Site icon TheUnmute.com

Paris Olympics: 25 ਮੀਟਰ ਪਿਸਟਲ ਦੇ ਫਾਈਨਲ ਮੁਕਾਬਲੇ ‘ਚ ਅੱਜ ਇਤਿਹਾਸ ਰਚਣ ਉਤਰੇਗੀ ਮਨੂ ਭਾਕਰ

Manu Bhaker

ਚੰਡੀਗੜ੍ਹ, 03 ਅਗਸਤ 2024: ਪੈਰਿਸ ਓਲੰਪਿਕ 2024 (Paris Olympics 2024) ‘ਚ ਅੱਜ ਮਨੂ ਭਾਕਰ (Manu Bhaker) ਬੀਬੀਆਂ ਦੇ 25 ਮੀਟਰ ਪਿਸਟਲ ਦੇ ਫਾਈਨਲ ਮੁਕਾਬਲੇ ‘ਚ ਹਿੱਸਾ ਲਵੇਗੀ | ਮਨੂ ਦੀ ਨਜ਼ਰ ਤਮਗਾ ਜਿੱਤਣ ਦਾ ‘ਤੇ ਰਹੇਗੀ । ਮਨੂ ਇਸ ਓਲੰਪਿਕ ‘ਚ ਪਹਿਲਾਂ ਹੀ ਦੋ ਕਾਂਸੀ ਦੇ ਤਮਗੇ ਜਿੱਤ ਚੁੱਕੀ ਹੈ ਅਤੇ ਹੁਣ ਸੋਨ ਤਮਗੇ ਨਾਲ ਮੁਹਿੰਮ ਦਾ ਅੰਤ ਕਰਨਾ ਚਾਹੇਗੀ। ਜੇਕਰ ਮਨੂ ਤਮਗਾ ਜਿੱਤਦੀ ਹੈ ਤਾਂ ਇਤਿਹਾਸ ਰਚ ਦੇਵੇਗੀ |

ਜਿਕਰਯੋਗ ਇਹ ਕਿ ਬੀਤੇ ਦਿਨ ਭਾਰਤ ਦੀ ਸਟਾਰ ਨਿਸ਼ਾਨੇਬਾਜ਼ ਮਨੂ ਭਾਕਰ (Manu Bhaker) ਨੇ ਬੀਬੀਆਂ ਦੇ 25 ਮੀਟਰ ਪਿਸਟਲ ਮੁਕਾਬਲੇ ਦੇ ਫਾਈਨਲ ਲਈ ਕੁਆਲੀਫਾਈ ਕੀਤਾ ਹੈ | ਮਨੂ ਕੁਆਲੀਫਿਕੇਸ਼ਨ ਰਾਊਂਡ ‘ਚ ਦੂਜੇ ਸਥਾਨ ‘ਤੇ ਰਹੀ। ਉਨ੍ਹਾਂ ਨੇ ਪ੍ਰਸ਼ਿਜਨ ਰਾਊਂਡ ‘ਚ 294 ਅਤੇ ਰੈਪਿਡ ਰਾਊਂਡ ‘ਚ 296 ਸਕੋਰ ਬਣਾਏ। ਮਨੂ ਦਾ ਕੁੱਲ ਸਕੋਰ 590 ਰਿਹਾ ਅਤੇ ਮਨੂ ਨੇ 24 X ਸਕੋਰ ਕੀਤੇ ਸਨ |

Exit mobile version