Site icon TheUnmute.com

Parliament Winter Session: ਲੋਕ ਸਭਾ ਦੀ ਕਾਰਵਾਈ 11 ਦਸੰਬਰ ਤੱਕ ਮੁਲਤਵੀ

Lok Sabha

ਚੰਡੀਗੜ੍, 8 ਦਸੰਬਰ 2023: ਟੀਐਮਸੀ ਸੰਸਦ ਮਹੂਆ ਮੋਇਤਰਾ ਨੂੰ ‘ਕੈਸ਼ ਫਾਰ ਕਵੇਰੀ ਕੇਸ’ (Cash for Query Case) ਵਿੱਚ ਲੋਕ ਸਭਾ (Lok Sabha) ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਹੈ। ਇਸ ਸਬੰਧੀ ਇੱਕ ਮਤਾ ਲੋਕ ਸਭਾ ਵਿੱਚ ਆਵਾਜ਼ੀ ਵੋਟ ਰਾਹੀਂ ਪਾਸ ਕੀਤਾ ਗਿਆ ਹੈ ।

ਇਸ ਤੋਂ ਪਹਿਲਾਂ ਨੈਤਿਕਤਾ ਕਮੇਟੀ ਦੀ ਰਿਪੋਰਟ 12 ਵਜੇ ਲੋਕ ਸਭਾ ਵਿੱਚ ਪੇਸ਼ ਕੀਤੀ ਗਈ, ਜਿਸ ’ਤੇ 2 ਵਜੇ ਚਰਚਾ ਹੋਈ। ਚਰਚਾ ਤੋਂ ਬਾਅਦ ਸਪੀਕਰ ਨੇ ਵੋਟਿੰਗ ਕਰਵਾਈ। ਲੋਕ ਸਭਾ (Lok Sabha) ਵੱਲੋਂ ਮਹੂਆ ਮੋਇਤਰਾ ਨੂੰ ਟੀਐਮਸੀ ਸੰਸਦ ਮੈਂਬਰ ਵਜੋਂ ਕੱਢਣ ਦਾ ਮਤਾ ਪਾਸ ਹੋਣ ਤੋਂ ਬਾਅਦ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਸੰਸਦ ਕੰਪਲੈਕਸ ਤੋਂ ਵਾਕਆਊਟ ਕਰ ਦਿੱਤਾ। ਲੋਕ ਸਭਾ ਦੀ ਕਾਰਵਾਈ 11 ਦਸੰਬਰ ਸਵੇਰੇ 11 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ।

Exit mobile version