TheUnmute.com

Patiala: ਪਟਿਆਲਾ ‘ਚ ਕਥਿਤ ਪੁਲਿਸ ਮੁਕਾਬਲੇ ‘ਚ ਇੱਕ ਬਦਮਾਸ਼ ਕਾਬੂ, ਇੱਕ ਪਿਸਟਲ ਬਰਾਮਦ

ਪਟਿਆਲਾ , 01 ਅਗਸਤ 2024: ਪਟਿਆਲਾ (Patiala) ਜ਼ਿਲ੍ਹੇ ਦੇ ਸਨੌਰ ਇਲਾਕੇ ‘ਚ ਪੁਲਿਸ ਅਤੇ ਇਕ ਬਦਮਾਸ਼ ਵਿਚਾਲੇ ਕਥਿਤ ਮੁਕਾਬਲਾ ਹੋਇਆ ਹੈ | ਸੀਆਈਏ ਪਟਿਆਲਾ ਅਤੇ ਕੋਤਵਾਲੀ ਪਟਿਆਲਾ ਦੀਆਂ ਟੀਮਾਂ ਨੇ ਮੁਕਾਬਲੇ ‘ਚ ਜ਼ਖਮੀ ਬਦਮਾਸ਼ ਪੁਨੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ | ਪੁਲਿਸ ਮੁਤਾਬਕ ਅੱਜ ਸੂਚਨਾ ਦੇ ਅਧਾਰ ‘ਤੇ ਬਦਮਾਸ਼ ਦੀ ਮੂਵਮੈਂਟ ਪਟਿਆਲਾ ‘ਚ ਦੇਖੀ ਗਈ | ਜਦੋਂ ਪੁਲਿਸ ਫੜਨ ਗਈ ਤਾਂ ਭੱਜਣ ਦੀ ਨੀਅਤ ਨਾਲ ਪੁਲਿਸ ‘ਤੇ ਫਿਰ ਕਰ ਦਿੱਤੇ | ਪੁਲਿਸ ਦੀ ਜਵਾਬੀ ਕਾਰਵਾਈ ‘ਚ ਬਦਮਾਸ਼ ਜ਼ਖਮੀ ਹੋ ਗਿਆ ਅਤੇ ਮੌਕੇ ‘ਤੇ ਕਾਬੂ ਕਰ ਲਿਆ ਹੈ |

ਇਸ ਬਾਰੇ ਐਸਪੀਡੀ ਪਟਿਆਲਾ (Patiala) ਯੁਗੇਸ਼ ਸ਼ਰਮਾ ਨੇ ਦੱਸਿਆ ਕਿ ਉਕਤ ਮੁਲਜ਼ਮ ਪਟਿਆਲਾ ਦਾ ਹੀ ਰਹਿਣ ਵਾਲਾ ਹੈ | ਪੁਲਿਸ ਮੁਤਾਬਕ ਇਹ ਰਾਜੀਵ ਰਾਜਾ ਗੈਂਗ ਦਾ ਮੈਂਬਰ ਹੈ ਅਤੇ ਮੋਹਾਲੀ ‘ਚ ਫਿੰਗਰ ਚੋਪਇੰਗ ਕਾਂਡ ‘ਚ ਲੋੜੀਦਾਂ ਸੀ | ਇਸਦੇ ਕੋਲ ਇੱਕ 32 ਬੋਰ ਦਾ ਦੇਸੀ ਪਿਸਟਲ ਬਰਾਮਦ ਹੋਇਆ ਹੈ | ਮੁਲਜ਼ਮ ਦੇ ਖਿਲਾਫ਼ 15 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ | ਫਿਲਹਾਲ ਪੁਲਿਸ ਦੀ ਅਗਲੀ ਕਾਰਵਾਈ ਆਰੰਭ ਦਿੱਤੀ ਹੈ |

Exit mobile version