ਪਟਿਆਲਾ ਦਿਹਾਤੀ

ਪਟਿਆਲਾ ਦਿਹਾਤੀ ‘ਚ ਵੋਟ ਪਾਉਣ ਆ ਰਹੇ ਵਿਅਕਤੀ ‘ਤੇ ਹੋਇਆ ਹਮਲਾ

ਪਟਿਆਲਾ 20 ਫਰਵਰੀ 2022: ਪਟਿਆਲਾ ਦਿਹਾਤੀ ‘ਚ ਬਾਬੂ ਸਿੰਘ ਕਲੋਨੀ ਵਿਖੇ ਝਗੜੇ ਦਾ ਇਕ ਮਾਮਲਾ ਸਾਹਮਣੇ ਆਇਆ ਹੈ ਜਿਸ ‘ਚ ਇਕ ਵਿਅਕਤੀ ਜਖਮੀ ਹੋਇਆ। ਜਾਣਕਾਰੀ ਅਨੁਸਾਰ ਦੋ ਵੋਟ ਪਾਉਣ ਆ ਰਹੇ ਲੜਕੇ ਦੇ ਉਪਰ ਕਥਿਤ ਹਮਲਾ ਹੋਇਆ। ਪੀੜਤ ਨੇ ਆਰੋਪ ਲਗਾਉਂਦੇ ਹੋਏ ਕਿਹਾ ਕਿ ਮੈਂ ਆਪਣੇ ਸਾਥੀਆਂ ਨਾਲ ਇਥੇ ਜਦੋ ਵੋਟ ਪਾਉਣ ਲਈ ਪਹੁੰਚਿਆ ਤਾਂ ਮੇਰੇ ਉਪਰ ਹਮਲਾ ਕਰ ਦਿੱਤਾ ਗਿਆ। ਉਸ ਨੇ ਇਨਸਾਫ ਦੀ ਮੰਗ ਕੀਤੀ ਹੈ।

ਪਟਿਆਲਾ ਦਿਹਾਤੀ

ਉਥੇ ਹੀ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਉੱਤੇ ਪਹੁਚ ਕੇ ਪੁਲਸ ਨੇ ਜਾਂਚ ਸ਼ੁਰੂ ਕੀਤੀ ਪੁਲਸ ਅਨੁਸਾਰ ਇਹ ਘਟਨਾ ਪੋਲਿੰਗ ਸਟੇਸ਼ਨ ਦੇ ਅੰਦਰ ਨਹੀਂ ਬਲਕਿ ਵੱਖ ਵੱਖ ਪਾਰਟੀਆਂ ਵਲੋਂ ਬਾਹਰ ਬਣਾਏ ਬੂਥ ਉੱਤੇ ਹੋਈ ਹੈ ਜੇਕਰ ਉਨ੍ਹਾਂ ਕੋਲ ਕੋਈ ਸ਼ਿਕਾਇਤ ਲੈ ਕੇ ਆਉਂਦਾ ਹੈ ਤਾਂ ਉਹ ਕਾਰਵਾਈ ਕਰਨਗੇ।

 

Scroll to Top