Site icon TheUnmute.com

ਪਟਿਆਲਾ: ਡਰੱਗ ਮਾਮਲੇ ‘ਚ ਸਾਬਕਾ ਵਿਧਾਇਕ ਬੋਨੀ ਅਜਨਾਲਾ SIT ਅੱਗੇ ਹੋਏ ਪੇਸ਼

Boni Ajnala

ਪਟਿਆਲਾ, 15 ਦਸੰਬਰ 2023: ਭਾਜਪਾ ਆਗੂ ਅਮਰਪਾਲ ਸਿੰਘ ਬੋਨੀ ਅਜਨਾਲਾ ਅੱਜ ਐੱਸ.ਆਈ.ਟੀ ਅੱਗੇ ਪੇਸ਼ ਹੋਣ ਪੁੱਜੇ ਹਨ। ਬੋਨੀ ਅਜਨਾਲਾ (Boni Ajnala) ਨੂੰ ਇਕ ਡਰੱਗ ਮਾਮਲੇ ‘ਚ ਗਠਿਤ ਹੋਈ ਵਿਸ਼ੇਸ਼ ਜਾਂਚ ਕਮੇਟੀ ਨੇ 13 ਦਸੰਬਰ ਨੂੰ ਪੇਸ਼ ਹੋਣ ਲਈ ਕਿਹਾ ਸੀ। ਪਰ ਉਸ ਦਿਨ ਬੋਨੀ ਨਹੀਂ ਪਹੁੰਚ ਸਕੇ ਸਨ | ਜਿਸਤੋਂ ਬਾਅਦ ਅੱਜ ਤੜਕਸਾਰ ਸਾਬਕਾ ਵਿਧਾਇਕ ਅਜਨਾਲਾ ਪਟਿਆਲਾ ਵਿਖੇ ਐੱਸ.ਆਈ.ਟੀ ਮੁਖੀ ਮੁਖਵਿੰਦਰ ਸਿੰਘ ਛੀਨਾ ਦੇ ਦਫ਼ਤਰ ਪੁੱਜੇ ਹਨ।

ਇਸ ਦੌਰਾਨ ਦਫ਼ਤਰ ਦੇ ਬਾਹਰ ਪੁਲਿਸ ਸੁਰੱਖਿਆ ਵਧਾ ਦਿੱਤੀ ਗਈ ਹੈ। ਫਿਲਹਾਲ ਅਜਨਾਲਾ ਤੋ ਪੁੱਛਗਿੱਛ ਜਾਰੀ ਹੈ। ਇਸ ਤੋਂ ਪਹਿਲਾਂ ਬੋਨੀ ਅਜਨਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਨੂੰ ਸੰਮਨ ਮਿਲਿਆ ਸੀ ਤੇ ਅੱਜ ਇੱਥੇ ਆਏ ਹਨ। ਜਿਕਰਯੋਗ ਹੈ ਕਿ ਕਿ ਇਸ ਮਾਮਲੇ ਵਿਚ ਐੱਸ.ਆਈ.ਟੀ ਵੱਲੋਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਵੀ 18 ਦਸੰਬਰ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ |

Exit mobile version