab sarkar) ਸਰਕਾਰ ਸੂਬੇ ਦੇ ਵਿਕਾਸ ਲਈ ਲਗਾਤਾਰ ਯਤਨਸ਼ੀਲ ਹੈ। ਇਸ ਦੌਰਾਨ, ਪੰਜਾਬ ਦੇ ਮੁੱਖ ਮੰਤਰੀ (bhagwant maan) ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਲੋਕਾਂ ਲਈ ਇੱਕ ਹੋਰ ਤੋਹਫ਼ੇ (gift) ਦਾ ਐਲਾਨ ਕਰ ਦਿੱਤਾ ਹੈ।

13 ਜਨਵਰੀ ਨੂੰ ਲੋਹੜੀ (lohri) ਦੇ ਮੌਕੇ ‘ਤੇ, ਮੁੱਖ ਮੰਤਰੀ ਭਗਵੰਤ ਮਾਨ ਪਟਿਆਲਾ ਵਿੱਚ ਸਿੱਖ ਪੈਲੇਸ ਹੋਟਲ ਰੇਨਬਾਸ ਦਾ ਉਦਘਾਟਨ ਕਰਨਗੇ। ਇਹ ਹੋਟਲ ਦੁਨੀਆ ਦਾ ਇਕਲੌਤਾ ਸਿੱਖ ਪੈਲੇਸ ਹੋਟਲ ਹੋਵੇਗਾ। ਇਹ ਕਿਲਾ ਮੁਬਾਰਕ, ਪਟਿਆਲਾ ਵਿੱਚ ਬਣਾਇਆ ਗਿਆ ਹੈ।

ਇਹ ਲੋਹੜੀ ਵਾਲੇ ਦਿਨ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ। ਕਿਲਾ ਮੁਬਾਰਕ ਵਿੱਚ ਖੁੱਲ੍ਹਣ ਵਾਲਾ ਇਹ ਹੋਟਲ ਡੈਸਟੀਨੇਸ਼ਨ ਵੈਡਿੰਗਜ਼ ਲਈ ਇੱਕ ਪਸੰਦੀਦਾ ਸਥਾਨ ਬਣ ਜਾਵੇਗਾ। ਪੈਲੇਸ ਹੋਟਲ ਰਾਜ ਵਿੱਚ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਬਣਾਇਆ ਗਿਆ ਹੈ।

read more: ਪਟਿਆਲਾ ਵਾਸੀਆਂ ਦੀ ਉਡੀਕ ਖਤਮ, ਸ਼ਹਿਰ ਨੂੰ ਮਿਲਿਆ ਨਵਾਂ ਮੇਅਰ

Exit mobile version