July 7, 2024 6:27 pm
pat cummins

ਪੇਟ ਕਮਿੰਸ ਨੂੰ ਚੁਣਿਆ ਆਸਟਰੇਲੀਆ ਦੀ ਟੈਸਟ ਕ੍ਰਿਕੇਟ ਦਾ ਕਪਤਾਨ

ਚੰਡੀਗੜ੍ਹ 27 ਨਵੰਬਰ 2021 : ਆਸਟਰੇਲੀਆ ਗੇਂਦਬਾਜ ਪੇਟ ਕਮਿੰਸ ਨੂੰ ਆਸਟਰੇਲੀਆ ਦੀ ਟੈਸਟ ਕ੍ਰਿਕੇਟ ਦਾ ਕਪਤਾਨ ਚੁਣਿਆ ਗਿਆ ਹੈ |ਉਨ੍ਹਾਂ ਨੇ ਕਿਹਾ ਕਿ ਟੀਮ ਦੀ ਅਗਵਾਈ ਕਰਨ ਦੀ ਸ਼ੈਲੀ ਦੂਜਿਆਂ ਨਾਲੋਂ ਵੱਖਰੀ ਹੋ ਸਕਦੀ ਹੈ |ਪੇਟ ਕਮਿੰਸ ਨੇ ਕਿਹਾ ਕਿ ਰਣਨੀਤਕ ਸਲਾਹ ਲਈ ਉਹ ਉਪ-ਕਪਤਾਨ ਸਟੀਵ ਸਮਿਥ ਦੀ ਸਹਾਇਤਾ ਲੈਣਗੇ । ਟਿਮ ਪੇਨ ਤੇ ਚੱਲ ਰਹੇ ਮਹਿਲਾ ਸਹਿਕਰਮੀ ਨੂੰ ਅਸ਼ਲੀਲ ਸੰਦੇਸ਼ ਭੇਜਣ ਦੇ ਵਿਵਾਦ ਚਲਦਿਆਂ ਟਿਮ ਪੇਨ ਨੂੰ ਕਪਤਾਨੀ ਛੱਡਣੀ ਪਈ ,ਇਸ ਤੋਂ ਬਾਅਦ ਕਮਿੰਸ ਨੂੰ ਇਹ ਜਿੰਮੇਵਾਰੀ ਦਿੱਤੀ ਗਈ | ਪੇਟ ਕਮਿੰਸ ਆਸਟ੍ਰੇਲੀਆਈ ਟੈਸਟ ਟੀਮ ਦੀ ਅਗਵਾਈ ਕਰਨ ਵਾਲੇ ਪਹਿਲੇ ਤੇਜ਼ ਗੇਂਦਬਾਜ਼ ਬਣ ਜਾਣਗੇ। ਉਨ੍ਹਾਂ ਦੇ ਨਾਲ ਸਮਿਥ ਨੂੰ ਉਪ ਕਪਤਾਨ ਬਣਾਇਆ ਗਿਆ ਹੈ।