Site icon TheUnmute.com

ਪਟਿਆਲਾ ਹੈਰੀਟੇਜ ਫੈਸਟੀਵਲ: ਕਿਲਾ ਮੁਬਾਰਕ ‘ਚ ਹੋਣ ਵਾਲੇ ਸ਼ਾਸਤਰੀ ਸੰਗੀਤ ਪ੍ਰੋਗਰਾਮ ਦੀਆਂ ਤਿਆਰੀਆਂ ਮੁਕੰਮਲ: DC ਸਾਕਸ਼ੀ ਸਾਹਨੀ

Qila Mubarak

ਪਟਿਆਲਾ, 01 ਮਾਰਚ 2023: ਪਟਿਆਲਾ ਦੇ ਵਿਰਾਸਤੀ ਕਿਲਾ ਮੁਬਾਰਕ (Qila Mubarak) ‘ਚ ‘ਪਟਿਆਲਾ ਹੈਰੀਟੇਜ ਉਤਸਵ’ ਤਹਿਤ 2 ਤੋਂ 4 ਮਾਰਚ ਤੱਕ ਹੋਣ ਵਾਲੇ ਸ਼ਾਸਤਰੀ ਸੰਗੀਤ ਪ੍ਰੋਗਰਾਮ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਅੱਜ ਕਿਲਾ ਮੁਬਾਰਕ ਵਿਖੇ ਤਿਆਰੀਆਂ ਦਾ ਜਾਇਜਾ ਲੈਣ ਉਪਰੰਤ ਸਮੂਹ ਸੰਗੀਤ ਪ੍ਰੇਮੀਆਂ ਤੇ ਪਟਿਆਲਵੀਆਂ ਨੂੰ ਇਸ ਸੰਗੀਤਮਈ ਉਤਸਵ ਦਾ ਆਨੰਦ ਮਾਨਣ ਲਈ ਖੁੱਲ੍ਹਾ ਸੱਦਾ ਦਿੱਤਾ।

ਸਾਕਸ਼ੀ ਸਾਹਨੀ ਨੇ ਦੱਸਿਆ ਕਿ 2 ਮਾਰਚ ਨੂੰ ਸ਼ਾਮ 6 ਵਜੇ ਪ੍ਰਸਿੱਧ ਸ਼ਾਸਤਰੀ ਸੰਗੀਤਾਚਾਰੀਆ ਤੇ ਧਰੁਪਦ ਸ਼ੈਲੀ ਦੇ ਗਾਇਕ ਉਸਤਾਦ ਫ਼ੈਆਜ਼ ਵੱਸੀਫ਼ੁਦੀਨ ਡਾਗਰ ਤੇ ਉੱਘੇ ਸਿਤਾਰ ਵਾਦਕ ਉਸਤਾਦ ਸ਼ੁਜਾਤ ਖਾPatiala Heritage Festivalਨ ਆਪਣੀ ਪੇਸ਼ਕਾਰੀ ਦੇਣਗੇ। ਜਦਕਿ 3 ਮਾਰਚ ਨੂੰ ਸ਼ਾਮ 6 ਵਜੇ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦੇ ਉੱਘੇ ਸਰੋਦ ਵਾਦਕ ਪੰਡਿਤ ਬਿਸ਼ਵਜੀਤ ਰਾਏ ਚੌਧਰੀ ਤੇ ਬਨਾਰਸ ਘਰਾਣੇ ਦੇ ਸੰਗੀਤਾਚਾਰੀਆ ਪਦਮ ਭੂਸ਼ਨ ਪੰਡਿਤ ਸਾਜਨ ਮਿਸ਼ਰਾ ਆਪਣੀ ਪੇਸ਼ਕਾਰੀ ਦੇਣਗੇ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 4 ਮਾਰਚ ਨੂੰ ਸ਼ਾਮ 6 ਵਜੇ ਪਟਿਆਲਾ ਘਰਾਣਾ ਦੇ ਉਘੇ ਸੰਗੀਤਕਾਰ ਪ੍ਰੋ. ਨਵੇਦਿਤਾ ਸਿੰਘ, ਵੱਡੇ ਗੁਲਾਮ ਅਲੀ ਖ਼ਾਨ ਸਾਹਿਬ ਦੇ ਪੋਤਰੇ ਕਸੂਰ ਤੇ ਪਟਿਆਲਾ ਘਰਾਣਾ ਦੇ ਸ਼ਾਸਤਰੀ ਗਾਇਕ ਉਸਤਾਦ ਜਾਵਾਦ ਅਲੀ ਖ਼ਾਨ ਤੇ ਕਥਕ ਸੂਫ਼ੀ ਨਾਚ ਦੇ ਕਲਾਕਾਰ ਮੰਜ਼ੁਰੀ ਚਤੁਰਵੇਦੀ ਆਪਣੀ ਪ੍ਰਤਿਭਾ ਦੇ ਜੌਹਰ ਦਿਖਾਉਣਗੇ।

ਉਨ੍ਹਾਂ ਕਿਹਾ ਕਿ ਇਹ ਸਾਰੇ ਪ੍ਰੋਗਰਾਮ ਕਿਲਾ ਮੁਬਾਰਕ Qila Mubarak) ਦੇ ਦਰਬਾਰ ਹਾਲ ਦੇ ਸਾਹਮਣੇ ਖੁੱਲ੍ਹੇ ਵਿਹੜੇ ‘ਚ ਕਰਵਾਏ ਜਾਣਗੇ, ਇਸ ਲਈ ਸਾਰੇ ਨਾਗਰਿਕਾਂ ਨੂੰ ਇਸ ਸੰਗੀਤਮਈ ਸ਼ਾਮ ਮੌਕੇ ਹੋਣ ਵਾਲੇ ਉਤਸਵ ਦਾ ਆਨੰਦ ਮਾਨਣ ਦਾ ਖੁੱਲ੍ਹਾ ਸੱਦਾ ਹੈ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਸੁਪਨੇ ਨੂੰ ਪੂਰਾ ਕਰਨ ਲਈ ਕਰਵਾਏ ਜਾ ਰਹੇ ਇਸ ਵਿਰਾਸਤੀ ਉਤਸਵ ਦਾ ਮਕਸਦ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਸਾਡੀ ਵਡਮੁੱਲੀ ਵਿਰਾਸਤ, ਸੱਭਿਆਚਾਰ ਅਤੇ ਅਮੀਰ ਵਿਰਸੇ ਬਾਰੇ ਜਾਣਕਾਰੀ ਦੇਣਾ ਹੈ। ਇਸ ਮੌਕੇ ਏ.ਡੀ.ਸੀ. ਗੌਤਮ ਜੈਨ, ਐਸ.ਡੀ.ਐਮ ਪਟਿਆਲਾ ਡਾ. ਇਸਮਿਤ ਵਿਜੈ ਸਿੰਘ, ਐੱਸ ਪੀ ਮੁਹੰਮਦ ਸਰਫਰਾਜ਼ ਆਲਮ, ਸਹਾਇਕ ਕਮਿਸ਼ਨਰ (ਯੂ.ਟੀ) ਡਾ. ਅਕਸ਼ਿਤਾ ਗੁਪਤਾ ਵੀ ਮੌਜੂਦ ਸਨ।

Exit mobile version