Site icon TheUnmute.com

Patiala: ਗ੍ਰਾਮ ਪੰਚਾਇਤ ਚੋਣਾਂ ਦੇ ਰਾਖਵੇਂਕਰਨ ਦੀਆਂ ਸੂਚੀਆਂ BDPO ਦਫ਼ਤਰਾਂ ਤੇ ਵੈੱਬਸਾਈਟ ‘ਤੇ ਕਰਵਾਈਆਂ ਉਪਲਬੱਧ

Patiala

ਪਟਿਆਲਾ, 27 ਸਤੰਬਰ 2024: ਪਟਿਆਲਾ (Patiala) ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ (Dr. Priti Yadav) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਦੀਆਂ 1022 ਗ੍ਰਾਮ ਪੰਚਾਇਤਾਂ (Gram Panchayats) ਦੇ ਰਾਖਵੇਂਕਰਨ ਦੀਆਂ ਸੂਚੀਆਂ ਪਟਿਆਲਾ ਜ਼ਿਲ੍ਹੇ ਦੇ ਸਮੂਹ ਬੀ.ਡੀ.ਪੀ.ਓ. ਦਫ਼ਤਰਾਂ ਕੋਲ ਉਪਲਬੱਧ ਹਨ | ਇਸਦੇ ਨਾਲ ਹੀ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਦੀ ਵੈੱਬਸਾਈਟ https://patiala.nic.in/reservation-list-of-sarpanches-and-panches-for-gram-panchayat-election-2024/ ਤੋਂ ਸੂਚੀਆਂ ਇਹ ਡਾਊਨਲੋਡ ਵੀ ਕੀਤੀਆਂ ਜਾ ਸਕਦੀਆਂ ਹਨ।

ਡੀਸੀ ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਸਾਰੀਆਂ ਸੂਚੀਆਂ BDPO ਦਫ਼ਤਰਾਂ ਵਿਖੇ ਚਸਪਾ ਕੀਤੀਆਂ ਹਨ | ਇਸਦੇ ਨਾਲ ਹੀ ਸੰਬੰਧਿਤ ਸੂਚੀਆਂ ਡੀ.ਡੀ.ਪੀ.ਓ ਦਫ਼ਤਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਪਟਿਆਲਾ ‘ਚ ਵੀ ਉਪਲਬੱਧ ਕਰਵਾਈਆਂ ਗਈਆਂ ਹਨ ।

ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਕੋਈ ਪਿੰਡ ਵਾਸੀ (Patiala) ਜੇਕਰ ਇਹ ਸੂਚੀਆਂ ਲੈਣ ਦਾ ਇੱਛੁਕ ਹੈ ਤਾਂ ਉਹ ਇਨ੍ਹਾਂ ਦਫ਼ਤਰਾਂ ‘ਚੋਂ ਸੂਚੀਆਂ ਲੈ ਸਕਦਾ ਹੈ। ਇਸ ਮੌਕੇ ਏ.ਡੀ.ਸੀ. (ਦਿਹਾਤੀ ਵਿਕਾਸ) ਅਨੁਪ੍ਰਿਤਾ ਜੌਹਲ ਨੇ ਕਿਹਾ ਕਿ ਇਹ ਸਾਰੀਆਂ ਸੂਚੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਵੀ ਉਪਲਬੱਧ ਕਰਵਾਈਆਂ ਗਈਆਂ ਹਨ |

Exit mobile version