Site icon TheUnmute.com

ICG: ਪਰਮੀਸ਼ ਸ਼ਿਵਮਣੀ ਨੇ ਇੰਡੀਅਨ ਕੋਸਟ ਗਾਰਡ ਦੇ ਨਵੇਂ ਡਾਇਰੈਕਟਰ ਜਨਰਲ ਵਜੋਂ ਅਹੁਦਾ ਸਾਂਭਿਆ

Paramesh Sivamani

ਚੰਡੀਗੜ੍ਹ, 15 ਅਕਤੂਬਰ 2024: ਪਰਮੀਸ਼ ਸ਼ਿਵਮਣੀ (Paramesh Sivamani) ਨੇ ਅੱਜ ਇੰਡੀਅਨ ਕੋਸਟ ਗਾਰਡ (Indian Coast Guard) ਦੇ ਨਵੇਂ ਡਾਇਰੈਕਟਰ ਜਨਰਲ ਵਜੋਂ ਅਹੁਦਾ ਸੰਭਾਲ ਲਿਆ ਹੈ। ਪਰਮੀਸ਼ ਸ਼ਿਵਮਣੀ ਭਾਰਤੀ ਕੋਸਟ ਗਾਰਡ ਦੇ 26ਵੇਂ ਡਾਇਰੈਕਟਰ ਜਨਰਲ ਬਣੇ ਹਨ | ਭਾਰਤੀ ਰੱਖਿਆ ਮੰਤਰਾਲੇ ਨੇ ਮੰਗਲਵਾਰ ਨੂੰ ਉਨ੍ਹਾਂ ਦੀ ਨਿਯੁਕਤੀ ਸਬੰਧੀ ਇਹ ਅਧਿਕਾਰਤ ਜਾਣਕਾਰੀ ਦਿੱਤੀ ਹੈ।

ਰੱਖਿਆ ਮੰਤਰਾਲੇ ਦੇ ਮੁਤਾਬਕ ਪਰਮੀਸ਼ ਸ਼ਿਵਮਣੀ (Paramesh Sivamani) ਨੇ ਸਾਢੇ ਤਿੰਨ ਦਹਾਕਿਆਂ ਤੋਂ ਵੱਧ ਲੰਮੇ ਆਪਣੇ ਸ਼ਾਨਦਾਰ ਕਰੀਅਰ ਦੌਰਾਨ, ਸਮੁੰਦਰੀ ਕਿਨਾਰੇ ਅਤੇ ਜਲ ਫੌਜ ਦੀਆਂ ਨਿਯੁਕਤੀਆਂ ‘ਚ ਵੱਖ-ਵੱਖ ਅਹੁਦਿਆਂ ‘ਤੇ ਸੇਵਾਵਾਂ ਦਿੱਤੀਆਂ ਹਨ। ਉਹ ਨੇਵੀਗੇਸ਼ਨ ਅਤੇ ਦਿਸ਼ਾ ‘ਚ ਮਾਹਰ ਹਨ ਅਤੇ ਉਸਦੀ ਸਮੁੰਦਰੀ ਕਮਾਂਡ ‘ਚ ਆਈਸੀਜੀ ਦੇ ਸਾਰੇ ਪ੍ਰਮੁੱਖ ਜਹਾਜ਼ ਸ਼ਾਮਲ ਹਨ।

