Site icon TheUnmute.com

Parliament Winter Session: ਸਰਦ ਰੁੱਤ ਸੈਸ਼ਨ ਦਾ ਅੱਜ ਆਖ਼ਰੀ ਦਿਨ, ਸੰਸਦ ‘ਚ ਗੂੰਜੇ ਇਹ ਅਹਿਮ ਮੁੱਦੇ

Parliament Winter Session

ਚੰਡੀਗੜ੍ਹ, 20 ਦਸੰਬਰ 2024: Parliament Winter Session: ਸੰਸਦ ਦਾ ਸਰਦ ਰੁੱਤ ਸੈਸ਼ਨ ਅੱਜ ਖ਼ਤਮ ਹੋਣ ਜਾ ਰਿਹਾ ਹੈ | ਸੰਸਦ ਦਾ ਸਰਦ ਰੁੱਤ ਸੈਸ਼ਨ ਪਿਛਲੇ ਮਹੀਨੇ 25 ਨਵੰਬਰ ਤੋਂ ਸ਼ੁਰੂ ਹੋਇਆ ਸੀ | ਇਹ ਸੈਸ਼ਨ ਲਗਭੱਗ ਇੱਕ ਮਹੀਨਾ ਚੱਲਿਆ, ਜਿਸ ਦੌਰਾਨ ਅਹਿਮ ਮੁੱਦਿਆਂ ‘ਤੇ ਚਰਚਾ ਹੋਈ ਹੈ |

ਸੰਸਦ ਦੇ ਸਰਦ ਰੁੱਤ ਸੈਸ਼ਨ (Parliament Winter Session) ਦੌਰਾਨ ਵਿਰੋਧੀ ਧਿਰ ਨੇ ਕਈ ਵਾਰ ਹੰਗਾਮਾ ਕੀਤਾ। ਵਿਰੋਧੀ ਧਿਰ ਨੇ ਅਡਾਨੀ ਸਮੇਤ ਕਈਂ ਮੁੱਦਿਆਂ ‘ਤੇ ਸੱਤਾਧਾਰੀ ਪਾਰਟੀ ਨੂੰ ਘੇਰਿਆ। ਇਸ ਸ਼ੈਸ਼ਨ ਦੌਰਾਨ ਹੇਠ ਲਿਖੇ ਮੁੱਦੇ ਸੰਸਦ ‘ਚ ਗੂੰਜੇ |

ਅਡਾਨੀ ਮੁੱਦੇ (Adani issue) ‘ਤੇ ਹੰਗਾਮਾ:-

ਇਸ ਸਰਦ ਰੁੱਤ ਸੈਸ਼ਨ ‘ਚ ਕਾਂਗਰਸ ਨੇ ਅਡਾਨੀ ਮੁੱਦੇ ‘ਤੇ ਵਿਰੋਧੀ ਧਿਰ ਨੇ ਰਾਜ ਸਭਾ ਅਤੇ ਲੋਕ ਸਭਾ ‘ਚ ਭਾਜਪਾ ਨੂੰ ਘੇਰਿਆ। ਵਿਰੋਧੀ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਅਡਾਨੀ ਮੁੱਦੇ ‘ਤੇ ਜਨਤਕ ਬਹਿਸ ਨਹੀਂ ਚਾਹੁੰਦੀ। ਵਿਰੋਧੀ ਪਾਰਟੀਆਂ ਨੇ ਰਿਸ਼ਵਤਖੋਰੀ ਦੇ ਦੋਸ਼ਾਂ ‘ਚ ਅਮਰੀਕੀ ਅਦਾਲਤ ‘ਚ ਅਡਾਨੀ ਗਰੁੱਪ ਦੇ ਸੰਸਥਾਪਕ ਚੇਅਰਮੈਨ ਗੌਤਮ ਅਡਾਨੀ ਅਤੇ ਹੋਰਾਂ ਖਿਲਾਫ ਮੁਕੱਦਮਾ ਚਲਾਉਣ ਦੇ ਮੁੱਦੇ ‘ਤੇ ਚਰਚਾ ਕਰਨ ਲਈ ਮੁਲਤਵੀ ਨੋਟਿਸ ਦਿੱਤਾ ਗਿਆ ।ਕਾਂਗਰਸ ਨੇ ਅਡਾਨੀ ਮਾਮਲੇ ਦੀ ਸਾਂਝੀ ਸੰਸਦੀ ਕਮੇਟੀ (ਜੇਪੀਸੀ) ਜਾਂਚ ਦੀ ਮੰਗ ਵੀ ਕੀਤੀ।

