Site icon TheUnmute.com

ਪਹਿਲੀ ਵਾਰ ਵੋਟਰ ਬਣਨ ਵਾਲੇ ਨੌਜਵਾਨਾਂ ਦੀ ਚੋਣ ਪ੍ਰਕਿਰਿਆ ‘ਚ ਭਾਗੀਦਾਰੀ ਮਹੱਤਵਪੂਰਨ: ਓਲੰਪੀਅਨ ਨੀਰਜ ਚੋਪੜਾ

Voters

ਖਿਡਾਰੀ ਆਪਣੇ ਸਮਰਪਣ, ਲਗਨ ਅਤੇ ਟੀਮ ਭਾਵਨਾ ਰਾਹੀਂ ਦੇਸ਼ ਦੀ ਸੇਵਾ ਕਰਦੇ ਹਨ। ਚਾਹੇ ਘਰੇਲੂ ਮੈਦਾਨ ਹੋਵੇ ਜਾਂ ਵਿਦੇਸ਼ੀ, ਦੇਸ਼ ਦੀ ਜਰਸੀ ਪਹਿਨਣਾ ਇੱਕ ਵਿਸ਼ੇਸ਼ ਅਧਿਕਾਰ ਅਤੇ ਜ਼ਿੰਮੇਵਾਰੀ ਦੋਵੇਂ ਹਨ। ਪਰ ਵਿਸ਼ਵ ਦੇ ਸਭ ਤੋਂ ਜੀਵੰਤ ਲੋਕਤੰਤਰ ਦੇ ਇੱਕ ਹਿੱਸੇ ਵਜੋਂ ਅਸੀਂ ਖਿਡਾਰੀ ਅਤੇ ਨੌਜਵਾਨ ਭਾਰਤੀ ਇੱਕ ਹੋਰ ਵਿਸ਼ੇਸ਼ ਅਧਿਕਾਰ ਦੀ ਇੱਛਾ ਰੱਖਦੇ ਹਾਂ – ਉਹ ਹੈ ਮਤਦਾਨ।

ਚੋਣਾਂ ਲੋਕਤੰਤਰ ਦੀ ਬੁਨਿਆਦ ਹਨ, ਜੋ ਨਾਗਰਿਕਾਂ ਨੂੰ ਆਪਣੇ ਨੁਮਾਇੰਦਿਆਂ ਨੂੰ ਚੁਣਨ ਦਾ ਅਹਿਮ ਵਿਸ਼ੇਸ਼ ਅਧਿਕਾਰ ਪ੍ਰਦਾਨ ਕਰਦੀਆਂ ਹਨ। ਹਾਲਾਂਕਿ, ਇਹ ਅਧਿਕਾਰ ਅਕਿਰਿਆਸ਼ੀਲ ਨਹੀਂ ਹੈ; ਚੋਣ ਪ੍ਰਕਿਰਿਆ ਵਿੱਚ ਸਰਗਰਮੀ ਨਾਲ ਸ਼ਾਮਲ ਹੋਣਾ ਇੱਕ ਫਰਜ਼ ਹੈ, ਖਾਸ ਕਰਕੇ ਨੌਜਵਾਨਾਂ ਦਾ। ਇਤਿਹਾਸਕ ਤੌਰ ‘ਤੇ, ਨੌਜਵਾਨਾਂ ਨੇ ਸਮਾਜਿਕ ਤਬਦੀਲੀ ਦੀ ਅਗਵਾਈ ਕੀਤੀ ਹੈ ਅਤੇ ਚੋਣਾਂ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਮਹੱਤਵਪੂਰਨ ਹੈ। ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਵੋਟਰ ਰਜਿਸਟ੍ਰੇਸ਼ਨ ਤੋਂ ਲੈ ਕੇ ਜ਼ਮੀਨੀ ਪੱਧਰ ‘ਤੇ ਪ੍ਰਚਾਰ ਤੱਕ ਹਰ ਪੜਾਅ ‘ਤੇ ਨੌਜਵਾਨਾਂ ਦੀ ਸਰਗਰਮ ਭਾਗੀਦਾਰੀ ਦੀ ਜ਼ਰੂਰਤ ਹੁੰਦੀ ਹੈ।

