Site icon TheUnmute.com

Paris Olympics 2024: ਓਲੰਪਿਕ ‘ਚ ਫਾਈਨਲ ਮੁਕਾਬਲੇ ਤੋਂ ਪਹਿਲਾਂ ਭਲਵਾਨ ਵਿਨੇਸ਼ ਫੋਗਾਟ ਅਯੋਗ ਕਰਾਰ

Vinesh Phogat

ਚੰਡੀਗੜ੍ਹ, 07 ਅਗਸਤ 2024: ਪੈਰਿਸ ਓਲੰਪਿਕ 2024 ‘ਚ ਬੀਬੀਆਂ ਦੇ 50 ਕਿਲੋਗ੍ਰਾਮ ਵਰਗ ਕੁਸ਼ਤੀ ਦੇ ਫਾਈਨਲ ਮੁਕਾਬਲੇ ਤੋਂ ਪਹਿਲਾਂ ਭਲਵਾਨ ਵਿਨੇਸ਼ ਫੋਗਾਟ (Vinesh Phogat) ਨੂੰ ਵੱਡਾ ਝਟਕਾ ਲੱਗਾ ਹੈ। ਸੋਨ ਤਮਗੇ ਮੁਕਾਬਲੇ ਲਈ ਵਿਨੇਸ਼ ਫੋਗਾਟ ਨੂੰ ਵੱਧ ਭਾਰ ਹੋਣ ਕਾਰਨ ਉਸ ਨੂੰ ਫਾਈਨਲ ਤੋਂ ਪਹਿਲਾਂ ਹੀ ਅਯੋਗ ਕਰਾਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਵਿਨੇਸ਼ ਦਾ ਭਾਰ 100 ਗ੍ਰਾਮ ਜ਼ਿਆਦਾ ਪਾਇਆ ਗਿਆ ਹੈ |
ਜਿਕਰਯੋਗ ਇਹ ਕਿ ਵਿਨੇਸ਼ ਫੋਗਾਟ ਨੇ ਬੀਤੇ ਦਿਨ ਸੈਮੀਫਾਈਨਲ ‘ਚ ਕਿਊਬਾ ਦੀ ਲੋਪੇਜ਼ ਗੁਜ਼ਮੈਨ ਨੂੰ 5-0 ਨਾਲ ਹਰਾ ਕੇ ਫਾਈਨਲ ‘ਚ ਜਗ੍ਹਾ ਬਣਾਈ ਸੀ | ਅਤੇ ਉਹ ਓਲੰਪਿਕ ਦੇ ਫਾਈਨਲ ‘ਚ ਪਹੁੰਚਣ ਵਾਲੀ ਪਹਿਲੀ ਬੀਬੀ ਭਲਵਾਨ ਬਣੀ।

Exit mobile version