ਸੰਸਦ ‘ਚ ਸੰਭਲ ਹਿੰਸਾ (Sambal Violence) ‘ਤੇ ਬਹਿਸ:-

ਸੰਸਦ ਦੀ ਕਾਰਵਾਈ ‘ਚ ਸੰਭਲ ਹਿੰਸਾ ਨੂੰ ਲੈ ਕੇ ਹੰਗਾਮਾ ਹੋਇਆ। ਕਾਂਗਰਸ ਨੇ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੂੰ ਹਿੰਸਾ ਪ੍ਰਭਾਵਿਤ ਸੰਭਲ ਦਾ ਦੌਰਾ ਕਰਨ ਤੋਂ ਰੋਕਣ ਦੇ ਮੁੱਦੇ ‘ਤੇ ਲੋਕ ਸਭਾ ‘ਚ ਮੁਲਤਵੀ ਮਤਾ ਪੇਸ਼ ਕੀਤਾ। ਇਸ ਸਬੰਧੀ ਲੋਕ ਸਭਾ ਵੀ ਮੁਲਤਵੀ ਕਰ ਦਿੱਤੀ ਗਈ ਸੀ ।

ਵਕਫ਼ ਸੋਧ ਬਿੱਲ (Waqf Amendment Bill) ‘ਤੇ ਬਣੀ ਸਾਂਝੀ ਸੰਸਦੀ ਕਮੇਟੀ ਦਾ ਕਾਰਜਕਾਲ ਵਧਾਇਆ:-

ਸੈਸ਼ਨ ਦੌਰਾਨ ਵਕਫ਼ ਸੋਧ ਬਿੱਲ ‘ਤੇ ਬਣੀ ਸਾਂਝੀ ਸੰਸਦੀ ਕਮੇਟੀ ਦਾ ਕਾਰਜਕਾਲ ਵਧਾਇਆ ਗਿਆ। ਇਸ ਨੂੰ ਸੰਸਦ ਦੇ ਸੈਸ਼ਨ ‘ਚ ਮਨਜ਼ੂਰੀ ਦਿੱਤੀ ਗਈ। ਹੁਣ ਜੇਪੀਸੀ ਦਾ ਕਾਰਜਕਾਲ ਬਜਟ ਸੈਸ਼ਨ ਦੇ ਆਖਰੀ ਦਿਨ ਤੱਕ ਰਹੇਗਾ। ਜੇਪੀਸੀ ਨੇ ਵਕਫ਼ ਬਿੱਲ ‘ਤੇ ਆਪਣੀ ਰਿਪੋਰਟ ਸੰਸਦ ਦੇ ਸਰਦ ਰੁੱਤ ਸੈਸ਼ਨ ‘ਚ ਪੇਸ਼ ਕਰਨੀ ਸੀ ਪਰ ਵਿਰੋਧੀ ਸੰਸਦ ਮੈਂਬਰਾਂ ਦੀ ਮੰਗ ‘ਤੇ ਇਸ ਦਾ ਕਾਰਜਕਾਲ ਬਜਟ ਸੈਸ਼ਨ ਦੇ ਆਖਰੀ ਦਿਨ ਤੱਕ ਵਧਾ ਦਿੱਤਾ ਗਿਆ।

ਰਾਜ ਸਭਾ ‘ਚ ਨੋਟਾਂ ਦਾ ਬੰਡਲ (Bundle of Notes) ਮਿਲਣਾ

ਇਸ ਸੈਸ਼ਨ ‘ਚ ਰਾਜ ਸਭਾ ਵਿੱਚ ਵੀ ਨੋਟਾਂ ਦੇ ਬੰਡਲ ਮਿਲੇ ਹਨ। ਕਾਂਗਰਸ ਦੇ ਸੰਸਦ ਮੈਂਬਰ ਅਭਿਸ਼ੇਕ ਮਨੂ ਸਿੰਘਵੀ ਨੂੰ ਅਲਾਟ ਕੀਤੀ ਗਈ ਸੀਟ ਤੋਂ ਨੋਟ ਮਿਲਣ ਤੋਂ ਬਾਅਦ ਭਾਰੀ ਹੰਗਾਮਾ ਹੋਇਆ। ਕੇਂਦਰਹੈ। ਜਦੋਂ ਕਿ ਵਿਰੋਧੀ ਧਿਰ ਨੇ ਸਰਕਾਰ ‘ਤੇ ਅਹਿਮ ਮੁੱਦਿਆਂ ਤੋਂ ਧਿਆਨ ਹਟਾਉਣ ਅਤੇ ਸੰਸਦ ਦੀ ਕਾਰਵਾਈ ਨਾ ਚੱਲਣ ਦੇਣ ਦਾ ਦੋਸ਼ ਲਗਾਇਆ ਹੈ।