ਪਹਿਲੀ ਵਾਰ ਬਣੇ ਵੋਟਰ (Voters) ਨਵੇਂ ਦ੍ਰਿਸ਼ਟੀਕੋਣ ਦੇ ਨਾਲ ਪਾਰਦਰਸ਼ਤਾ ਅਤੇ ਸਮਾਵੇਸ਼ਿਤਾ ਵਰਗੇ ਆਦਰਸ਼ ਲੈ ਕੇ ਆਉਂਦੇ ਹਨ। ਇੱਕ ਨੌਜਵਾਨ ਵੋਟਰ ਦੀ ਊਰਜਾ ਅਤੇ ਤਕਨੀਕ- ਸਮਝਦਾਰ ਸੁਭਾਅ ਨਾਗਰਿਕਾਂ ਦੀਆਂ ਜ਼ਰੂਰਤਾਂ ਲਈ ਪਹੁੰਚਯੋਗਤਾ ਅਤੇ ਜਵਾਬਦੇਹੀ ਨੂੰ ਉਤਸ਼ਾਹਿਤ ਕਰਦੇ ਹੋਏ, ਚੋਣਾਂ ਦੇ ਲੈਂਡਸਕੇਪ ਵਿੱਚ ਗਤੀਸ਼ੀਲਤਾ ਨੂੰ ਸ਼ਾਮਲ ਕਰਦਾ ਹੈ। ਨੌਜਵਾਨ ਚੁਣੇ ਹੋਏ ਨੁਮਾਇੰਦਿਆਂ ਨੂੰ ਜਵਾਬਦੇਹ ਬਣਾਉਣ, ਲੋਕਾਂ ਦੇ ਮੁੱਦਿਆਂ ਦੀ ਵਕਾਲਤ ਕਰਨ ਅਤੇ ਅਵਾਜ਼ ਚੁੱਕਣ ਲਈ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ, ਇਸ ਤਰ੍ਹਾਂ ਇਹ ਲੋਕਤੰਤਰ ਦੇ ਮਹੱਤਵ ਅਤੇ ਜੀਵਨਸ਼ੈਲੀ ਦੀ ਰਾਖੀ ਕਰਦੇ ਹਨ।

ਮਹਾਤਮਾ ਗਾਂਧੀ ਦੇ ਸ਼ਬਦਾਂ ਵਿੱਚ, “ਭਵਿੱਖ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਤੁਸੀਂ ਅੱਜ ਕੀ ਕਰਦੇ ਹੋ।” 2024 ਵਿੱਚ ਭਾਰਤ ਵਿੱਚ ਹੋਣ ਵਾਲੀਆਂ ਆਮ ਚੋਣਾਂ ਦੀ ਤਿਆਰੀ ਵਿੱਚ, ਲੋਕਤੰਤਰ ਦਾ ਪਹੀਆ ਇੱਕ ਵਾਰ ਫਿਰ ਤੋਂ ਘੁੰਮਦੇ ਹੋਏ, ਦੇਸ਼ ਦੀ ਕਿਸਮਤ ਨੂੰ ਘੜਨ ਵਿੱਚ ਨੌਜਵਾਨਾਂ ਵੱਲੋਂ ਨਿਭਾਈ ਜਾਣ ਵਾਲੀ ਅਹਿਮ ਭੂਮਿਕਾ ਨੂੰ ਰੇਖਾਂਕਿਤ ਕਰਨਾ ਲਾਜ਼ਮੀ ਹੈ।

