ਚੰਡੀਗੜ੍ਹ, 27 ਜੁਲਾਈ 2024: ਫਰਾਂਸ ਦੀ ਰਾਜਧਾਨੀ ਪੈਰਿਸ ਓਲੰਪਿਕ ਖੇਡਾਂ (Paris Olympic) ‘ਚ ਦੁਨੀਆ ਭਰ ਦੇ ਅਥਲੀਟ ਅਤੇ ਹੋਰ ਖੇਡਾਂ ਦੇ ਖਿਡਾਰੀ ਇੱਕ-ਦੂਜੇ ਨੂੰ ਟੱਕਰ ਦੇ ਰਹੇ ਹਨ | ਇਨ੍ਹਾਂ ਪੈਰਿਸ ਓਲੰਪਿਕ 2024 ਦਾ ਪਹਿਲਾ ਸੋਨ ਤਮਗਾ ਚੀਨ ਨੇ ਜਿੱਤਿਆ ਹੈ । ਚੀਨ ਨੇ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਈਵੈਂਟ ‘ਚ ਸੋਨ ਤਮਗਾ ਜਿੱਤਿਆ ਹੈ । ਦੂਜੇ ਪਾਸੇ ਓਲੰਪਿਕ ਦੀ ਸ਼ੁਰੂਆਤ ਭਾਰਤ ਲਈ ਚੰਗੀ ਨਹੀਂ ਰਹੀ। 10 ਮੀਟਰ ਰਾਈਫਲ ਮਿਕਸਡ ਟੀਮ ਮੁਕਾਬਲੇ ‘ਚ ਭਾਰਤ ਦੀ ਰਮਿਤਾ ਅਤੇ ਅਰਜੁਨ ਦੀ ਜੋੜੀ ਕੁਆਲੀਫਾਇਰ ‘ਚੋਂ ਬਾਹਰ ਹੋ ਗਈ ਹੈ। ਇਹ ਜੋੜੀ ਛੇਵੇਂ ਸਥਾਨ ‘ਤੇ ਰਹੀ। ਜਦੋਂ ਕਿ ਸੰਦੀਪ ਅਤੇ ਇਲਾਵੇਨਿਲ ਦੀ ਜੋੜੀ 12ਵੇਂ ਸਥਾਨ ‘ਤੇ ਰਹੀ।
ਜਨਵਰੀ 19, 2025 4:34 ਪੂਃ ਦੁਃ