Site icon TheUnmute.com

Paris Olympics 2024: ਭਾਰਤੀ ਹਾਕੀ ਟੀਮ ਨੇ ਓਲੰਪਿਕ ‘ਚ ਆਸਟਰੇਲੀਆ ਨੂੰ 52 ਸਾਲਾਂ ਬਾਅਦ ਹਰਾਇਆ

Indian hockey team

ਚੰਡੀਗੜ੍ਹ 02 ਅਗਸਤ 2024: ਪੈਰਿਸ ਓਲੰਪਿਕ 2024 ‘ਚ ਭਾਰਤੀ ਹਾਕੀ ਟੀਮ (Indian hockey team) ਜਿੱਤ ਦੀ ਲੀਹ ‘ਤੇ ਵਾਪਸ ਆ ਗਈ ਹੈ | ਭਾਰਤੀ ਹਾਕੀ ਟੀਮ ਨੇ ਅੱਜ ਆਸਟਰੇਲੀਆ ਨੂੰ 3-2 ਨਾਲ ਹਰਾ ਦਿੱਤਾ | ਖਾਸ ਗੱਲ ਇਹ ਹੈ ਕਿ ਭਾਰਤ ਨੇ ਓਲੰਪਿਕ ਦੇ ਇਤਿਹਾਸ ‘ਚ 52 ਸਾਲਾਂ ਬਾਅਦ ਆਸਟਰੇਲੀਆ ਨੂੰ ਹਰਾਇਆ ਹੈ। ਇਸ ਤੋਂ ਪਹਿਲਾਂ 1972 ‘ਚ ਭਾਰਤ ਨੇ ਆਸਟਰੇਲੀਆ ਖ਼ਿਲਾਫ਼ ਜਿੱਤ ਦਰਜ ਕੀਤੀ ਸੀ।

ਮੈਚ ‘ਚ ਅਭਿਸ਼ੇਕ ਨੇ ਪਹਿਲੇ ਕੁਆਰਟਰ ਦੇ 12ਵੇਂ ਮਿੰਟ ਚ ਗੋਲ ਕੀਤਾ ਅਤੇ ਰਮਨਪ੍ਰੀਤ ਸਿੰਘ ਨੇ 13ਵੇਂ ਮਿੰਟ ‘ਚ ਪੈਨਲਟੀ ਕਾਰਨਰ ’ਤੇ ਗੋਲ ਕੀਤਾ। ਤੀਜੇ ਕੁਆਰਟਰ ‘ਚ ਹਰਮਨਪ੍ਰੀਤ ਸਿੰਘ ਨੇ 32ਵੇਂ ਮਿੰਟ ‘ਚ ਪੈਨਲਟੀ ਸਟਰੋਕ ’ਤੇ ਗੋਲ ਕਰਕੇ ਜਿੱਤ ਪੱਕੀ ਕਰ ਦਿੱਤੀ ।

Exit mobile version