Site icon TheUnmute.com

ਪਰਮੀਸ਼ ਵਰਮਾ ਨੇ ਪਤਨੀ ਗੀਤ ਗਰੇਵਾਲ ਨਾਲ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ

parmiesh

ਚੰਡੀਗ੍ਹੜ 26 ਅਕਤੂਬਰ 2022: ਪਰਮੀਸ਼ ਵਰਮਾ ਨੇ ਹਾਲ ਹੀ `ਚ ਆਪਣੇ ਦਰਸ਼ਕਾਂ ਦੇ ਨਾਲ ਖੁਸ਼ੀ ਸਾਂਝੀ ਕੀਤੀ ਸੀ ਕਿ ਉਹ ਇੱਕ ਧੀ ਦੇ ਪਿਤਾ ਬਣੇ ਹਨ। ਉਹ ਪਿਤਾ ਬਣਨ ਤੋਂ ਬਾਅਦ ਕਿੰਨਾ ਖੁਸ਼ ਹਨ, ਇਹ ਤਾਂ ਸਭ ਨੂੰ ਪਤਾ ਹੀ ਹੈ । ਅਸੀ ਉਨ੍ਹਾਂ ਦੀਆਂ ਸੋਸ਼ਲ ਮੀਡੀਆ ਤੇ ਪੋਸਟਾਂ ਵੀ ਦੇਖ ਸਕਦੇ ਹਾਂ। ਇਸ ਵਾਰ ਪਰਮੀਸ਼ ਵਰਮਾ ਦੀ ਧੀ ਦੀ ਪਹਿਲੀ ਦੀਵਾਲੀ ਸੀ। ਜੋ ਕਿ ਪਰਮੀਸ਼ ਵਰਮਾ ਨੇ ਬੜੀ ਧੂਮਧਾਮ ਨਾਲ ਮਨਾਈ। ਇਸ ਦੇ ਨਾਲ ਨਾਲ ਪਰਮੀਸ਼ ਵਰਮਾ ਦੀ ਪਤਨੀ ਗੀਤ ਗਰੇਵਾਲ ਦੀ ਮਾਂ ਬਣਨ ਤੋਂ ਬਾਅਦ ਪਹਿਲੀ ਤਸਵੀਰ ਸਾਹਮਣੇ ਆਈ ਹੈ। ਤਸਵੀਰ `ਚ ਇਹ ਜੋੜਾ ਰੋਮਾਂਟਿਕ ਪੋਜ਼ ਦਿੰਦਾ ਨਜ਼ਰ ਆ ਰਿਹਾ ਹੈ। ਪਰਮੀਸ਼ ਵਰਮਾ ਨੇ ਇਹ ਤਸਵੀਰ ਸ਼ੇਅਰ ਕਰ ਫ਼ੈਨਜ਼ ਨੂੰ ਦੀਵਾਲੀ ਦੀ ਵਧਾਈ ਦਿੱਤੀ ਸੀ।

ਤਸਵੀਰ `ਚ ਪਰਮੀਸ਼ ਵਰਮਾ ਤੇ ਗੀਤ ਗਰੇਵਾਲ ਬੇਹੱਦ ਸਿੰਪਲ ਤੇ ਰਵਾਇਤੀ ਪੰਜਾਬੀ ਲੁੱਕ ਚ ਨਜ਼ਰ ਆ ਰਹੇ ਹਨ। ਪਰਮੀਸ਼ ਵਰਮਾ ਨੇ ਕਾਲੇ ਰੰਗ ਦਾ ਪਜਾਮਾ ਕੁੜਤਾ ਪਾਇਆ ਹੋਇਆ ਹੈ, ਜਦਕਿ ਗੀਤ ਨੇ ਜਾਮੁਨੀ ਰੰਗ ਦਾ ਸਿੰਪਲ ਸੂਟ । ਦੋਵਾਂ ਦੇ ਚਿਹਰੇ ਤੇ ਨਵੇਂ ਮਾਤਾ- ਪਿਤਾ ਬਣਨ ਦੀ ਖੁਸ਼ੀ ਸਾਫ਼ ਦੇਖੀ ਜਾ ਸਕਦੀ ਹੈ। ਦੇਖੋ ਪਰਮੀਸ਼ ਵਰਮਾ ਦੀ ਪੋਸਟ:

http://

Exit mobile version