Site icon TheUnmute.com

Passport: ਸ਼ਕਤੀਸ਼ਾਲੀ ਪਾਸਪੋਰਟ ‘ਚ ਭਾਰਤ ਦੀ ਰੈਂਕਿੰਗ ‘ਚ ਸੁਧਾਰ, ਜਾਣੋ ਪਹਿਲੇ ਸਥਾਨ ‘ਤੇ ਕੌਣ ?

Passport Index

ਚੰਡੀਗੜ੍ਹ, 25 ਜੁਲਾਈ 2024: ਪਾਸਪੋਰਟ ਇੰਡੈਕਸ (Passport Index) ਜਾਰੀ ਕਰਨ ਵਾਲੀ ਸੰਸਥਾ ਹੈਨਲੇ ਐਂਡ ਪਾਰਟਨਰਜ਼ ਦੀ ਰੈਂਕਿੰਗ ‘ਚ ਭਾਰਤ 82ਵੇਂ ਸਥਾਨ ‘ਤੇ ਰਿਹਾ ਹੈ | ਭਾਰਤ ਦੀ ਰੈਂਕਿੰਗ ਪਿਛਲੇ ਸਾਲ ਨਾਲੋਂ ਸੁਧਾਰ ਹੋਇਆ ਹੈ | ਸਾਲ 2023 ‘ਚ ਭਾਰਤ ਨੂੰ 84ਵਾਂ ਸਥਾਨ ਮਿਲਿਆ ਸੀ। ਭਾਰਤੀ ਪਾਸਪੋਰਟ ‘ਤੇ 58 ਦੇਸ਼ਾਂ ‘ਚ ਵੀਜ਼ਾ ਫ੍ਰੀ ਐਂਟਰੀ ਹੈ।

ਇਸ ਰੈਂਕ ‘ਚ ਏਸ਼ੀਆਈ ਦੇਸ਼ ਸਿੰਗਾਪੁਰ ਦਾ ਪਾਸਪੋਰਟ ਸਭ ਤੋਂ ਸ਼ਕਤੀਸ਼ਾਲੀ ਹੈ | ਰਿਪੋਰਟਾਂ ਮੁਤਾਬਕ ਪਾਕਿਸਤਾਨ ਦਾ ਪਾਸਪੋਰਟ 100ਵੇਂ ਸਥਾਨ ‘ਤੇ ਹੈ, ਜੋ 33 ਦੇਸ਼ਾਂ ਨੂੰ ਵੀਜ਼ਾ-ਮੁਕਤ ਦਾਖਲੇ ਦੀ ਪੇਸ਼ਕਸ਼ ਕਰਦਾ ਹੈ। ਹਾਲਾਂਕਿ ਪਾਕਿਸਤਾਨ ਦੀ ਰੈਂਕਿੰਗ ਇਰਾਕ (101), ਸੀਰੀਆ (102) ਅਤੇ ਅਫਗਾਨਿਸਤਾਨ (103) ਤੋਂ ਉਪਰ ਹੈ। ਸਾਲ 2023 ‘ਚ ਪਾਕਿਸਤਾਨ ਦਾ ਪਾਸਪੋਰਟ ਦੁਨੀਆ ‘ਚ 106ਵੇਂ ਨੰਬਰ ‘ਤੇ ਸੀ।

Exit mobile version