Site icon TheUnmute.com

ਗੁਰਿੰਦਰ ਕੁਮਾਰ ਨੇ ਬਤੌਰ ਐੱਸ.ਡੀ.ਓ. ਅਹੁਦਾ ਸਾਂਭਿਆ

ਪਟਿਆਲਾ, 03 ਸਤੰਬਰ, 2024: ਕਾਰਜਕਾਰੀ ਇੰਜੀਨਿਅਰ (ਸਿਵਲ) ਪੰਜਾਬ ਮੰਡੀ ਬੋਰਡ, ਪਟਿਆਲਾ ਦੇ ਦਫ਼ਤਰ ਵਿਖੇ ਗੁਰਿੰਦਰ ਕੁਮਾਰ ਨੇ ਉਪ ਮੰਡਲ ਅਫਸਰ ਵਜੋਂ ਆਪਣਾ ਅਹੁ ਦਾ ਸੰਭਾਲ ਲਿਆ ਹੈ।

ਇਸ ਮੌਕੇ ਲਖਵਿੰਦਰ ਸਿੰਘ ਉਪ ਮੰਡਲ ਅਫਸਰ, ਸ. ਸਤਨਾਮ ਸਿੰਘ, ਗੋਪੀ ਅਤੇ ਸਤਨਾਮ ਸਿੰਘ ਉਪ ਮੰਡਲ ਅਫਸਰ ਨੇ ਗੁਰਿੰਦਰ ਕੁਮਾਰ ਨੂੰ ਗੁਲਦਸਤਾ ਦੇ ਕੇ ਵਧਾਈ ਦਿੱਤੀ। ਇਸ ਦੌਰਾਨ ਗੁਰਿੰਦਰ ਕੁਮਾਰ ਨੇ ਕਿਹਾ ਕਿ ਬਤੌਰ ਜੇ.ਈ. ਰਹਿੰਦੀਆਂ ਉਨ੍ਹਾਂ ਨੇ ਆਪਣੀਆਂ ਜਿੰਮੇਵਾਰੀਆਂ ਨੂੰ ਪੂਰੀ ਮਿਹਨਤ ਨਾਲ ਨਿਭਾਇਆ ਹੈ ਅਤੇ ਹੁਣ ਵੀ ਉਨ੍ਹਾਂ ਨੂੰ ਜੋ ਜਿੰਮੇਵਾਰੀ ਸੌਂਪੀ ਗਈ ਹੈ, ਉਸ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਲੋਕ ਸਿੱਧਾ ਉਨ੍ਹਾਂ ਨੂੰ ਦਫ਼ਤਰ ਵਿਖੇ ਮਿਲ ਸਕਦੇ ਹਨ।

Exit mobile version