Site icon TheUnmute.com

ਮੋਬਾਈਲ ਖੋਹ ਕੇ ਭੱਜ ਰਹੇ ਚੋਰ ਨੂੰ ਰਾਹਗੀਰਾਂ ਨੇ ਮੌਕੇ ‘ਤੇ ਕੀਤਾ ਕਾਬੂ, ਚੋਰ ਦੀ ਪਤਨੀ ਨੇ ਮੰਗੀ ਮੁਆਫ਼ੀ

robbers

ਜਲੰਧਰ 23 ਜਨਵਰੀ 2023: ਮਹਾਂਨਗਰ ਵਿੱਚ ਲੁੱਟ-ਖੋਹ ਦੀਆਂ ਘਟਨਾਵਾਂ ਆਮ ਹੋ ਗਈਆਂ ਹਨ। ਲੁਟੇਰੇ ਬਿਨਾਂ ਕਿਸੇ ਡਰ ਤੋਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਨਵਾਂ ਮਾਮਲਾ ਜਲੰਧਰ ਦੇ ਫੁੱਟਬਾਲ ਚੌਕ ਦੀ ਬਸਤੀ ਅੱਡਾ ਤੋਂ ਸਾਹਮਣੇ ਆਇਆ ਹੈ। ਜਿੱਥੇ ਲੋਕਾਂ ਨੇ ਮੋਬਾਈਲ ਖੋਹ ਕੇ ਭੱਜ ਰਹੇ ਚੋਰ ਦਾ ਪਿੱਛਾ ਕਰਕੇ ਮੌਕੇ ‘ਤੇ ਹੀ ਉਸ ਨੂੰ ਕਾਬੂ ਕਰ ਲਿਆ ਅਤੇ ਉਸ ਕੋਲੋਂ ਮੋਬਾਈਲ ਫ਼ੋਨ ਬਰਾਮਦ ਕਰਕੇ ਉਸ ਦੀ ਕਾਫੀ ਕੁੱਟਮਾਰ ਕੀਤੀ |

ਵਿਸ਼ਾਲ ਨੇ ਦੱਸਿਆ ਕਿ ਉਸ ਦਾ ਭਰਾ ਅਰਮਾਨ ਹਸਪਤਾਲ ‘ਚ ਦਾਖਲ ਹੈ ਅਤੇ ਉਹ ਹਸਪਤਾਲ ਤੋਂ ਕਿਸੇ ਕੰਮ ਲਈ ਉਥੇ ਗਿਆ ਹੋਇਆ ਸੀ। ਇਸ ਦੌਰਾਨ ਜਦੋਂ ਉਹ ਵਾਪਸ ਆ ਰਿਹਾ ਸੀ ਤਾਂ ਉਕਤ ਲੁਟੇਰੇ ਨੇ ਉਸ ਦਾ ਮੋਬਾਈਲ ਖੋਹ ਲਿਆ ਅਤੇ ਰਸਤੇ ਵਿੱਚ ਭੱਜਣ ਦੀ ਕੋਸ਼ਿਸ਼ ਕੀਤੀ।

ਇਸ ਦੌਰਾਨ ਚੋਰ ਨੂੰ ਰਾਹਗੀਰਾਂ ਨੇ ਦੇਖ ਲਿਆ । ਜਿਸ ਦੀ ਮਦਦ ਨਾਲ ਉਸ ਨੇ ਚੋਰ ਨੂੰ ਫੜ ਲਿਆ। ਫੜੇ ਗਏ ਚੋਰ ਨੇ ਆਪਣਾ ਨਾਂ ਮਾਹਿਰ ਕਪੂਰ ਵਾਸੀ ਬਸਤੀ ਨੌ ਦੱਸਿਆ। ਮੌਕੇ ’ਤੇ ਮੌਜੂਦ ਲੋਕਾਂ ਨੇ ਜਦੋਂ ਪੁਲਿਸ ਕੋਲ ਸਨੈਚਰ ਨੂੰ ਕਾਬੂ ਕਰ ਲਿਆ | ਉਕਤ ਚੋਰ ਦੀ ਪਤਨੀ ਅਤੇ ਪਰਿਵਾਰਕ ਮੈਂਬਰ ਉਥੇ ਪੁੱਜ ਗਏ। ਲੁਟੇਰੇ ਦੀ ਪਤਨੀ ਨੇ ਲੁੱਟ ਦਾ ਸ਼ਿਕਾਰ ਹੋਏ ਵਿਸ਼ਾਲ ਮਸੀਹ ਨਾਂ ਦੇ ਨੌਜਵਾਨ ਤੋਂ ਮੁਆਫੀ ਮੰਗੀ, ਜਿਸ ਤੋਂ ਬਾਅਦ ਲੁਟੇਰੇ ਨੂੰ ਛੱਡ ਦਿੱਤਾ ਗਿਆ।

Exit mobile version