Site icon TheUnmute.com

Paris Olympics: ਓਲੰਪਿਕ ਖੇਡਾਂ ‘ਚ ਭਾਰਤੀ ਹਾਕੀ ਟੀਮ ਦੀ ਪਹਿਲੇ ਮੁਕਾਬਲੇ ‘ਚ ਨਿਊਜ਼ੀਲੈਂਡ ਨਾਲ ਟੱਕਰ

Paris Olympics

ਚੰਡੀਗ੍ਹੜ, 15 ਜੁਲਾਈ 2024: ਪੈਰਿਸ ਓਲੰਪਿਕ 2024 (Paris Olympics 2024) ਦਾ ਮਹਾਂਕੁੰਭ ਦੇ ਆਗਾਜ ਲਈ ਸਿਰਫ 11 ਦਿਨ ਬਾਕੀ ਹਨ | ਇਨ੍ਹਾਂ ਓਲੰਪਿਕ ਖੇਡਾਂ ‘ਚ ਭਾਰਤੀ ਹਾਕੀ ਟੀਮ ਦਾ ਪਹਿਲਾਂ ਮੁਕਾਬਲਾ 27 ਜੁਲਾਈ ਨੂੰ ਨਿਊਜ਼ੀਲੈਂਡ ਨਾਲ ਹੋਣ ਜਾ ਰਿਹਾ ਹੈ | ਭਾਰਤੀ ਹਾਕੀ ਟੀਮ ਨੂੰ ਗਰੁੱਪ ਬੀ ‘ਚ ਰੱਖਿਆ ਗਿਆ ਹੈ, ਜਿਸ ‘ਚ ਬੈਲਜੀਅਮ, ਆਇਰਲੈਂਡ, ਆਸਟ੍ਰੇਲੀਆ, ਅਰਜਨਟੀਨਾ ਅਤੇ ਨਿਊਜ਼ੀਲੈਂਡ ਵੀ ਸ਼ਾਮਲ ਹਨ | ਭਾਰਤ ਨੇ ਏਸ਼ਿਆਈ ਚੈਂਪੀਅਨ ਵਜੋਂ ਓਲੰਪਿਕ ਲਈ ਕੁਆਲੀਫਾਈ ਕੀਤਾ ਸੀ।

ਪੈਰਿਸ ਓਲੰਪਿਕ 2024 (Paris Olympics 2024) ‘ਚ  ਭਾਰਤੀ ਹਾਕੀ ਟੀਮ ‘ਚ ਕਪਤਾਨ ਹਰਮਨਪ੍ਰੀਤ ਸਿੰਘ, ਮਿਡਫੀਲਡਰ ਮਨਦੀਪ ਸਿੰਘ, ਸੁਖਜੀਤ ਸਿੰਘ, ਮਿਡਫੀਲਡਰ ਮਨਪ੍ਰੀਤ ਸਿੰਘ, ਹਾਰਦਿਕ, ਮਿਡਫੀਲਡਰ ਗੁਰਜੰਟ ਸਿੰਘ, ਡਿਫੈਂਡਰ ਜਰਮਨਪ੍ਰੀਤ ਸਿੰਘ, ਮਿਡਫੀਲਡਰ ਸ਼ਮਸ਼ੇਰ ਸਿੰਘ, ਇਸਦੇ ਨਾਲ ਹੀ ਬਦਲਵੇਂ ਖਿਡਾਰੀ ਪਾਠਕ ਅਤੇ ਯੁਗਰਾਜ ਹਨ । ਖਾਸ ਗੱਲ ਇਹ ਹੈ ਕਿ 10 ਖਿਡਾਰੀ ਪੰਜਾਬ ਤੋਂ ਭਾਰਤੀ ਹਾਕੀ ਟੀਮ ‘ਚ ਖੇਡ ਰਹੇ ਹਨ।

Exit mobile version