ਆਪਣੇ ਮਾਸਿਕ ਰੇਡੀਓ ਪ੍ਰੋਗਰਾਮ “ਮਨ ਕੀ ਬਾਤ” ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪਹਿਲੀ ਵਾਰ ਬਣੇ ਵੋਟਰਾਂ (Voters) ਦੇ ਉਦੇਸ਼ ਨਾਲ ਚੋਣ ਕਮਿਸ਼ਨ ਦੀ “ਮੇਰਾ ਪਹਿਲਾ ਵੋਟ ਦੇਸ਼ ਕੇ ਲੀਏ” ਮੁਹਿੰਮ ਨੂੰ ਉਜਾਗਰ ਕਰਦੇ ਹੋਏ, ਚੋਣ ਪ੍ਰਕਿਰਿਆ ਵਿੱਚ ਨੌਜਵਾਨਾਂ ਦੀ ਭਾਗੀਦਾਰੀ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਭਾਰਤ ਦੇ ਨੌਜਵਾਨਾਂ ਦੇ ਜੋਸ਼ ਅਤੇ ਉਤਸ਼ਾਹ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਮਤਦਾਨ ਵਿੱਚ ਸਰਗਰਮੀ ਨਾਲ ਸ਼ਾਮਲ ਹੋਣ ਦੀ ਅਪੀਲ ਕੀਤੀ ਕਿਉਂਕਿ ਇਹ ਸਿੱਧੇ ਤੌਰ ‘ਤੇ ਦੇਸ਼ ਦੇ ਭਵਿੱਖ ਨੂੰ ਪ੍ਰਭਾਵਿਤ ਕਰਦਾ ਹੈ।

ਪਹਿਲੀ ਵਾਰ ਬਣੇ ਵੋਟਰਾਂ (Voters) ਨੂੰ ਰਿਕਾਰਡ ਸੰਖਿਆ ਵਿੱਚ ਹਿੱਸਾ ਲੈਣ ਦੀ ਅਪੀਲ ਕਰਦਿਆਂ, ਉਨ੍ਹਾਂ ਨੇ ਦੇਸ਼ ਦੀ ਕਿਸਮਤ ਘੜਨ ਵਿੱਚ ਉਨ੍ਹਾਂ ਦੀ ਅਹਿਮ ਭੂਮਿਕਾ ‘ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਮੋਦੀ ਨੇ ਸਮਾਜਿਕ ਤਬਦੀਲੀ ਨੂੰ ਚਲਾਉਣ ਵਿੱਚ ਉਨ੍ਹਾਂ ਦੀ ਪ੍ਰਭਾਵਸ਼ਾਲੀ ਭੂਮਿਕਾ ਨੂੰ ਪਹਿਚਾਣਦੇ ਹੋਏ ਵੱਖ-ਵੱਖ ਖੇਤਰਾਂ ਦੇ ਪ੍ਰਭਾਵਸ਼ਾਲੀ ਲੋਕਾਂ ਨੂੰ ਮੁਹਿੰਮ ਵਿੱਚ ਸ਼ਾਮਲ ਹੋਣ ਅਤੇ ਨੌਜਵਾਨ ਵੋਟਰਾਂ ਨੂੰ ਪ੍ਰੇਰਿਤ ਕਰਨ ਲਈ ਸੱਦਾ ਦਿੱਤਾ। ਚੋਣਾਂ ਦੇ ਜੋਸ਼ ਦੌਰਾਨ, ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਾ ਸਿਰਫ਼ ਰਾਜਨੀਤਿਕ ਗਤੀਵਿਧੀਆਂ ਵਿੱਚ ਹਿੱਸਾ ਲੈਣ ਬਲਕਿ ਚੱਲ ਰਹੇ ਵਿਚਾਰ-ਵਟਾਂਦਰੇ ਅਤੇ ਬਹਿਸ ਤੋਂ ਵੀ ਜਾਣੂ ਰਹਿਣ।