Read More: Punjab: ਵਿਰਸਾ ਸਿੰਘ ਵਲਟੋਹਾ ਨੂੰ ਸ਼੍ਰੋਮਣੀ ਅਕਾਲੀ ਦਲ ‘ਚੋਂ ਕੱਢਣ ਦੇ ਆਦੇਸ਼

ਸ਼ਿਵਮਣੀ ਦੀ ਸਮੁੰਦਰੀ ਕਮਾਂਡ ‘ਚ ਐਡਵਾਂਸਡ ਆਫਸ਼ੋਰ ਪੈਟਰੋਲ ਸ਼ਿਪ ‘ਸਮਰ’ ਅਤੇ ਆਫਸ਼ੋਰ ਪੈਟਰੋਲ ਸ਼ਿਪ ‘ਵਿਸ਼ਵਸਤ’ ਵੀ ਸ਼ਾਮਲ ਹੈ। ਆਪਣੀ ਸੇਵਾ ਦੌਰਾਨ ਪਰਮੀਸ਼ ਸ਼ਿਵਮਣੀ ਨੇ ਤੱਟ ਰੱਖਿਅਕ ਖੇਤਰ (ਪੂਰਬੀ), ਤੱਟ ਰੱਖਿਅਕ ਖੇਤਰ (ਪੱਛਮੀ), ਕੋਸਟ ਗਾਰਡ ਕਮਾਂਡਰ (ਪੂਰਬੀ ਸਮੁੰਦਰੀ ਤੱਟ) ਦੇ ਉੱਚ ਅਹੁਦਿਆਂ ‘ਤੇ ਕੰਮ ਕੀਤਾ ਹੈ। ਰੱਖਿਆ ਮੰਤਰਾਲੇ ਨੇ ਕਿਹਾ ਕਿ ਭਾਰਤੀ ਤੱਟ ਰੱਖਿਅਕ ਦੇ ਨਵੇਂ ਡਾਇਰੈਕਟਰ ਜਨਰਲ ਨੈਸ਼ਨਲ ਡਿਫੈਂਸ ਕਾਲਜ, ਨਵੀਂ ਦਿੱਲੀ ਅਤੇ ਡਿਫੈਂਸ ਸਰਵਿਸਿਜ਼ ਸਟਾਫ ਕਾਲਜ, ਵੈਲਿੰਗਟਨ ਦੇ ਸਾਬਕਾ ਵਿਦਿਆਰਥੀ ਹਨ।

ਡੀਜੀ ਪਰਮੀਸ਼ ਸ਼ਿਵਮਣੀ ਨੂੰ ਉਨ੍ਹਾਂ ਦੀ ਸ਼ਾਨਦਾਰ ਸੇਵਾ ਲਈ ਸਾਲ 2014 ‘ਚ ਤਟ ਰਕਸ਼ਕ ਮੈਡਲ ਅਤੇ 2019 ਚ ਰਾਸ਼ਟਰਪਤੀ ਤਟ ਰਕਸ਼ਕ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਨੂੰ 2012 ‘ਚ ਡੀਜੀ ਕੋਸਟ ਗਾਰਡ ਦੀ ਪ੍ਰਸੰਸਾ ਅਤੇ 2009 ‘ਚ ਫਲੈਗ ਅਫਸਰ ਕਮਾਂਡਿੰਗ-ਇਨ-ਚੀਫ਼ (ਪੂਰਬੀ) ਪ੍ਰਸ਼ੰਸਾ ਨਾਲ ਵੀ ਸਨਮਾਨਿਤ ਕੀਤਾ ਸੀ।

ਪਰਮੀਸ਼ ਸ਼ਿਵਮਾਨੀ ਨੂੰ ਸਤੰਬਰ 2022 ‘ਚ ਵਧੀਕ ਡਾਇਰੈਕਟਰ ਜਨਰਲ ਦੇ ਅਹੁਦੇ ‘ਤੇ ਤਰੱਕੀ ਦਿੱਤੀ ਗਈ ਸੀ। ਬਾਅਦ ‘ਚ ਉਹ ਕੋਸਟ ਗਾਰਡ ਹੈੱਡਕੁਆਰਟਰ, ਨਵੀਂ ਦਿੱਲੀ ਵਿਖੇ ਤਾਇਨਾਤ ਸਨ। ਉਨ੍ਹਾਂ ਨੂੰ ਅਗਸਤ 2024 ‘ਚ ਡਾਇਰੈਕਟਰ ਜਨਰਲ ਕੋਸਟ ਗਾਰਡ ਦਾ ਵਾਧੂ ਚਾਰਜ ਦਿੱਤਾ ਗਿਆ ਸੀ।

Exit mobile version