Site icon TheUnmute.com

Paris Olympics 2024: ਭਾਰਤ ਦੀ ਮਹਿਲਾ ਤੀਰਅੰਦਾਜ਼ੀ ਟੀਮ ਨੇ ਕੁਆਰਟਰ ਫਾਈਨਲ ‘ਚ ਬਣਾਈ ਜਗ੍ਹਾ

Paris Olympics 2024

ਚੰਡੀਗੜ੍ਹ, 25 ਜੁਲਾਈ 2024: ਪੈਰਿਸ ਓਲੰਪਿਕ 2024 (Paris Olympics 2024)  ‘ਚ ਵੀਰਵਾਰ ਨੂੰ ਮਹਿਲਾ ਤੀਰਅੰਦਾਜ਼ੀ ਦਾ ਰੈਂਕਿੰਗ ਦੌਰ ਸ਼ੁਰੂ ਹੋ ਗਿਆ ਹੈ। ਭਾਰਤੀ ਤੀਰਅੰਦਾਜ਼ੀ ਟੀਮ (Indian archery team) ਇਸ ਦੌਰ ‘ਚ ਚੌਥੇ ਸਥਾਨ ‘ਤੇ ਰਹੀ। ਭਾਰਤੀ ਟੀਮ ਨੇ ਕੁੱਲ 1983 ਅੰਕ ਬਣਾਏ ਅਤੇ ਟੀਮ ਸਿੱਧੇ ਕੁਆਰਟਰ ਫਾਈਨਲ ‘ਚ ਪਹੁੰਚ ਗਈ ਹੈ।

ਇਸ ਦੌਰ ‘ਚ ਕੋਰੀਆ ਨੇ ਓਲੰਪਿਕ ਰਿਕਾਰਡ ਤੋੜਿਆ ਅਤੇ 2046 ਅੰਕਾਂ ਨਾਲ ਪਹਿਲੇ ਸਥਾਨ ‘ਤੇ ਰਿਹਾ। ਇਸਦੇ ਨਾਲ ਹੀ ਚੀਨ 1996 ਅੰਕ ਨਾਲ ਦੂਜੇ ਅਤੇ ਮੈਕਸੀਕੋ 1986 ਅੰਕ ਨਾਲ ਤੀਜੇ ਸਥਾਨ ‘ਤੇ ਰਿਹਾ ।

ਭਾਰਤ ਦੀਆਂ ਤਿੰਨ ਤੀਰਅੰਦਾਜ਼ਾਂ ਦੀਪਿਕਾ ਕੁਮਾਰੀ, ਅੰਕਿਤਾ ਭਕਤ ਅਤੇ ਭਜਨ ਕੌਰ ਨੇ ਮਹਿਲਾ ਤੀਰਅੰਦਾਜ਼ੀ ਰੈਂਕਿੰਗ ਰਾਊਂਡ ‘ਚ ਮੈਦਾਨ ‘ਚ ਉਤਰੀਆਂ। ਅੰਕਿਤਾ 666 ਦੇ ਆਪਣੇ ਸੀਜ਼ਨ ਦੇ ਸਰਵੋਤਮ ਸਕੋਰ ਨਾਲ 11ਵੇਂ ਸਥਾਨ ‘ਤੇ ਰਹੀ, ਜਦਕਿ ਭਜਨ ਕੌਰ 659 ਦੇ ਸਕੋਰ ਨਾਲ 22ਵੇਂ ਅਤੇ ਦੀਪਿਕਾ 658 ਦੇ ਸਕੋਰ ਨਾਲ 23ਵੇਂ ਸਥਾਨ ‘ਤੇ ਰਹੀ।

Exit mobile version