ਭਾਰਤ ਦਾ ਚੋਣ ਕਮਿਸ਼ਨ “ਮੇਰਾ ਪਹਿਲਾ ਵੋਟ ਦੇਸ਼ ਕੇ ਲੀਏ” ਦੀ ਅਗਵਾਈ ਕਰ ਰਿਹਾ ਹੈ, ਜਿਸ ਦਾ ਉਦੇਸ਼ ਚੋਣਾਂ ਵਿੱਚ ਨੌਜਵਾਨਾਂ ਦੀ ਵਿਆਪਕ ਗਿਆਨਵਾਨ ਭਾਗੀਦਾਰੀ ਨੂੰ ਉਤਸ਼ਾਹਿਤ ਕਰਨਾ ਹੈ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਮੁਹਿੰਮ ਗੀਤ ਦੀ ਸ਼ੁਰੂਆਤ ਕੀਤੀ, ਜੋ ਕਿ ਨੌਜਵਾਨ ਵੋਟਰਾਂ ਨੂੰ ਆਪਣੇ ਜਮਹੂਰੀ ਹੱਕ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕਰਨ ਲਈ ਦੇਸ਼ ਦੀ ਵਚਨਬੱਧਤਾ ਦਾ ਪ੍ਰਤੀਕ ਹੈ। ਇਹ ਗੀਤ, ਵੋਟਰ ਜਾਗਰੂਕਤਾ ਪਹਿਲ ਦਾ ਇੱਕ ਹਿੱਸਾ ਹੈ, ਜੋ ਚੋਣ ਪ੍ਰਕਿਰਿਆ ਵਿੱਚ ਨੌਜਵਾਨਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਲਈ ਪ੍ਰਧਾਨ ਮੰਤਰੀ ਮੋਦੀ ਦੇ ਸੱਦੇ ਦੀ ਭਾਵਨਾ ਨੂੰ ਦਰਸਾਉਂਦਾ ਹੈ। ਦੇਸ਼ ਭਰ ਦੇ ਨੌਜਵਾਨ ਆਪਣੇ ਨੌਜਵਾਨ ਦੋਸਤਾਂ ਨੂੰ ਵੋਟ ਪਾਉਣ ਦਾ ਸੰਕਲਪ ਲੈਣ ਲਈ ਉਤਸ਼ਾਹਿਤ ਕਰਨ ਲਈ ਇਸ ਗੀਤ ਨੂੰ ਸੱਦੇ ਵਜੋਂ ਅਪਨਾ ਰਹੇ ਹਨ।