ਜਾਰਜ ਸੋਰੋਸ (George Soros issue) ਦੇ ਮੁੱਦੇ ‘ਤੇ ਹੰਗਾਮਾ:-

ਜਾਰਜ ਸੋਰੋਸ ਦੇ ਮੁੱਦੇ ‘ਤੇ ਭਾਜਪਾ ਦੇ ਸੰਸਦ ਮੈਂਬਰਾਂ ਨੇ ਹੰਗਾਮਾ ਕੀਤਾ। ਸੰਸਦ ਮੈਂਬਰਾਂ ਦਾ ਕਹਿਣਾ ਸੀ ਕਿ ਕਾਂਗਰਸ ਦੇ ਇਕ ਸੀਨੀਅਰ ਆਗੂ ਦੇ ਜਾਰਜ ਸੋਰੋਸ ਨਾਲ ਸਬੰਧ ਹਨ। ਇਸ ਮੁੱਦੇ ‘ਤੇ ਸਦਨ ‘ਚ ਚਰਚਾ ਹੋਣੀ ਚਾਹੀਦੀ ਹੈ। ਬੰਗਲਾਦੇਸ਼ ‘ਚ ਜੋ ਵੀ ਹੋਇਆ ਉਸ ‘ਚ ਸੋਰੋਸ ਦੀ ਵੀ ਭੂਮਿਕਾ ਹੈ।

ਉਪ-ਰਾਸ਼ਟਰਪਤੀ ਜਗਦੀਪ ਧਨਖੜ ਖਿਲਾਫ਼ ਬੇਭਰੋਸਗੀ ਮਤਾ:-

ਕਾਂਗਰਸ ਨੇ ਰਾਜ ਸਭਾ ਦੇ ਚੇਅਰਮੈਨ ਅਤੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਖਿਲਾਫ਼ ਬੇਭਰੋਸਗੀ ਮਤੇ ਦਾ ਨੋਟਿਸ ਦਿੱਤਾ। 60 ਮੈਂਬਰਾਂ ਨੇ ਚੇਅਰਮੈਨ ਜਗਦੀਪ ਧਨਖੜ ਵਿਰੁੱਧ ਬੇਭਰੋਸਗੀ ਮਤੇ ਦਾ ਨੋਟਿਸ ਆਪਣੇ ਦਸਤਖਤਾਂ ਨਾਲ ਰਾਜ ਸਭਾ ਦੇ ਜਨਰਲ ਸਕੱਤਰ ਨੂੰ ਸੌਂਪਿਆ ਸੀ। ਇਸ ‘ਤੇ ਕਈ ਤਰ੍ਹਾਂ ਦੇ ਦੋਸ਼ ਅਤੇ ਜਵਾਬੀ ਦੋਸ਼ ਵੀ ਲੱਗੇ। ਹਾਲਾਂਕਿ ਬਾਅਦ ‘ਚ ਇਸ ਨੂੰ ਰੱਦ ਕਰ ਦਿੱਤਾ ਗਿਆ।

ਬੀ.ਆਰ ਅੰਬੇਡਕਰ (BR Ambedkar Issue) ਮੁੱਦੇ ‘ਤੇ ਸੰਸਦ ‘ਚ ਹੰਗਾਮਾ:-

ਅੰਬੇਡਕਰ ਮੁੱਦੇ ‘ਤੇ ਸੰਸਦ ‘ਚ ਅਤੇ ਬਾਹਰ ਕਾਫ਼ੀ ਹੰਗਾਮਾ ਹੋਇਆ, ਸੰਵਿਧਾਨ ‘ਤੇ ਚਰਚਾ ਦੌਰਾਨ ਅਮਿਤ ਸ਼ਾਹ ਦੇ ਬੀ.ਆਰ ਅੰਬੇਡਕਰ ਬਾਰੇ ਬਿਆਨ ‘ਤੇ ਹੰਗਾਮਾ ਕੀਤਾ ਗਿਆ | ਕਾਂਗਰਸ ਨੇ ਇਸ ਨੂੰ ਅੰਬੇਡਕਰ ਦਾ ਅਪਮਾਨ ਦੱਸਿਆ ਹੈ। ਕਾਂਗਰਸ ਨੇ ਇਸ ਮੁੱਦੇ ‘ਤੇ ਅਮਿਤ ਸ਼ਾਹ ਦੇ ਅਸਤੀਫੇ ਦੀ ਮੰਗ ਕੀਤੀ ਹੈ। ਹਾਲਾਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਿਤ ਸ਼ਾਹ ਦੇ ਬਚਾਅ ‘ਚ ਜਵਾਬ ਦਿੱਤਾ ਹੈ।

