ਸੰਸਦ ਮੈਂਬਰ ਪ੍ਰਨੀਤ ਕੌਰ

ਸੰਸਦ ਮੈਂਬਰ ਪ੍ਰਨੀਤ ਕੌਰ ਨੇ ਲੋਕ ਸਭਾ ‘ਚ ਸਦਨ ਮੂਹਰੇ ਰੱਖੀਆਂ ਕਿਸਾਨਾਂ ਦੀਆਂ ਮੁੱਖ ਮੰਗਾਂ

ਚੰਡੀਗੜ੍ਹ 12 ਦਸੰਬਰ 2022: ਸੰਸਦ ਦਾ ਸਰਦ ਰੁੱਤ ਸੈਸ਼ਨ ਅੱਜ 5ਵੇਂ ਦਿਨ ਵੀ ਦੋਵੇਂ ਸਦਨਾਂ ਵਿੱਚ ਜਾਰੀ ਹੈ। ਇਸ ਦੌਰਾਨ ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ (MP Praneet Kaur) ਨੇ ਲੋਕ ਸਭਾ ਸੈਸ਼ਨ ਵਿੱਚ ‘ਜ਼ਰੂਰੀ ਮਹੱਤਵ ਦੇ ਮਾਮਲਿਆਂ’ ਦੀ ਸੁਣਵਾਈ ਦੌਰਾਨ ਕਿਸਾਨਾਂ ਦੀਆਂ ਮੁੱਖ ਮੰਗਾਂ ਨੂੰ ਸਦਨ ਮੂਹਰੇ ਰੱਖੀਆਂ । ਪ੍ਰਨੀਤ ਕੌਰ ਨੇ ਕਿਹਾ ਕਿ ਸਵਾਮੀਨਾਥਨ ਕਮਿਸ਼ਨ ਨੂੰ ਲਾਗੂ ਕਰਨਾ ਚਾਹੀਦਾ ਹੈ | ਸਾਰੀਆਂ ਫਸਲਾਂ ‘ਤੇ ਜੋ ਐੱਮਐੱਸਪੀ ਹੈ ਉਹ ਕਿਸਾਨਾਂ ਨੂੰ ਦੇਣੀ ਚਾਹੀਦੀ ਹੈ | ਇਸ ਸਭ ਕਿਸਾਨਾਂ ਨਾਲ ਗੱਲਬਾਤ ਕਰਕੇ ਹੀ ਲਾਗੂ ਕਰਨਾ ਚਾਹੀਦਾ ਹੈ |

ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਸਾਰੇ ਕਰਜ਼ੇ ਮੁਆਫ਼ ਕੀਤੇ ਜਾਣ ਅਤੇ ਬਿਜਲੀ ਦਾ ਬਿੱਲ ਜੋ ਟੇਬਲ ਕੀਤਾ ਗਿਆ ਹੈ, ਉਸ ਸੰਬੰਧੀ ਕਿਸਾਨਾਂ ਨਾਲ ਗੱਲਬਾਤ ਕਰਕੇ ਮੁੜ ਤੋਂ ਰਿਵਿਉ ਕਰਨਾ ਚਾਹੀਦਾ ਹੈ | ਲਖੀਮਪੁਰ ਖੀਰੀ ਵਿੱਚ ਜੋ ਬੇਕਸੂਰ ਕਿਸਾਨਾਂ ਜੇਲ੍ਹਾਂ ਵਿੱਚ ਬੰਦ ਹਨ, ਉਨ੍ਹਾਂ ਦੇ ਕੇਸ਼ ਵਾਪਸ ਲੈ ਕੇ ਤੁਰੰਤ ਰਿਹਾ ਕੀਤਾ ਜਾਵੇ | ਉਨ੍ਹਾਂ ਨੇ ਕਿਹਾ ਕਿ ਕ੍ਰੋਪ ਇਨਸ਼ੋਰੈਂਸ ਸਕੀਮ ਨੂੰ ਵੀ ਕਿਸਾਨਾਂ ਨਾਲ ਗੱਲਬਾਤ ਕਰਕੇ ਜ਼ਰੂਰ ਲਾਗੂ ਕੀਤਾ ਜਾਣਾ ਚਾਹੀਦਾ ਹੈ | ਇਸਦੇ ਨਾਲ ਹੀ ਕਿਸਾਨ ਅੰਦੋਲਨ ਵੇਲੇ ਜਿਨ੍ਹਾਂ ਕਿਸਾਨਾਂ ਮਾਮਲੇ ਦਰਜ ਕੀਤੇ ਗਏ ਸਨ ਉਨ੍ਹਾਂ ਨੂੰ ਵਾਪਸ ਲਿਆ ਜਾਵੇ |

Scroll to Top