ਇਸ ਮੁਹਿੰਮ ਦੇ ਤਹਿਤ ਉੱਚ ਸਿੱਖਿਆ ਸੰਸਥਾਵਾਂ (ਐੱਚਈਆਈਜ਼) ਵੱਲੋਂ ਦੇਸ਼ ਭਰ ਵਿੱਚ ਵਿਆਪਕ ਵੋਟਰ ਜਾਗਰੂਕਤਾ ਗਤੀਵਿਧੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਅਤੇ ਹੋਰ ਵਧੇਰੇ ਪ੍ਰਤੀਨਿਧੀ ਲੋਕਤੰਤਰ ਲਈ ਵੋਟ ਦੀ ਵੈਲਿਊ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਜਿੱਥੇ ਐੱਚਈਆਈਜ਼ ਭੌਤਿਕ ਸਮਾਗਮਾਂ ਦੀ ਮੇਜ਼ਬਾਨੀ ਕਰ ਰਹੇ ਹਨ, ਉੱਥੇ ਸਮੱਗਰੀ ਨਿਰਮਾਣ ਵਿੱਚ ਰਚਨਾਤਮਕਤਾ ਨੂੰ ਉਤਸ਼ਾਹਿਤ ਕਰਨ ਲਈ ਮਾਈ ਗੌਵ (MyGov) ਪਲੈਟਫਾਰਮ ‘ਤੇ ਔਨਲਾਈਨ ਮੁਕਾਬਲੇ ਵੀ ਕੀਤੇ ਜਾ ਰਹੇ ਹਨ, ਜਿਸ ਵਿੱਚ ਬਲੌਗ ਲੇਖਨ, ਪੌਡਕਾਸਟ, ਬਹਿਸ ਅਤੇ ਹੋਰ ਬਹੁਤ ਕੁਝ ਸ਼ਾਮਲ ਹੈ। ਵਰਕਸ਼ਾਪਾਂ, ਸੈਮੀਨਾਰ, ਫਲੈਸ਼ ਮੌਬਜ਼ ਅਤੇ ਵੋਟਰ ਵਚਨਬੱਧਤਾ ਮੁਹਿੰਮਾਂ ਵਿਦਿਆਰਥੀਆਂ ਨੂੰ ਚੋਣ ਪ੍ਰਕਿਰਿਆ ਬਾਰੇ ਹੋਰ ਰੁਝੇਵਿਆਂ ਵਿੱਚ ਸ਼ਾਮਲ ਅਤੇ ਸਿੱਖਿਅਤ ਕਰ ਰਹੀਆਂ ਹਨ, ਐੱਨਐੱਸਐੱਸ ਵਲੰਟੀਅਰਾਂ ਅਤੇ ਸੰਸਥਾਨ ਕਲੱਬਾਂ ਨੇ ਮੁਹਿੰਮ ਵਿੱਚ ਸਰਗਰਮੀ ਨਾਲ ਹਿੱਸਾ ਲਿਆ ਹੈ।

ਪ੍ਰਧਾਨ ਮੰਤਰੀ ਦੀ ਅਪੀਲ ‘ਤੇ ਪ੍ਰਤੀਕਿਰਿਆ ਦਿੰਦੇ ਹੋਏ, ਇੰਸਟਾਗ੍ਰਾਮ, ਯੂਟਿਊਬ ਅਤੇ ਮਨੋਰੰਜਨ ਉਦਯੋਗ ਸਮੇਤ ਵੱਖ-ਵੱਖ ਪਲੇਟਫਾਰਮਾਂ ਦੇ ਪ੍ਰਭਾਵਸ਼ਾਲੀ ਲੋਕ ਪਹਿਲੀ ਵਾਰ ਵੋਟਰਾਂ ਨੂੰ ਪ੍ਰੇਰਿਤ ਕਰਦੇ ਹੋਏ, ਮੁਹਿੰਮ ਦਾ ਸਰਗਰਮੀ ਨਾਲ ਸਮਰਥਨ ਕਰ ਰਹੇ ਹਨ। ਦੇਸ਼ ਦੇ ਕੋਨੇ-ਕੋਨੇ ਤੋਂ ਉੱਘੀਆਂ ਸ਼ਖ਼ਸੀਅਤਾਂ, ਜਿਨ੍ਹਾਂ ਨੇ ਖੇਡਾਂ, ਮਨੋਰੰਜਨ, ਵਪਾਰ ਅਤੇ ਉਦਯੋਗ ਵਰਗੇ ਖੇਤਰਾਂ ਵਿੱਚ ਆਪਣੀ ਪਹਿਚਾਣ ਬਣਾਈ ਹੈ, ਇਸ ਸੰਦੇਸ਼ ਨੂੰ ਦੂਰ-ਦੂਰ ਤੱਕ ਫੈਲਾਉਣ ਲਈ ਇਕੱਠੇ ਹੋਏ ਹਨ।

