Site icon TheUnmute.com

ਅਯੁੱਧਿਆ ‘ਚ ਚੱਲ ਰਹੇ ਸਮਾਗਮ ਤੇ ਗਣਤੰਤਰ ਦਿਹਾੜੇ ਮੱਦੇਨਜਰ ਪਠਾਨਕੋਟ ਪੁਲਿਸ ਨੇ ਕੱਢਿਆ ਫਲੈਗ ਮਾਰਚ

Pathankot police

ਪਠਾਨਕੋਟ, 22 ਜਨਵਰੀ, 2024: ਅਯੁੱਧਿਆ ਵਿੱਚ ਚੱਲ ਰਹੇ ਸਮਾਗਮ ਅਤੇ ਗਣਤੰਤਰ ਦਿਹਾੜੇ ਨੂੰ ਲੈ ਕੇ ਪਠਾਨਕੋਟ ਪੁਲਿਸ (Pathankot police) ਵੱਲੋਂ ਫਲੈਗ ਮਾਰਚ ਕੱਢਿਆ ਗਿਆ ਹੈ | ਜ਼ਿਲ੍ਹੇ ‘ਚ ਸ਼ਾਂਤੀ ਬਣਾਏ ਰੱਖਣ ਅਤੇ ਸ਼ਰਾਰਤੀ ਅਨਸਰਾਂ ‘ਤੇ ਨਜ਼ਰ ਰੱਖਣ ਦੇ ਲਈ ਪੁਲਿਸ ਨੇ ਸੜਕਾਂ ‘ਤੇ ਫਲੈਗ ਮਾਰਚ ਕੱਢਿਆ ਹੈ |

ਇਸ ਬਾਰੇ ਗੱਲ ਕਰਦੇ ਹੋਏ ਪੁਲਿਸ (Pathankot police) ਅਧਿਕਾਰੀ ਨੇ ਦੱਸਿਆ ਕਿ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ ਹੇਠ ਅੱਜ ਫਲੈਗ ਮਾਰਚ ਪਠਾਨਕੋਟ ਦੀਆਂ ਸੜਕਾਂ ਤੇ ਕੱਢਿਆ ਜਾ ਰਿਹਾ ਹੈ ਜੋ ਕਿ ਅਯੁੱਧਿਆ ਦੇ ਵਿੱਚ ਹੋ ਰਹੇ ਪ੍ਰੋਗਰਾਮ ਅਤੇ 26 ਜਨਵਰੀ ਗਣਤੰਤਰ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਇਹ ਕੱਢਿਆ ਗਿਆ ਹੈ ਤਾਂ ਕਿ ਲੋਕਾਂ ਦੇ ਵਿੱਚ ਇਹ ਭਰੋਸਾ ਬਣਾਇਆ ਜਾ ਸਕੇ ਕਿ ਪੁਲਿਸ ਹਮੇਸ਼ਾ ਹੀ ਉਹਨਾਂ ਦੇ ਲਈ ਮੁਸ਼ਤੇਦ ਹੈ।

Exit mobile version