Site icon TheUnmute.com

Paris Olympics 2024: 26 ਜੁਲਾਈ ਤੋਂ ਸ਼ੁਰੂ ਹੋਵੇਗਾ ਪੈਰਿਸ ਓਲੰਪਿਕ 2024 ਦੀਆਂ ਖੇਡਾਂ ਦਾ ਮਹਾਕੁੰਭ

Paris Olympics

ਚੰਡੀਗੜ੍ਹ, 12 ਜੁਲਾਈ 2024: ਪੈਰਿਸ ਓਲੰਪਿਕ 2024 (Paris Olympics 2024) ਦੀਆਂ ਖੇਡਾਂ ਦਾ ਮਹਾਕੁੰਭ 26 ਜੁਲਾਈ ਤੋਂ ਸ਼ੁਰੂ ਹੋਣ ਜਾ ਰਿਹਾ ਹੈ ।ਇਹ ਸਮਰ ਓਲੰਪਿਕ 17 ਦਿਨਾਂ ਤੱਕ ਚੱਲੇਗਾ ਅਤੇ 11 ਅਗਸਤ ਤੱਕ ਹੋਣ ਵਾਲੇ ਇਸ ਸਮਾਗਮ ਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ।

Read more: ਖਿਡਾਰੀ ਨੂੰ ਪਹਿਲਾਂ ਆਪਣੀ ਟੀਮ ਲਈ ਖੇਡਣਾ ਚਾਹੀਦੈ, ਇਹ ਕੋਈ ਵਿਅਕਤੀਗਤ ਖੇਡ ਨਹੀਂ: ਮੁੱਖ ਕੋਚ ਗੌਤਮ ਗੰਭੀਰ

ਜਿਕਰਯੋਗ ਹੈ ਕਿ ਪੈਰਿਸ ‘ਚ 100 ਸਾਲ ਬਾਅਦ ਓਲੰਪਿਕ ਖੇਡਾਂ (Paris Olympics 2024) ਦੀ ਵਾਪਸੀ ਹੋ ਰਹੀ ਹੈ। ਇਸ ਤੋਂ ਪਹਿਲਾਂ ਪੈਰਿਸ ਨੇ 1924 ਅਤੇ 1900 ਵਿੱਚ ਓਲੰਪਿਕ ਦੀ ਮੇਜ਼ਬਾਨੀ ਕੀਤੀ ਸੀ। ਇਸ ਵਾਰ ਓਲੰਪਿਕ ‘ਚ 206 ਦੇਸ਼ਾਂ ਦੇ 10500 ਐਥਲੀਟ ਹਿੱਸਾ ਲੈਣਗੇ। ਸਾਰੇ ਐਥਲੀਟ 329 ਮੈਡਲ ਮੁਕਾਬਲਿਆਂ ‘ਚ ਹਿੱਸਾ ਲੈਣਗੇ। ਭਾਰਤੀ ਦਲ ‘ਚ ਕਰੀਬ 120 ਐਥਲੀਟ ਵੀ ਹੋਣਗੇ।

Exit mobile version