ਮੇਰੇ ਸਾਥੀ ਖਿਡਾਰੀ ਜਿਵੇਂ ਜਸਪ੍ਰੀਤ ਬੁਮਰਾ, ਰਵੀਚੰਦਰਨ ਅਸਵਿਨ, ਮੋਹੰਮਦ ਸਿਰਾਜ, ਅਵਨੀ ਲੇਖਰਾ, ਸੈਖੋਮ ਮੀਰਾਬਾਈ ਚਾਨੂ, ਫ਼ਿਲਮੀ ਸ਼ਖ਼ਸੀਅਤਾਂ ਅਨਿਲ ਕਪੂਰ, ਪ੍ਰੋਸੇਨਜੀਤ ਚੈਟਰਜੀ, ਰਵੀਨਾ ਟੰਡਨ, ਰਾਣਾ ਦੱਗੂਬਾਤੀ, ਕੈਲਾਸ਼ ਖੇਰ, ਸ਼੍ਰੇਯਾ ਘੋਸ਼ਾਲ, ਉਦਯੋਗ ਜਗਤ ਦੇ ਨੇਤਾ ਰਿਤੇਸ਼ ਅਗਰਵਾਲ, ਬੀ.ਵੀ. ਆਰ ਮੋਹਨਰੈੱਡੀ ਅਤੇ ਕਈ ਪਦਮ ਪੁਰਸਕਾਰ ਜੇਤੂਆਂ ਨੇ ਇਸ ਮੁਹਿੰਮ ਵਿੱਚ ਹਿੱਸਾ ਲਿਆ ਹੈ, ਜਿਸ ਸਦਕਾ ਇਹ ਮੁਹਿੰਮ ਵੋਟਰ ਜਾਗਰੂਕਤਾ ਦਾ ਇੱਕ ‘ਰਾਸ਼ਟਰੀ ਅੰਦੋਲਨ’ ਬਣ ਗਈ ਹੈ।

ਇਹ ‘ਜਨ ਅੰਦੋਲਨ’ ਨੌਜਵਾਨਾਂ ਦੀ ਅਵਾਜ਼ ਦੀ ਸਮੂਹਿਕ ਸ਼ਕਤੀ ਅਤੇ ਦੇਸ਼ ਦੇ ਜਮਹੂਰੀ ਲੈਂਡਸਕੇਪ ਦਾ ਰੂਪ ਦੇਣ ਵਿੱਚ ਉਨ੍ਹਾਂ ਦੀ ਸਰਗਰਮ ਭਾਗੀਦਾਰੀ ਦੇ ਮਹੱਤਵ ਨੂੰ ਰੇਖਾਂਕਿਤ ਕਰਦਾ ਹੈ। ਆਓ ਇਸ ਜ਼ਿੰਮੇਵਾਰੀ ਨੂੰ ਅਪਣਾਉਣ ਅਤੇ ਸਾਡੀਆਂ ਸਮੂਹਿਕ ਆਵਾਜ਼ਾਂ ਦੀ ਤਾਕਤ ਦਾ ਜਸ਼ਨ ਮਨਾਉਣ ਲਈ ਇਕਜੁੱਟ ਹੋਈਏ। ਆਉ ਅਸੀਂ ਚੁਣੌਤੀ ਦਾ ਸਾਹਮਣਾ ਕਰੀਏ, ਆਪਣੀ ਆਵਾਜ਼ ਬੁਲੰਦ ਕਰੀਏ ਅਤੇ ਦੂਜਿਆਂ ਨੂੰ ਵੀ ਅਜਿਹਾ ਕਰਨ ਲਈ ਸਮਰੱਥ ਕਰੀਏ। ਨੀਰਜ ਚੋਪੜਾ, ਭਾਰਤੀ ਟ੍ਰੈਕ ਅਤੇ ਫੀਲਡ ਐਥਲੀਟ ਅਤੇ ਪੁਰਸ਼ਾਂ ਦੇ ਜੈਵਲਿਨ ਥਰੋਅ ਵਿੱਚ ਓਲੰਪਿਕ ਅਤੇ ਵਿਸ਼ਵ ਚੈਂਪੀਅਨ ਹਨ। ਪ੍ਰਗਟਾਏ ਗਏ ਵਿਚਾਰ ਨਿੱਜ

Exit mobile version