Site icon TheUnmute.com

ਸੁਖਬੀਰ ਸਿੰਘ ਬਾਦਲ ਵੱਲੋਂ ਦਿੱਤੇ DNA ਵਾਲੇ ਬਿਆਨ ‘ਤੇ ਪਰਮਪਾਲ ਕੌਰ ਨੇ ਦਿੱਤਾ ਜਵਾਬ

Parampal Kaur

ਚੰਡੀਗੜ੍ਹ, 12 ਅਪ੍ਰੈਲ 2024: ਪੰਜਾਬ ਦੀ ਆਈਏਐਸ ਅਧਿਕਾਰੀ ਪਰਮਪਾਲ ਕੌਰ (Parampal Kaur) ਵੱਲੋਂ ਸਵੈ-ਇੱਛੁਕ ਸੇਵਾਮੁਕਤੀ (ਵੀਆਰਐਸ) ਲੈਣ ਤੋਂ ਬਾਅਦ ਸੂਬੇ ਦੀ ਸਿਆਸਤ ਭਖ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਟਿੱਪਣੀ ਤੋਂ ਬਾਅਦ ਪਰਮਪਾਲ ਕੌਰ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਸਾਬਕਾ ਆਈਏਐਸ ਪਰਮਪਾਲ ਕੌਰ ਨੇ ਵੀ ਭਾਜਪਾ ਵਿੱਚ ਸ਼ਾਮਲ ਹੋ ਕੇ ਆਪਣੇ ਵਿਰੋਧੀਆਂ ਨੂੰ ਜਵਾਬ ਦਿੱਤਾ ਹੈ।

ਬੀਤੇ ਦਿਨ ਪਰਮਪਾਲ ਕੌਰ (Parampal Kaur) ਦੇ ਭਾਜਪਾ ਦੇ ਸ਼ਾਮਲ ਹੋਣ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਭਾਜਪਾ ਵਿੱਚ ਸ਼ਾਮਲ ਹੋਣ ਵਾਲਿਆਂ ਦਾ ਡੀਐਨਏ ਟੈਸਟ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ‘ਪੰਜਾਬ ਦੀ ਆਵਾਜ਼’ ਹੈ। ਇੱਕ ਇੰਟਰਵਿਊ ਵਿੱਚ ਜਵਾਬ ਦਿੰਦੇ ਹੋਏ ਪਰਮਪਾਲ ਨੇ ਕਿਹਾ ਕਿ ਉਨ੍ਹਾਂ ਤੋਂ ਹੁਣੇ ਪੁੱਛਣਾ ਚਾਹੀਦਾ ਹੈ ਕਿ ਡੀਐਨਏ ਦੀ ਫੂਲ ਫਾਰਮ ਕੀ ਹੈ ?

ਇਸ ਦੇ ਨਾਲ ਹੀ ਪਰਮਪਾਲ ਕੌਰ ਨੇ ਵੀ ਸੀਐਮ ਮਾਨ ਦੇ ਟਵੀਟ ਦਾ ਜਵਾਬ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ ਸ਼ਾਇਦ ਸੀਐਮ ਮਾਨ ਨੂੰ ਉਨ੍ਹਾਂ ਦੀ ਸੇਵਾਮੁਕਤੀ ਬਾਰੇ ਪਤਾ ਨਹੀਂ ਲੱਗਿਆ । ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਨਹੀਂ ਦਿੱਤਾ ਹੈ, ਉਨ੍ਹਾਂ ਨੇ ਸਵੈ-ਇੱਛਾ ਨਾਲ ਸੇਵਾਮੁਕਤੀ (ਵਲੰਟੀਅਰ ਰਿਟਾਇਰਮੈਂਟ) ਲੈ ਲਈ ਹੈ। ਅਸਤੀਫ਼ੇ ਅਤੇ ਵਲੰਟੀਅਰ ਰਿਟਾਇਰਮੈਂਟ
ਵਿੱਚ ਫਰਕ ਹੈ ਅਤੇ ਇਸ ਨਾਲ ਕਿਸੇ ਦਾ ਨੁਕਸਾਨ ਨਹੀਂ ਹੋਣ ਵਾਲਾ ਹੈ।

Exit mobile version