ਸੰਵਿਧਾਨ ਦਿਵਸ (Constitution Day) ‘ਤੇ ਚਰਚਾ:-

ਲੋਕ ਸਭਾ ‘ਚ ਸੰਵਿਧਾਨ ਦਿਵਸ ‘ਤੇ ਚਰਚਾ ਹੋਈ। ਇਸ ‘ਚ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ, ਮੱਲਿਕਾਰਜੁਨ ਖੜਗੇ ਸਮੇਤ ਸਾਰੇ ਵਿਰੋਧੀ ਆਗੂਆਂ ਨੇ ਮੋਦੀ ਸਰਕਾਰ ‘ਤੇ ਹਮਲਾ ਬੋਲਿਆ। ਇਸ ਦੇ ਜਵਾਬ ‘ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਅਤੇ ਵਿਰੋਧੀ ਪਾਰਟੀਆਂ ‘ਤੇ ਹਮਲਾ ਬੋਲਿਆ।

ਪ੍ਰਿਅੰਕਾ ਗਾਂਧੀ ਦੀ ਚਰਚਾ:-

ਵਾਇਨਾਡ ਤੋਂ ਚੋਣ ਜਿੱਤਣ ਤੋਂ ਬਾਅਦ ਪ੍ਰਿਅੰਕਾ ਗਾਂਧੀ ਨੇ ਸੰਸਦ ਦੇ ਸਰਦ ਰੁੱਤ ਸੈਸ਼ਨ (Parliament Winter Session) ‘ਚ ਸਹੁੰ ਚੁੱਕੀ। ਇਸ ਦੌਰਾਨ ਉਨ੍ਹਾਂ ਦੇ ਕੱਪੜਿਆਂ ਅਤੇ ਬੈਗ ਦਾ ਵੱਖਰਾ ਅੰਦਾਜ਼ ਵੀ ਚਰਚਾ ‘ਚ ਰਿਹਾ। ਇੱਕ ਦਿਨ ਉਹ ਕਾਲੀ ਜੈਕਟ ਪਾ ਕੇ ਸੰਸਦ ‘ਚ ਆਈ। ਜਿਸ ‘ਤੇ ‘ਮੋਦੀ-ਅਡਾਨੀ ਇਕ ਹਨ’ ਅਤੇ ‘ਅਡਾਨੀ ਸੁਰੱਖਿਅਤ ਹਨ’ ਵਰਗੇ ਨਾਅਰੇ ਲਿਖੇ ਹੋਏ ਸਨ। ਉਨ੍ਹਾਂ ਨੇ ਮੂੰਹ ‘ਤੇ ਕਾਲਾ ਮਾਸਕ ਪਾਇਆ ਹੋਇਆ ਸੀ, ਜਿਸ ‘ਤੇ ‘ਮੋਦੀ-ਅਡਾਨੀ ਭਾਈ-ਭਾਈ’ ਲਿਖਿਆ ਹੋਇਆ ਸੀ। ਇਸ ਤੋਂ ਬਾਅਦ ਪ੍ਰਿਅੰਕਾ ਫਲਸਤੀਨ ਲਿਖਿਆ ਬੈਗ ਲੈ ਕੇ ਸੰਸਦ ਪਹੁੰਚੀ। ਇਸ ਤੋਂ ਬਾਅਦ ਪ੍ਰਿਅੰਕਾ ਨੂੰ ‘ਸਟੈਂਡ ਵਿਦ ਦ ਹਿੰਦੂਸ ਆਫ ਬੰਗਲਾਦੇਸ਼’ ਲਿਖਿਆ ਬੈਗ ਦਿਖਾਉਂਦੇ ਹੋਏ ਦੇਖਿਆ ਗਿਆ।

Read More: Parliament News: ਕਾਂਗਰਸ-ਭਾਜਪਾ ਸੰਸਦ ਮੈਂਬਰਾਂ ਵਿਚਾਲੇ ਧੱਕਾ-ਮੁੱਕੀ !, ਭਾਜਪਾ MP ਦੇ ਸਿਰ ‘ਤੇ ਲੱਗੀ ਸੱਟ

Exit mobile version