2 ਦਸੰਬਰ 2024: ਸੋਮਵਾਰ ਨੂੰ ਯਾਨੀ ਕਿ ਅੱਜ ਸੰਸਦ ਦੇ ਸਰਦ ਰੁੱਤ ਸੈਸ਼ਨ(winter session of Parliament) ਦਾ ਪੰਜਵਾਂ ਦਿਨ ਹੈ। ਵਿੱਤ ਮੰਤਰੀ ਸੀਤਾਰਮਨ (Finance Minister Sitharaman) ਅੱਜ ਲੋਕ ਸਭਾ(lok sabha) ਵਿੱਚ ਬੈਂਕਿੰਗ ਕਾਨੂੰਨ (Banking Laws) ਸੋਧ ਬਿੱਲ ਪੇਸ਼ ਕਰ ਸਕਦੇ ਹਨ।
ਇਸ ਤੋਂ ਪਹਿਲਾਂ 29 ਨਵੰਬਰ ਨੂੰ ਸੈਸ਼ਨ ਦੇ ਚੌਥੇ ਦਿਨ ਵਿਰੋਧੀ ਧਿਰ ਨੇ ਲੋਕ ਸਭਾ ਅਤੇ ਰਾਜ ਸਭਾ ਵਿੱਚ ਅਡਾਨੀ ਅਤੇ ਸੰਭਲ ਦਾ ਮੁੱਦਾ ਚੁੱਕਿਆ ਸੀ। ਸਦਨ ਦੀ ਕਾਰਵਾਈ ਦੌਰਾਨ ਵਿਰੋਧੀ ਧਿਰ ਦੇ ਸੰਸਦ ਮੈਂਬਰ ਲਗਾਤਾਰ ਹੰਗਾਮਾ ਕਰਦੇ ਰਹੇ। ਸਪੀਕਰ ਨੇ ਉਨ੍ਹਾਂ ਨੂੰ ਬੈਠਣ ਦੀ ਕਈ ਵਾਰ ਕੋਸ਼ਿਸ਼ ਕੀਤੀ ਪਰ ਵਿਰੋਧੀ ਧਿਰ ਸ਼ਾਂਤ ਨਹੀਂ ਹੋਈ।
ਸਪੀਕਰ ਓਮ ਬਿਰਲਾ ਨੇ ਕਿਹਾ ਸੀ, ‘ਸਹਿਮਤੀ-ਅਸਹਿਮਤੀ ਲੋਕਤੰਤਰ ਦੀ ਤਾਕਤ ਹੈ। ਮੈਨੂੰ ਉਮੀਦ ਹੈ ਕਿ ਸਾਰੇ ਮੈਂਬਰ ਸਦਨ ਨੂੰ ਚੱਲਣ ਦੇਣਗੇ। ਦੇਸ਼ ਦੇ ਲੋਕ ਸੰਸਦ ਪ੍ਰਤੀ ਚਿੰਤਾ ਪ੍ਰਗਟ ਕਰ ਰਹੇ ਹਨ। ਸਦਨ ਸਾਰਿਆਂ ਦਾ ਹੈ, ਦੇਸ਼ ਚਾਹੁੰਦਾ ਹੈ ਕਿ ਸੰਸਦ ਚੱਲੇ।
25 ਨਵੰਬਰ ਨੂੰ ਸ਼ੁਰੂ ਹੋਏ ਸਰਦ ਰੁੱਤ ਸੈਸ਼ਨ ਦੇ 4 ਦਿਨਾਂ ਵਿੱਚ ਸਦਨ ਦੀ ਕਾਰਵਾਈ ਸਿਰਫ਼ 40 ਮਿੰਟ ਚੱਲੀ। ਦੋਵਾਂ ਸਦਨਾਂ (ਲੋਕ ਸਭਾ ਅਤੇ ਰਾਜ ਸਭਾ) ਵਿੱਚ ਹਰ ਰੋਜ਼ ਔਸਤਨ 10-10 ਮਿੰਟ ਕੰਮ ਹੁੰਦਾ ਰਿਹਾ।